(Source: ECI/ABP News/ABP Majha)
ਫਾਨੀ ਤੂਫਾਨ ਨੇ ਲਈਆਂ 34 ਜਾਨਾਂ, ਮੋਦੀ ਨੇ ਕੀਤਾ ਹਵਾਈ ਦੌਰਾ
ਫਾਨੀ ਤੂਫਾਨ ਨੇ ਕਈ ਰਾਜਾਂ ਵਿੱਚ ਤਬਾਹੀ ਮਚਾਈ ਹੈ। ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਚੱਕਰਵਾਤ ‘ਫਾਨੀ’ ਕਰਕੇ ਹੋਏ ਨੁਕਾਸਨ ਦਾ ਜਾਇਜ਼ਾ ਲੈਣ ਲਈ ਹਵਾਈ ਦੌਰਾ ਕੀਤੀ।
ਭੁਵਨੇਸ਼ਵਰ: ਫਾਨੀ ਤੂਫਾਨ ਨੇ ਕਈ ਰਾਜਾਂ ਵਿੱਚ ਤਬਾਹੀ ਮਚਾਈ ਹੈ। ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਚੱਕਰਵਾਤ ‘ਫਾਨੀ’ ਕਰਕੇ ਹੋਏ ਨੁਕਾਸਨ ਦਾ ਜਾਇਜ਼ਾ ਲੈਣ ਲਈ ਹਵਾਈ ਦੌਰਾ ਕੀਤੀ। ਓਡੀਸ਼ਾ ਦੇ ਰਾਜਪਾਲ ਗਣੇਸ਼ ਲਾਲ ਤੇ ਮੁੱਖ ਮੰਤਰੀ ਨਵੀਨ ਨੇ ਇੱਥੇ ਬਾਜੂ ਪਟਨਾਇਕ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਮੋਦੀ ਦਾ ਸਵਾਗਤ ਕੀਤਾ।
ਮੋਦੀ ਦੇ ਇੱਥੇ ਪਹੁੰਚਣ ਤੋਂ ਬਾਅਦ ਚੱਕਰਵਾਤ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਪੁਰੀ ਤੇ ਹੋਰ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰ 'ਤੇ ਦੌਰਾ ਕੀਤਾ ਗਿਆ। ਓਡੀਸ਼ਾ ਦੇ ਤੱਟ ‘ਤੇ ਪਿਛਲੇ ਸ਼ੁੱਕਰਵਾਰ ਪਹੁੰਚੇ ਚੱਕਰਵਾਤ ਫਾਨੀ ਕਾਰਨ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜਾ ਲੋਕ ਪਾਣੀ ਤੇ ਬਿਜਲੀ ਸੰਕਟ ਨਾਲ ਜੂਝ ਰਹੇ ਹਨ।PM Narendra Modi conducts aerial survey of #Cyclonefani affected areas in Odisha. Governor Ganeshi Lal, CM Naveen Patnaik and Union Minister Dharmendra Pradhan also present. pic.twitter.com/ZO9XkRC7kK
— ANI (@ANI) 6 May 2019
ਇਸ ਤੋਂ ਪਹਿਲਾਂ ਮੋਦੀ ਨੇ ਟਵੀਟ ਕਰ ਕਿਹਾ ਸੀ ਕਿ ਉਹ ਸਵੇਰੇ ਓਡੀਸ਼ਾ ਜਾਣਗੇ ਤੇ ਤੂਫਾਨ ਕਾਰਨ ਪੈਦਾ ਹੋਈ ਸਥਿਤੀਆਂ ਦਾ ਜਾਇਜ਼ਾ ਲੈਣਗੇ। ਪੀਐਮ ਮੋਦੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲ ਕੀਤੀ ਸੀ ਤੇ ਹਾਲਾਤ ‘ਤੇ ਚਰਚਾ ਕੀਤੀ ਸੀ। ਇਸ ‘ਚ ਕੇਂਦਰ ਨੇ ਲਗਾਤਾਰ ਸਮਰਥਨ ਦਾ ਭਰੋਸਾ ਦਿੱਤਾ ਸੀ। ਇਸ ਦੌਰੇ ਤੋਂ ਬਾਅਦ ਮੋਦੀ ਰਾਹਤ ਤੇ ਬਚਾਅ ਕਾਰਜਾਂ ਦੀ ਸਮੀਖਿਆ ਕਰਨਗੇ।Will be in Odisha tomorrow morning, where I will review the situation due to Cyclone Fani and hold meetings with top officials. The Centre is committed to provide all possible assistance in relief and rehabilitation measures underway.
— Chowkidar Narendra Modi (@narendramodi) 5 May 2019