ਪੜਚੋਲ ਕਰੋ

ਦੇਰੀ ਨਾਲ ਪਹੁੰਚਣ 'ਤੇ PM ਮੋਦੀ ਨੇ ਤ੍ਰਿਪੁਰਾ ਦੇ ਲੋਕਾਂ ਤੋਂ ਮੰਗੀ ਮਾਫੀ, ਦੋ ਲੱਖ ਤੋਂ ਵੱਧ ਲੋਕਾਂ ਨੂੰ ਮਿਲੇ ਨਵੇਂ ਪੱਕੇ ਘਰ, ਜਾਣੋ ਕੀ ਕਿਹਾ ਪ੍ਰਧਾਨ ਮੰਤਰੀ

PM Narendra Modi Tripura visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ (18 ਦਸੰਬਰ) ਨੂੰ ਆਪਣੇ ਉੱਤਰ-ਪੂਰਬ ਦੌਰੇ ਦੇ ਹਿੱਸੇ ਵਜੋਂ ਮੇਘਾਲਿਆ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਤ੍ਰਿਪੁਰਾ ਪਹੁੰਚੇ।

PM Narendra Modi Tripura visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ (18 ਦਸੰਬਰ) ਨੂੰ ਆਪਣੇ ਉੱਤਰ-ਪੂਰਬ ਦੌਰੇ ਦੇ ਹਿੱਸੇ ਵਜੋਂ ਮੇਘਾਲਿਆ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਤ੍ਰਿਪੁਰਾ ਪਹੁੰਚੇ। ਇੱਥੇ ਪੀਐਮ ਮੋਦੀ ਨੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ।

ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ ਅਤੇ ਪੇਂਡੂ) ਦੇ ਤਹਿਤ ਦੋ ਲੱਖ ਤੋਂ ਵੱਧ ਲਾਭਪਾਤਰੀਆਂ ਲਈ 'ਗ੍ਰਹਿ ਪ੍ਰਵੇਸ਼' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਤ੍ਰਿਪੁਰਾ ਵਿੱਚ ਸੰਪਰਕ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ 'ਤੇ ਹਜ਼ਾਰਾਂ ਕਰੋੜ ਰੁਪਏ ਖਰਚੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਤ੍ਰਿਪੁਰਾ ਦੇ ਸਰਬਪੱਖੀ ਵਿਕਾਸ 'ਤੇ ਹੈ ਅਤੇ ਸ਼ੁਰੂ ਕੀਤੇ ਗਏ ਪ੍ਰੋਜੈਕਟ ਸੂਬੇ ਦੇ ਵਿਕਾਸ ਨੂੰ ਤੇਜ਼ ਕਰਨਗੇ।

ਰਾਜਧਾਨੀ ਅਗਰਤਲਾ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਸਭ ਤੋਂ ਪਹਿਲਾਂ ਦੇਰੀ ਨਾਲ ਪਹੁੰਚਣ ਲਈ ਜਨਤਾ ਤੋਂ ਮੁਆਫੀ ਮੰਗੀ। ਉਨ੍ਹਾਂ ਕਿਹਾ, ''ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ ਕਿਉਂਕਿ ਮੈਂ ਆਉਣ 'ਚ ਕਰੀਬ ਦੋ ਘੰਟੇ ਲੇਟ ਹੋ ਗਿਆ ਸੀ। ਮੈਂ ਮੇਘਾਲਿਆ ਵਿੱਚ ਸੀ, ਉੱਥੇ ਸਮਾਂ ਥੋੜ੍ਹਾ ਜਿਆਦਾ ਲੱਗ ਹੋ ਗਿਆ ਅਤੇ ਮੈਨੂੰ ਦੱਸਿਆ ਗਿਆ ਕਿ ਕੁਝ ਲੋਕ 11-12 ਤੋਂ ਬੈਠੇ ਹਨ। ਜਿੰਨੀਆਂ ਮੁਸੀਬਤਾਂ ਤੁਸੀਂ ਝੱਲੀਆਂ ਅਤੇ ਅਸੀਸਾਂ ਦੇਣ ਲਈ ਰੁਕੇ, ਮੈਂ ਤੁਹਾਡਾ ਜਿੰਨਾ ਧੰਨਵਾਦ ਕਰਾਂ ਉਹ ਘੱਟ ਹੈ।

