ਅਮਰੀਕਾ 'ਚ ਹੋਈ ਹਿੰਸਾ ਤੋਂ ਮੋਦੀ ਫਿਕਰਮੰਦ
ਪੀਐਮ ਮੋਦੀ ਨੇ ਟਵਿਟਰ 'ਤੇ ਲਿਖਿਆ ਕਿ ਵਾਸ਼ਿੰਗਟਨ ਡੀਸੀ 'ਚ ਦੰਗਿਆਂ ਤੇ ਹਿੰਸਾਂ ਦੀਆਂ ਖਬਰਾਂ ਦੇਖ ਕੇ ਕਾਫੀ ਫਿਕਰਮੰਦ ਹਾਂ।
ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 2020 ਦੇ ਨਤੀਜਿਆਂ 'ਤੇ ਜਾਰੀ ਸਿਆਸੀ ਖਿੱਚੋਤਾਣ ਨੇ ਹਿੰਸਕ ਰੂਪ ਧਾਰ ਲਿਆ ਹੈ। ਬੀਤੀ ਰਾਤ ਅਮਰੀਕੀ ਸੰਸਦ 'ਚ ਜੰਮ ਕੇ ਹੰਗਾਮਾ ਤੇ ਹਿੰਸਾ ਹੋਈ। ਉੱਥੇ ਹੀ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਅਖਵਾਉਣ ਵਾਲੇ ਦੇਸ਼ ਅਮਰੀਕਾ 'ਚ ਹੋਈ ਇਸ ਘਟਨਾ ਦੀ ਪੂਰੀ ਦੁਨੀਆਂ 'ਚ ਨਿੰਦਾ ਹੋ ਰਹੀ ਹੈ।
ਵਾਸ਼ਿੰਗਟਨ ਡੀਸੀ 'ਚ ਹੋਈ ਹਿੰਸਾ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਲੋਕਤੰਤਰਿਕ ਪ੍ਰਕਿਰਿਆ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ।
ਪੀਐਮ ਮੋਦੀ ਨੇ ਕੀਤਾ ਟਵੀਟ
ਪੀਐਮ ਮੋਦੀ ਨੇ ਟਵਿਟਰ 'ਤੇ ਲਿਖਿਆ ਕਿ ਵਾਸ਼ਿੰਗਟਨ ਡੀਸੀ 'ਚ ਦੰਗਿਆਂ ਤੇ ਹਿੰਸਾਂ ਦੀਆਂ ਖਬਰਾਂ ਦੇਖ ਕੇ ਕਾਫੀ ਫਿਕਰਮੰਦ ਹਾਂ। ਸ਼ਾਂਤਮਈ ਤੇ ਨੇਮਬੱਧ ਤਰੀਕੇ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈ। ਲੋਕਤੰਤਰਿਕ ਪ੍ਰਕਿਰਿਆ ਨੂੰ ਗੈਰਕਾਨੂੰਨੀ ਵਿਰੋਧ ਪ੍ਰਦਰਸ਼ਨਾਂ ਦੇ ਮਾਧਿਅਮ ਜ਼ਰੀਏ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡDistressed to see news about rioting and violence in Washington DC. Orderly and peaceful transfer of power must continue. The democratic process cannot be allowed to be subverted through unlawful protests.
— Narendra Modi (@narendramodi) January 7, 2021