(Source: ECI/ABP News)
ਮੋਦੀ ਦਾ ਦਾਅਵਾ: ਅਸਮ 'ਚ NDA ਦੀ ਸਰਕਾਰ ਬਣਨਾ ਤੈਅ
ਪੀਐਮ ਨੇ ਕਿਹਾ, ਅਸਮ ਨੂੰ ਹਿੰਸਾ 'ਚ ਧੱਕਣ ਵਾਲੇ ਲੋਕਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਅਸਮ ਦੀ ਪਛਾਣ ਦਾ ਵਾਰ-ਵਾਰ ਅਪਮਾਨ ਕਰਨ ਵਾਲੇ ਲੋਕ ਇੱਥੋਂ ਦੀ ਜਨਤਾ ਨੂੰ ਬਰਦਾਸ਼ਤ ਨਹੀਂ।
![ਮੋਦੀ ਦਾ ਦਾਅਵਾ: ਅਸਮ 'ਚ NDA ਦੀ ਸਰਕਾਰ ਬਣਨਾ ਤੈਅ PM Narendra Modi claims NDA Government in Asam ਮੋਦੀ ਦਾ ਦਾਅਵਾ: ਅਸਮ 'ਚ NDA ਦੀ ਸਰਕਾਰ ਬਣਨਾ ਤੈਅ](https://feeds.abplive.com/onecms/images/uploaded-images/2021/04/03/1148b36dcf4d8f6e1c116c94a7644d86_original.jpg?impolicy=abp_cdn&imwidth=1200&height=675)
ਅਸਮ ਦੇ ਤਾਮਲਪੁਰ 'ਚ ਅੱਜ ਪੀਐਮ ਮੋਦੀ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੋ ਗੇੜਾਂ ਦੀ ਵੋਟਿੰਗ ਤੋਂ ਬਾਅਦ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ। ਇਨ੍ਹਾਂ ਦੋਵਾਂ ਗੇੜਾਂ ਤੋਂ ਬਾਅਦ ਅਸਮ 'ਚ ਇਕ ਵਾਰ ਫਿਰ ਐਨਡੀਏ ਸਰਕਾਰ ਬਣੇਗੀ ਇਹ ਲੋਕਾਂ ਨੇ ਤੈਅ ਕਰ ਲਿਆ ਹੈ।
ਪੀਐਮ ਨੇ ਕਿਹਾ, ਅਸਮ ਨੂੰ ਹਿੰਸਾ 'ਚ ਧੱਕਣ ਵਾਲੇ ਲੋਕਾਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਅਸਮ ਦੀ ਪਛਾਣ ਦਾ ਵਾਰ-ਵਾਰ ਅਪਮਾਨ ਕਰਨ ਵਾਲੇ ਲੋਕ ਇੱਥੋਂ ਦੀ ਜਨਤਾ ਨੂੰ ਬਰਦਾਸ਼ਤ ਨਹੀਂ। ਅਸਮ ਨੂੰ ਕਈ ਦਹਾਕਿਆਂ ਤਕ ਹਿੰਸਾ ਤੇ ਅਸਥਿਰਤਾ ਦੇਣ ਵਾਲੇ, ਹੁਣ ਅਸਮ ਦੇ ਲੋਕਾਂ ਨੂੰ ਸਵੀਕਾਰ ਨਹੀਂ। ਅਸਮ ਦੇ ਲੋਕ ਹੁਣ ਵਿਕਾਸ, ਸਥਿਰਤਾ, ਸ਼ਾਂਤੀ ਤੇ ਭਾਈਚਾਰਾ ਚਾਹੁੰਦਾ ਹੈ।
ਸਾਡਾ ਤਾਂ ਮੰਤਰ ਹੈ ਸਭ ਦਾ ਸਾਥ, ਸਭ ਕਾ ਵਿਸ਼ਵਾਸ- ਪੀਐਮ ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਸਾਡਾ ਤਾਂ ਮੰਤਰ ਹੈ 'ਸਭ ਕਾ ਸਾਥ, ਸਭ ਕਾ ਵਿਸ਼ਵਾਸ'। ਉਨ੍ਹਾਂ ਕਿਹਾ ਕਿ ਐਨਡੀਏ ਦੇ ਡਬਲ ਇੰਜਣ ਸਰਕਾਰ ਨੇ ਪਿਛਲੇ ਪੰਜ ਸਾਲਾਂ 'ਚ ਅਸਮ ਦੇ ਲੋਕਾਂ ਨੂੰ ਦੁੱਗਣਾ ਲਾਭ ਦਿੱਤਾ ਹੈ। ਵਿਕਾਸ ਹੋ ਰਿਹਾ ਹੈ ਤੇ ਕਨੈਕਟੀਵਿਟੀ 'ਚ ਸੁਧਾਰ ਹੋਇਆ ਹੈ। ਇਸ ਵਜ੍ਹਾ ਨਾਲ ਮਹਿਲਾਵਾਂ ਦੀ ਜ਼ਿੰਦਗੀ ਸੌਖੀ ਹੋ ਗਈ ਹੈ। ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਲਗਾਤਾਰ ਵਧ ਰਹੇ ਹਨ।
ਬਿਨਾਂ ਭੇਦਭਾਵ ਸਭ ਨੂੰ ਸੁਵਿਧਾਵਾਂ ਦਿੱਤੀਆਂ- ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਗਰੀਬਾਂ ਨੂੰ ਪੱਕੇ ਘਰ ਮਿਲ ਰਹੇ ਹਨ। ਹਰ ਜਨਜਾਤੀ ਨੂੰ ਸ਼ੌਚਾਲਯ, ਗੈਸ ਕਨੈਕਸ਼ਨ ਬਿਨਾਂ ਭੇਦਭਾਵ ਮਿਲੇ ਹਨ। ਪੀਐਮ ਕਿਸਾਨ ਯੋਜਨਾ ਦਾ ਲਾਭ ਵੀ ਹਰ ਕਿਸੇ ਨੂੰ ਮਿਲਿਆ ਹੈ ਫਿਰ ਉਹ ਛੋਟਾ ਜਾਂ ਵੱਡਾ ਹੋਵੇ ਸਾਰੇ ਕਿਸਾਨਾਂ ਨੂੰ ਲਾਭ ਮਿਲ ਰਿਹਾ ਹੈ। ਇਹੀ ਸਾਡਾ ਕੰਮ ਹੈ।
ਇਹ ਵੀ ਪੜ੍ਹੋ: Coronavirus Cases India Updates: ਦੇਸ਼ 'ਚ ਕੋਰੋਨਾ ਲਗਾਤਾਰ ਹੋ ਰਿਹਾ ਬੇਕਾਬੂ, 195 ਦਿਨਾਂ ਬਾਅਦ ਸਾਹਮਣੇ ਆਏ 89 ਹਜ਼ਾਰ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)