ਛੋਟੇ ਰਾਜਾਂ ਵਿੱਚੋਂ ਸਭ ਤੋਂ ਸਾਫ਼ ਤ੍ਰਿਪੁਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਮੈਂ ਤ੍ਰਿਪੁਰਾ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿ ਤੁਹਾਡੇ ਸਾਰਿਆਂ ਦੇ ਯਤਨਾਂ ਨਾਲ ਤੁਸੀਂ ਇੱਥੇ ਸਵੱਛਤਾ ਨਾਲ ਜੁੜੀ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਪਿਛਲੇ ਪੰਜ ਸਾਲਾਂ ਵਿੱਚ ਤੁਸੀਂ ਸਵੱਛਤਾ ਨੂੰ ਇੱਕ ਜਨ ਅੰਦੋਲਨ ਬਣਾ ਦਿੱਤਾ ਹੈ। ਇਸੇ ਦਾ ਨਤੀਜਾ ਹੈ ਕਿ ਇਸ ਵਾਰ ਛੋਟੇ ਰਾਜਾਂ ਵਿੱਚੋਂ ਤ੍ਰਿਪੁਰਾ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸੂਬਾ ਬਣ ਕੇ ਉਭਰਿਆ ਹੈ।

ਪੀਐਮ ਮੋਦੀ ਨੇ ਵੀ ਜਨ ਸਭਾ ਤੋਂ ਵਿਰੋਧੀ ਧਿਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਸੋਚ ਨਕਾਰਾਤਮਕ ਹੈ। ਵਿਰੋਧੀ ਧਿਰ ਨਕਾਰਾਤਮਕਤਾ ਫੈਲਾਉਂਦੀ ਹੈ।” ਪੀਐਮ ਮੋਦੀ ਨੇ ਗੁਜਰਾਤ ਵਿੱਚ ਬੀਜੇਪੀ ਦੁਆਰਾ ਪ੍ਰਾਪਤ ਸਫਲਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਗੁਜਰਾਤ ਵਿੱਚ ਆਦਿਵਾਸੀ ਭਾਈਚਾਰੇ ਦੀ ਵੋਟ ਮਿਲੀ ਹੈ।

'ਤ੍ਰਿਪੁਰਾ 'ਚ ਵਿਕਾਸ ਦੀ ਹੋ ਰਹੀ ਹੈ ਚਰਚਾ'

