ਪੜਚੋਲ ਕਰੋ
Advertisement
PM Modi ਨੇ ਲੋਕ ਸਭਾ 'ਚ ਕਿਹਾ- ਕਾਂਗਰਸ ਟੁਕੜੇ-ਟੁਕੜੇ ਗੈਂਗ ਦੀ ਲੀਡਰ, ਪੜ੍ਹੋ ਉਨ੍ਹਾਂ ਦੇ ਭਾਸ਼ਣ ਦੀਆਂ 15 ਵੱਡੀਆਂ ਗੱਲਾਂ
Narendra Modi In Lok Sabha: ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸੱਤਾ ਵਿੱਚ ਆਉਣ ਦੀ ਇੱਛਾ ਖ਼ਤਮ ਹੋ ਗਈ ਹੈ, ਪਰ ਜਦੋਂ ਕੁਝ ਨਹੀਂ ਮਿਲਣਾ ਹੈ ਤਾਂ ਘੱਟੋ ਘੱਟ ਖ਼ਰਾਬ ਕਰ ਦਿਓ।
Narendra Modi In Lok Sabha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ ਬਾਰੇ ਸੰਸਦ ਵਿਚ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਕਾਂਗਰਸ ਪਾਰਟੀ ਉਨ੍ਹਾਂ ਦੇ ਨਿਸ਼ਾਨੇ 'ਤੇ ਰਹੀ। ਕਰੀਬ ਡੇਢ ਘੰਟੇ ਦੇ ਆਪਣੇ ਭਾਸ਼ਣ 'ਚ ਉਨ੍ਹਾਂ ਨੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ। ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਨੀਤੀ 'ਫੁੱਟ ਪਾਓ ਅਤੇ ਰਾਜ ਕਰੋ' ਹੈ। ਅੱਜ ਕਾਂਗਰਸ ਟੁਕੜੇ ਟੁਕੜੇ ਗੈਂਗ ਦੀ ਲੀਡਰ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ ਤਾਂ ਚਲੇ ਗਏ ਪਰ ਕਾਂਗਰਸ ਨੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੋਈ ਹੈ।
PM ਮੋਦੀ ਦੀਆਂ ਵੱਡੀਆਂ ਗੱਲਾਂ
- ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸੱਤਾ ਵਿੱਚ ਆਉਣ ਦੀ ਇੱਛਾ ਖ਼ਤਮ ਹੋ ਗਈ ਹੈ, ਪਰ ਜਦੋਂ ਕੁਝ ਨਹੀਂ ਮਿਲਣਾ ਹੈ ਤਾਂ ਘੱਟ ਤੋਂ ਘੱਟ ਖਰਾਬ ਕਰ ਦਿਓ, ਕਾਂਗਰਸ ਅੱਜ ਇਸੇ ਫਲਸਫੇ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਡਿਊਟੀ ਦੀ ਗੱਲ ਹੁਣ ਚੁੱਭਣ ਲੱਗ ਗਈ ਹੈ।