ਪੀਐਮ ਮੋਦੀ ਨੇ ਕਿਹਾ, "ਦਹਾਕਿਆਂ ਤੱਕ ਤ੍ਰਿਪੁਰਾ ਵਿੱਚ ਅਜਿਹੀ ਪਾਰਟੀ ਦਾ ਰਾਜ ਰਿਹਾ, ਜਿਸਦੀ ਵਿਚਾਰਧਾਰਾ ਹੁਣ ਮਹੱਤਵਪੂਰਨ ਨਹੀਂ ਰਹੀ। ਨਿਰਾਸ਼ਾ ਫੈਲਾਉਣ ਵਾਲੇ ਲੋਕ ਉਲਟ ਦਿਸ਼ਾ ਵੱਲ ਤੁਰਦੇ ਹਨ। ਤ੍ਰਿਪੁਰਾ ਵਿੱਚ ਕੁਝ ਲੋਕ ਮੌਕਾਪ੍ਰਸਤ ਰਾਜਨੀਤੀ ਕਰਦੇ ਸਨ। ਭਾਜਪਾ ਆਦਿਵਾਸੀ ਸਮਾਜ ਦੀ ਪਹਿਲੀ ਪਸੰਦ ਹੈ। ਅੱਜ ਤ੍ਰਿਪੁਰਾ ਦੀ ਚਰਚਾ ਵਿਕਾਸ ਲਈ ਹੋ ਰਹੀ ਹੈ, ਪਹਿਲਾਂ ਹਿੰਸਾ ਲਈ ਹੁੰਦੀ ਸੀ। 2017 ਤੋਂ ਪਹਿਲਾਂ ਤ੍ਰਿਪੁਰਾ ਵਿੱਚ ਗਰੀਬਾਂ ਦੇ ਰਾਸ਼ਨ ਦੀ ਲੁੱਟ ਹੁੰਦੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ, ''ਪਿਛਲੇ ਪੰਜ ਸਾਲਾਂ ਵਿੱਚ ਤ੍ਰਿਪੁਰਾ ਦੇ ਪਿੰਡਾਂ ਨੂੰ ਸੜਕ ਰਾਹੀਂ ਜੋੜਿਆ ਗਿਆ ਹੈ। ਤੁਹਾਡੇ ਸਾਰਿਆਂ ਦੇ ਯਤਨਾਂ ਸਦਕਾ ਤ੍ਰਿਪੁਰਾ ਦਾ ਵਿਕਾਸ ਹੋ ਰਿਹਾ ਹੈ। ਅੱਜ ਸੂਬੇ ਨੂੰ ਆਪਣਾ ਪਹਿਲਾ ਡੈਂਟਲ ਕਾਲਜ ਮਿਲਿਆ ਹੈ। ਇਸ ਨਾਲ ਤ੍ਰਿਪੁਰਾ ਦੇ ਨੌਜਵਾਨਾਂ ਨੂੰ ਇੱਥੇ ਹੀ ਡਾਕਟਰ ਬਣਨ ਦਾ ਮੌਕਾ ਮਿਲੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....
Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....
Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Advertisement
ABP Premium