- ਕਾਂਗਰਸ 'ਤੇ ਚੁਟਕੀ ਲੈਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀ ਨੂੰ ਕਈ ਰਾਜਾਂ ਦੇ ਲੋਕਾਂ ਨੇ ਦਹਾਕਿਆਂ ਤੋਂ ਨਕਾਰ ਦਿੱਤਾ ਹੈ, ਪਰ ਉਨ੍ਹਾਂ ਦੀ ਹਉਮੈ ਦੂਰ ਨਹੀਂ ਹੋਈ ਅਤੇ ਇਹ ਅਜੇ ਵੀ ਅੰਨ੍ਹੇ ਵਿਰੋਧ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਸ ਨੇ (ਕਾਂਗਰਸ) ਮਨ ਬਣਾ ਲਿਆ ਹੈ ਕਿ ਉਸ ਨੂੰ 100 ਸਾਲ ਸੱਤਾ ਵਿਚ ਨਹੀਂ ਆਉਣਾ।
- ਕੋਰੋਨਾ ਮਹਾਮਾਰੀ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ''ਇਸ ਕੋਰੋਨਾ ਦੌਰ 'ਚ ਕਾਂਗਰਸ ਨੇ ਆਪਣੀਆਂ ਹੱਦਾਂ ਪਾਰ ਕਰ ਦਿੱਤੀਆਂ। ਪਹਿਲੀ ਲਹਿਰ ਦੌਰਾਨ, ਜਦੋਂ ਦੇਸ਼ ਲੌਕਡਾਊਨ ਦੀ ਪਾਲਣਾ ਕਰ ਰਿਹਾ ਸੀ, ਜਦੋਂ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਨੀਆ ਨੂੰ ਸਲਾਹ ਦੇ ਰਿਹਾ ਸੀ, ਸਾਰੇ ਸਿਹਤ ਮਾਹਰ ਜਿੱਥੇ ਹੈ ਉੱਥੇ ਹੀ ਰਹਿਣ ਲਈ ਕਹਿ ਰਹੇ ਸੀ। ਫਿਰ ਕਾਂਗਰਸ ਨੇ ਲੋਕਾਂ ਨੂੰ ਮੁੰਬਈ ਦੇ ਰੇਲਵੇ ਸਟੇਸ਼ਨਾਂ 'ਤੇ ਜਾਣ ਲਈ ਵਰਕਰਾਂ ਨੂੰ ਮੁਫਤ ਟਿਕਟਾਂ ਦਿੱਤੀਆਂ, ਲੋਕਾਂ ਨੂੰ ਜਾਣ ਲਈ ਪ੍ਰੇਰਿਤ ਕੀਤਾ।"
- ਕਾਂਗਰਸ 'ਤੇ ਤੰਨਜ ਕਰਦਿਆਂ ਉਨ੍ਹਾਂ ਕਿਹਾ, ''ਤੁਸੀਂ ਬਹੁਤ ਵੱਡਾ ਪਾਪ ਕੀਤਾ ਹੈ।'' ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਕੋਰੋਨਾ ਦੇ ਦੌਰ ਤੋਂ ਬਾਅਦ ਦੁਨੀਆ ਇੱਕ ਨਵੀਂ ਵਿਵਸਥਾ ਵੱਲ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਭਾਰਤ ਨੂੰ ਇਹ ਮੌਕਾ ਨਹੀਂ ਗੁਆਉਣਾ ਚਾਹੀਦਾ।"
- ਕਰੀਬ 100 ਮਿੰਟ ਦੇ ਆਪਣੇ ਭਾਸ਼ਣ ਵਿੱਚ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤੋਂ ਬਾਅਦ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਤਦ ਤੱਕ ਅਸੀਂ ਪੂਰੀ ਤਾਕਤ ਅਤੇ ਪੂਰੇ ਦ੍ਰਿੜ ਇਰਾਦੇ ਨਾਲ ਦੇਸ਼ ਨੂੰ ਉੱਚੇ ਪੱਧਰ 'ਤੇ ਲੈ ਕੇ ਜਾਵਾਂਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਵੰਡਵਾਦੀ ਮਾਨਸਿਕਤਾ ਕਾਂਗਰਸ ਦੇ ਡੀਐਨਏ ਵਿੱਚ ਦਾਖਲ ਹੋ ਗਈ ਹੈ ਅਤੇ ਕਾਂਗਰਸ ਦੀ ਨੀਤੀ ਫੁੱਟ ਪਾਓ ਅਤੇ ਰਾਜ ਕਰੋ ਦੀ ਬਣ ਗਈ ਹੈ।"
- ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ, ''ਬਦਕਿਸਮਤੀ ਨਾਲ ਤੁਹਾਡੇ 'ਚੋਂ ਕਈ ਅਜਿਹੇ ਹਨ, ਜਿਨ੍ਹਾਂ ਦਾ ਕੰਡਾ 2014 'ਚ ਅਟਕਿਆ ਹੋਇਆ ਹੈ ਅਤੇ ਉਹ ਇਸ 'ਚੋਂ ਨਿਕਲ ਪਾ ਰਹੇ। ਇਸ ਦਾ ਨਤੀਜਾ ਤੁਹਾਨੂੰ ਵੀ ਭੁਗਤਣਾ ਪਿਆ ਹੈ।'' ਉਨ੍ਹਾਂ ਕਿਹਾ, ''ਦੇਸ਼ ਦੇ ਲੋਕਾਂ ਨੇ ਤੁਹਾਨੂੰ ਪਛਾਣਿਆ ਹੈ, ਕੁਝ ਲੋਕ ਪਹਿਲਾਂ ਪਛਾਣ ਚੁੱਕੇ ਹਨ, ਕੁਝ ਲੋਕ ਹੁਣ ਪਛਾਣ ਰਹੇ ਹਨ ਅਤੇ ਕੁਝ ਲੋਕ ਆਉਣ ਵਾਲੇ ਸਮੇਂ 'ਚ ਪਛਾਣਨ ਵਾਲੇ ਹਨ।"
- ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਗਾ ਹੁੰਦਾ ਕਿ ‘ਸਬਕਾ ਪ੍ਰਯਾਸ’ ਤਹਿਤ ਦੇਸ਼ ਨੇ ਜੋ ਕੁਝ ਹਾਸਲ ਕੀਤਾ ਹੈ, ਉਸ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕੀਤਾ ਜਾਂਦਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਦੇਸ਼ ਪੂਰੀ ਇਕਜੁੱਟਤਾ ਅਤੇ ਤਾਕਤ ਨਾਲ ਖੜ੍ਹਾ ਹੈ ਅਤੇ ਜਦੋਂ ਸਾਡੇ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿਚ ਅਚਾਨਕ ਮੌਤ ਹੋ ਗਈ ਅਤੇ ਜਦੋਂ ਉਨ੍ਹਾਂ ਦੀ ਲਾਸ਼ ਤਾਮਿਲਨਾਡੂ ਦੇ ਹਵਾਈ ਅੱਡੇ 'ਤੇ ਮਿਲੀ। ਤਾਮਿਲ ਭੈਣ-ਭਰਾ ਸੜਕ 'ਤੇ ਘੰਟਿਆਂਬੱਧੀ ਕਤਾਰ 'ਚ ਖੜ੍ਹੇ ਰਹੇ, ਜਦੋਂ ਉਹ ਸੜਕ ਤੋਂ ਲੰਘ ਰਹੇ ਸੀ ਲੱਖਾਂ ਤਾਮਿਲ ਭਰਾਵਾਂ-ਭੈਣਾਂ ਨੇ ਵੀਰ ਵਣੱਕਮ ਦੇ ਨਾਅਰੇ ਲਾਏ।
- ਧਿਆਨ ਯੋਗ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਦੇਸ਼ ਨੂੰ 'ਸ਼ਹਿਨਸ਼ਾਹ' ਵਾਂਗ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਕਾਰਨ ਇਸ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਦੇਸ਼ ਅੰਦਰੂਨੀ ਅਤੇ ਬਾਹਰੀ ਮੋਰਚਿਆਂ 'ਤੇ 'ਵੱਡੇ ਖ਼ਤਰੇ' ਦਾ ਸਾਹਮਣਾ ਕਰ ਰਿਹਾ ਹੈ।
- ਕਾਂਗਰਸ ਨੇਤਾ ਨੇ ਦੋਸ਼ ਲਗਾਇਆ ਸੀ, ''ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਦੋ ਭਾਰਤ ਹਨ, ਜਿਨ੍ਹਾਂ 'ਚ ਇੱਕ ਅਮੀਰਾਂ ਦਾ ਭਾਰਤ ਹੈ, ਦੂਜਾ ਭਾਰਤ ਗਰੀਬਾਂ ਦਾ ਹੈ ਅਤੇ ਉਨ੍ਹਾਂ ਵਿਚਾਲੇ ਪਾੜਾ ਵਧਦਾ ਜਾ ਰਿਹਾ ਹੈ।'' ਉਨ੍ਹਾਂ ਨੇ ਭਾਜਪਾ ਨੂੰ ਸਵੀਕਾਰ ਕਰਨ ਵਰਗੇ ਮੁੱਦੇ ਉਠਾਏ ਅਤੇ ਸੂਬਿਆਂ ਵਿੱਚ ਇਸ ਦੀ ਵਿਚਾਰਧਾਰਾ ਨੂੰ ਲੈ ਕੇ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਸੀ।
- ਪ੍ਰਧਾਨ ਮੰਤਰੀ ਮੋਦੀ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਨਾਗਾਲੈਂਡ ਦੇ ਲੋਕਾਂ ਨੇ ਆਖਰੀ ਵਾਰ 1998 'ਚ ਕਾਂਗਰਸ ਦੀ ਜਿੱਤ ਲਈ ਵੋਟ ਦਿੱਤੀ ਸੀ, ਜਿਸ ਨੂੰ ਲਗਪਗ 24 ਸਾਲ ਹੋ ਗਏ, 27 ਸਾਲਾਂ 'ਚ ਸੂਬੇ 'ਚ ਵਿਰੋਧੀ ਪਾਰਟੀ ਨੂੰ ਐਂਟਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਤੁਸੀਂ (ਕਾਂਗਰਸ) 1994 ਵਿੱਚ ਪੂਰਨ ਬਹੁਮਤ ਨਾਲ ਗੋਆ ਜਿੱਤਿਆ ਸੀ ਅਤੇ ਗੋਆ ਨੇ ਤੁਹਾਨੂੰ 28 ਸਾਲਾਂ ਤੱਕ ਸਵੀਕਾਰ ਨਹੀਂ ਕੀਤਾ। ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼, ਗੁਜਰਾਤ ਅਤੇ ਬਿਹਾਰ ਦੇ ਲੋਕਾਂ ਨੇ ਕਰੀਬ 37 ਸਾਲ ਪਹਿਲਾਂ 1985 'ਚ ਕਾਂਗਰਸ ਨੂੰ ਸੱਤਾ 'ਚ ਲਿਆਉਣ ਲਈ ਆਖਰੀ ਵਾਰ ਵੋਟ ਦਿੱਤੀ ਸੀ, ਜਦਕਿ ਪੱਛਮੀ ਬੰਗਾਲ ਦੇ ਲੋਕਾਂ ਨੇ 50 ਸਾਲ ਪਹਿਲਾਂ 1972 'ਚ ਵਿਰੋਧੀ ਪਾਰਟੀ ਨੂੰ ਤਰਜੀਹ ਦਿੱਤੀ ਸੀ।