ਵੀਡੀਓਜ਼

ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoanaਮੈਂ ਤਾਂ ਸੁਣੀ ਸੁਣਾਈ ਆਖੀ ਸੀ ਗੱਲ, ਬੀਬੀਆਂ ਦਾ ਕਰਦਾ ਹਾਂ ਸਤਿਕਾਰ :Charanjit Channiਟ੍ਰੋਲ ਕਰਨ ਵਾਲਿਆਂ ਨੂੰ ਅਰਜੁਨ ਕਪੂਰ ਦਾ ਠੋਕਵਾਂ ਜਵਾਬ Exclusive Interviewਦਿਲਜੀਤ ਦੇ ਸ਼ੋਅ 'ਚ ਸਟੇਜ ਤੇ ਚੜ੍ਹਿਆ ... ਲੋਕ ਕਹਿੰਦੇ ਆਹ ਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
Punjab News: ਕਿੱਧਰ ਜਾਵੇ ਕਿਸਾਨ ! ਪਰਾਲੀ ਸਾੜੇ ਬਿਨਾਂ ਬੀਜੀ ਕਣਕ ਨੂੰ ਪਈ ਸੁੰਡੀ, ਮੁੜ ਕਰਨੀ ਪਏਗੀ ਬਿਜਾਈ, ਖੇਤੀਬਾੜੀ ਮਹਿਕਮੇ ਨੇ ਝਾੜਿਆ ਪੱਲਾ
Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....
Punjab News: CM ਮਾਨ ਨੇ ਪੰਚਾਂ ਨੂੰ ਦੱਸੇ ਪਿੰਡਾਂ ਦੇ ਵਿਕਾਸ ਕਰਨ ਦੇ ਗੁਰ ! ਬੂਟੇ ਲਾਓ, ਲਾਇਬ੍ਰੇਰੀਆਂ ਬਣਾਓ ਤੇ ਧੜੇਬੰਦੀ ਖ਼ਤਮ ਕਰ ਦਿਓ ਫਿਰ ਦੇਖਿਓ....
Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
Punjab News: ਜਗਰਾਓਂ ਦੇ ਗੁਰੂ ਘਰ 'ਚ ਵੜਿਆ ਸ਼ਰਾਬੀ, ਸੰਗਤ ਨੂੰ ਕੱਢੀਆਂ ਗਾਲ੍ਹਾਂ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਕੀਤਾ ਪੁਲਿਸ ਹਵਾਲੇ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਕੈਂਸਰ ਦੇ ਸਾਹਮਣੇ ਜ਼ਿੰਦਗੀ ਦੀ ਜੰਗ ਹਾਰੀ ਮਸ਼ਹੂਰ ਅਦਾਕਾਰਾ
ਆ ਗਿਆ ਮੌਕਾ, ਹੁਣ ਖ਼ਰੀਦ ਲਓ THAR, 3 ਲੱਖ ਦਾ Discount ਦੇ ਰਹੀ ਹੈ Mahindra, Scorpio ਤੇ Bolero 'ਤੇ ਵੀ ਤਕੜੀ ਛੋਟ !
ਆ ਗਿਆ ਮੌਕਾ, ਹੁਣ ਖ਼ਰੀਦ ਲਓ THAR, 3 ਲੱਖ ਦਾ Discount ਦੇ ਰਹੀ ਹੈ Mahindra, Scorpio ਤੇ Bolero 'ਤੇ ਵੀ ਤਕੜੀ ਛੋਟ !
CM ਮਾਨ ਨੇ ਸੰਗਰੂਰ 'ਚ ਨਵੇਂ ਪੰਚਾਂ ਨੂੰ ਚੁਕਵਾਈ ਸਹੁੰ, ਕਿਹਾ-ਉਮੀਦ ਹੈ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੇ ਪੂਰੀ ਇਮਾਨਦਾਰੀ ਨਾਲ ਕਰੋਗੇ ਕੰਮ
CM ਮਾਨ ਨੇ ਸੰਗਰੂਰ 'ਚ ਨਵੇਂ ਪੰਚਾਂ ਨੂੰ ਚੁਕਵਾਈ ਸਹੁੰ, ਕਿਹਾ-ਉਮੀਦ ਹੈ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਤੇ ਪੂਰੀ ਇਮਾਨਦਾਰੀ ਨਾਲ ਕਰੋਗੇ ਕੰਮ
Punjab News: ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਕੌਣ ਰਚ ਰਿਹਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਸਾਜ਼ਿਸ਼? ਜਾਣੋ ਵਰਕਿੰਗ ਕਮੇਟੀ ਨੇ ਕਿਉਂ ਟਾਲਿਆ ਅਸਤੀਫੇ ਬਾਰੇ ਫੈਸਲਾ
ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਕਰਵਾਏ VIP ਦਰਸ਼ਨ ! ਭੜਕੀ ਸ਼ਰਧਾਲੂ ਨੇ ਕਿਹਾ-ਖ਼ੂਨ ਹੋ ਗਿਆ ਪਾਣੀ, ਹੁਣ ਕਿੱਥੇ ਗਏ ਬਰਛਿਆਂ ਵਾਲੇ....
ਰਾਹੁਲ ਗਾਂਧੀ ਨੂੰ ਸ੍ਰੀ ਹਰਿਮੰਦਰ ਸਾਹਿਬ 'ਚ ਕਰਵਾਏ VIP ਦਰਸ਼ਨ ! ਭੜਕੀ ਸ਼ਰਧਾਲੂ ਨੇ ਕਿਹਾ-ਖ਼ੂਨ ਹੋ ਗਿਆ ਪਾਣੀ, ਹੁਣ ਕਿੱਥੇ ਗਏ ਬਰਛਿਆਂ ਵਾਲੇ....
Embed widget