- ਜਦੋਂ ਕਾਂਗਰਸ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੀ ਟਿੱਪਣੀ 'ਤੇ ਇਤਰਾਜ਼ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਕਿਹਾ, ''ਇਹ ਦੇਸ਼ ਦੀ ਵੱਡੀ ਬਦਕਿਸਮਤੀ ਹੈ ਕਿ ਸਦਨ ਵਰਗੇ ਪਵਿੱਤਰ ਸਥਾਨ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਦੇਸ਼ ਲਈ ਲਾਭਦਾਇਕ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਜਵਾਬ ਦੇਣਾ ਪਵੇਗਾ।'' ਕਾਂਗਰਸ 'ਤੇ ਹਮਲਾ ਜਾਰੀ ਰੱਖਦੇ ਹੋਏ ਉਨ੍ਹਾਂ ਕਿਹਾ, ''ਕਈ ਵਾਰ ਮੈਨੂੰ ਇਹ ਖਿਆਲ ਆਉਂਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਬੋਲਦੇ ਹੋ, ਜਿਸ ਤਰ੍ਹਾਂ ਤੁਸੀਂ ਮੁੱਦਿਆਂ ਨੂੰ ਜੋੜਦੇ ਹੋ, ਉਸ ਤੋਂ ਲੱਗਦਾ ਹੈ ਕਿ ਤੁਸੀਂ ਆਪਣਾ ਮਨ ਬਣਾ ਲਿਆ ਹੈ ਕਿ ਤੁਸੀਂ 100 ਸਾਲ ਸੱਤਾ 'ਚ ਨਹੀਂ ਆਉਣਾ।"
- ਉਨ੍ਹਾਂ ਕਿਹਾ ਕਿ ਕਾਂਗਰਸ ਨੇ 'ਗਰੀਬੀ ਹਟਾਓ' ਦੇ ਨਾਅਰੇ ਕਾਰਨ ਕਈ ਚੋਣਾਂ ਜਿੱਤੀਆਂ ਪਰ ਅਜਿਹਾ ਕਰਨ 'ਚ ਅਸਫਲ ਰਹੀ। ਮੋਦੀ ਨੇ ਕਿਹਾ ਕਿ ਦੇਸ਼ ਦੇ ਗਰੀਬਾਂ ਨੇ ਹੁਣ ਉਨ੍ਹਾਂ ਨੂੰ ਵੋਟ ਦਿੱਤੀ ਹੈ ਅਤੇ ਉਨ੍ਹਾਂ ਦੀ ਸਰਕਾਰ ਗਰੀਬਾਂ ਦੀ ਭਲਾਈ ਲਈ ਵਚਨਬੱਧ ਹੈ। ਕਾਂਗਰਸ ਨੇਤਾਵਾਂ 'ਤੇ ਜ਼ਮੀਨ ਤੋਂ ਕੱਟੇ ਜਾਣ ਦਾ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇਸ਼ ਦਾ ਗਰੀਬ ਇੰਨਾ ਵੀ ਧੋਖੇਬਾਜ਼ ਨਹੀਂ ਹੈ ਕਿ ਕੋਈ ਵੀ ਸਰਕਾਰ ਉਨ੍ਹਾਂ ਦੇ ਭਲੇ ਲਈ ਕੰਮ ਕਰੇ ਅਤੇ ਫਿਰ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰ ਦੇਵੇ।
- ਪੀਐਮ ਨੇ ਕਿਹਾ, ''ਤੁਹਾਡੀ ਦੁਰਦਸ਼ਾ ਇਸ ਲਈ ਹੋਈ ਕਿਉਂਕਿ ਤੁਸੀਂ ਮੰਨ ਲਿਆ ਸੀ ਕਿ ਨਾਅਰੇ ਦੇ ਕੇ ਤੁਸੀਂ ਗਰੀਬਾਂ ਨੂੰ ਆਪਣੇ ਚੁੰਗਲ 'ਚ ਫਸਾ ਕੇ ਰੱਖੋਗੇ, ਪਰ ਗਰੀਬ ਜਾਗ ਗਿਆ, ਉਹ ਤੁਹਾਨੂੰ ਜਾਣਦਾ ਹੈ।'' ਉਨ੍ਹਾਂ ਕਿਹਾ, ''ਪਿਛਲੇ ਦੋ ਸਾਲਾਂ 'ਚ 100 ਸਭ ਤੋਂ ਵੱਡੀ ਗਲੋਬਲ ਮਹਾਂਮਾਰੀ ਦੇ ਸੰਕਟ ਦਾ ਸਾਹਮਣਾ ਪੂਰੀ ਦੁਨੀਆ ਦੀ ਮਨੁੱਖ ਜਾਤੀ ਕਰ ਰਹੀ ਹੈ। ਜਿਨ੍ਹਾਂ ਨੇ ਭਾਰਤ ਨੂੰ ਭਾਰਤ ਦੇ ਅਤੀਤ ਦੇ ਆਧਾਰ 'ਤੇ ਸਮਝਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਡਰ ਸੀ ਕਿ ਸ਼ਾਇਦ ਭਾਰਤ ਇੰਨੀ ਵੱਡੀ ਲੜਾਈ ਲੜਨ ਦੇ ਯੋਗ ਨਹੀਂ ਹੋਵੇਗਾ, ਆਪਣੇ ਆਪ ਨੂੰ ਬਚਾ ਨਹੀਂ ਸਕੇਗਾ।"
- ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਇੰਤਜ਼ਾਰ ਕਰ ਰਹੇ ਸr ਕਿ ਇਹ ਕੋਰੋਨਾ ਵਾਇਰਸ ਮੋਦੀ ਦੇ ਅਕਸ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ ਅਤੇ ਇਸ ਲਈ ਉਨ੍ਹਾਂ ਨੇ ਬਹੁਤ ਇੰਤਜ਼ਾਰ ਕੀਤਾ। ਮੋਦੀ ਨੇ ਕਿਹਾ ਕਿ ਅੱਜ ਮੇਡ ਇਨ ਇੰਡੀਆ ਕੋਵਿਡ ਵੈਕਸੀਨ ਦੁਨੀਆ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀ ਪਹਿਲੀ ਖੁਰਾਕ ਦੇ 100 ਪ੍ਰਤੀਸ਼ਤ ਟੀਚੇ ਦੇ ਨੇੜੇ ਪਹੁੰਚ ਰਿਹਾ ਹੈ ਅਤੇ ਦੂਜੇ ਖੁਰਾਕ ਪੜਾਅ ਦਾ ਲਗਪਗ 80 ਪ੍ਰਤੀਸ਼ਤ ਪੂਰਾ ਕਰ ਚੁੱਕਾ ਹੈ।
- ਮੋਦੀ ਨੇ ਕਿਹਾ ਕਿ ਕੁਝ ਲੋਕ ਦੇਸ਼ ਦੇ ਨੌਜਵਾਨਾਂ, ਦੇਸ਼ ਦੇ ਉੱਦਮੀਆਂ, ਦੇਸ਼ ਦੀ ਦੌਲਤ ਬਣਾਉਣ ਵਾਲੇ ਲੋਕਾਂ ਨੂੰ ਡਰਾ ਧਮਕਾ ਕੇ ਮਜ਼ਾ ਲੈਂਦੇ ਹਨ ਪਰ ਦੇਸ਼ ਦਾ ਨੌਜਵਾਨ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ, ਜਿਸ ਕਾਰਨ ਦੇਸ਼ ਅੱਗੇ ਵੱਧ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਮਹਾਤਮਾ ਗਾਂਧੀ ਨੇ ਸਵਦੇਸ਼ੀ ਦੀ ਗੱਲ ਕੀਤੀ ਸੀ ਅਤੇ ਸਰਕਾਰ 'ਮੇਕ ਇਨ ਇੰਡੀਆ' 'ਤੇ ਕੰਮ ਕਰ ਰਹੀ ਹੈ ਤਾਂ ਵਿਰੋਧੀ ਧਿਰ ਇਸ ਦਾ ਮਜ਼ਾਕ ਕਿਉਂ ਉਡਾ ਰਹੀ ਹੈ।
ਇਹ ਵੀ ਪੜ੍ਹੋ: ਚੰਨੀ ਦੇ ਭਤੀਜੇ ਹਨੀ ਦਾ 'ਕਬੂਲਨਾਮਾ', ਟਰਾਂਸਫਰ-ਪੋਸਟਿੰਗ ਤੇ ਰੇਤ ਮਾਈਨਿੰਗ ਲਈ ਮਿਲੇ 10 ਕਰੋੜ
ਪੰਜਾਬੀ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਟ੍ਰੈਂਡਿੰਗ
ਸਪੋਰਟਸ
ਲੁਧਿਆਣਾ
ਸਿੱਖਿਆ
Advertisement