ਮੋਦੀ ਨੇ ਕਿਹਾ ਧੀਆਂ-ਭੈਣਾਂ ਨੇ ਬਿਹਾਰ ਨੂੰ ਬਣਾਇਆ ਆਤਮ-ਨਿਰਭਰ, ਮਹਿਲਾ ਵੋਟਰਾਂ ਨੇ ਇਸ ਤਰ੍ਹਾਂ ਬਦਲੀ ਐਨਡੀਏ ਦੀ ਕਿਸਮਤ
ਪਹਿਲੇ ਫੇਜ਼ ਦੀਆਂ 71 ਸੀਟਾਂ ਦੀ ਵੋਟਿੰਗ 'ਤੇ ਕੁੱਲ ਵੋਟਿੰਗ 55.68 ਫੀਸਦ ਵੋਟਿੰਗ ਹੋਈ। ਜਿਸ 'ਚ 56.83 ਫੀਸਦ ਵੋਟ ਪੁਰਸ਼ਾਂ ਨੇ ਤੇ 54.41 ਫੀਸਦ ਵੋਟ ਮਹਿਲਾਵਾਂ ਨੇ ਦਿੱਤੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਿਹਾਰ ਵਿਧਾਨ ਸਭਾ 'ਚ ਐਨਡੀਏ ਨੂੰ ਮਿਲੀ ਜਿੱਤ ਲਈ ਬਿਹਾਰ ਦੀਆਂ ਮਹਲਾਵਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੀਆਂ ਧੀਆਂ-ਭੈਣਾਂ ਨੇ ਇਸ ਵਾਰ ਰਿਕਾਰਡ ਸੰਖਿਆਂ 'ਚ ਵੋਟਿੰਗ ਕਰਕੇ ਦਿਖਾਈ ਹੈ ਤੇ ਆਤਮ ਨਿਰਭਰ ਬਿਹਾਰ 'ਚ ਉਨ੍ਹਾਂ ਦੀ ਕਿੰਨੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਆਤਮਵਿਸ਼ਵਾਸ ਬਿਹਾਰ ਨੂੰ ਅੱਗੇ ਵਧਾਉਣ 'ਚ ਸਾਨੂੰ ਸ਼ਕਤੀ ਦੇਵੇਗਾ।
ਤਿੰਨ ਗੇੜਾਂ 'ਚ ਵੋਟਿੰਗ 'ਚ ਮਹਿਲਾ ਵੋਟਰਸ ਦਾ ਰੁਖ਼
ਪਹਿਲੇ ਫੇਜ਼ ਦੀਆਂ 71 ਸੀਟਾਂ ਦੀ ਵੋਟਿੰਗ 'ਤੇ ਕੁੱਲ ਵੋਟਿੰਗ 55.68 ਫੀਸਦ ਵੋਟਿੰਗ ਹੋਈ। ਜਿਸ 'ਚ 56.83 ਫੀਸਦ ਵੋਟ ਪੁਰਸ਼ਾਂ ਨੇ ਤੇ 54.41 ਫੀਸਦ ਵੋਟ ਮਹਿਲਾਵਾਂ ਨੇ ਦਿੱਤੇ। ਇਸ ਦੌਰਾਨ ਐਨਡੀਏ ਨੂੰ 22 ਸੀਟਾਂ ਤੇ ਮਹਾਗਠਜੋੜ ਨੂੰ 47 ਸੀਟਾਂ ਮਿਲੀਆਂ। ਦੂਜੇ ਤੇ ਤੀਜੇ ਗੇੜ 'ਚ ਮਹਿਲਾ ਵੋਟਰਸ ਦੀ ਸੰਖਿਆ ਪੁਰਸ਼ਾਂ ਤੋਂ ਜ਼ਿਆਦਾ ਰਹੀ ਤੇ ਇਸ ਦਾ ਅਸਰ ਇਹ ਹੋਇਆ ਕਿ ਐਨਡੀਏ ਨੇ ਦੂਜੇ ਤੇ ਤੀਜੇ ਗੇੜ 'ਚ 103 ਸੀਟਾਂ ਹਾਸਲ ਕੀਤੀ ਜਦਕਿ ਮਹਾਗਠਜੋੜ ਨੂੰ ਸਿਰਫ 62 ਸੀਟਾਂ ਮਿਲੀਆਂ।
ਪੀਐਮ ਮੋਦੀ ਨੇ ਬਿਹਾਰ ਦੇ ਲੋਕਾਂ ਦਾ ਧੰਨਵਾਦ ਕੀਤਾ
ਇਸ ਤੋਂ ਪਹਿਲਾਂ ਸਿਲਸਿਲੇਵਾਰ ਮੋਦੀ ਨੇ ਟਵੀਟ ਕਰਕੇ ਸੂਬੇ ਦੀ ਜਨਤਾ ਨੂੰ ਹਰ ਖੇਤਰ ਦੇ ਸੰਤੁਲਿਤ ਵਿਕਾਸ ਲਈ ਸਮਰਪਣ ਦੇ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਤੇ ਐਨਡੀਏ ਦੀ ਜਿੱਤ ਲਈ ਜਨਤਾ ਪ੍ਰਤੀ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਬੀਜੇਪੀ, ਜੇਡੀਯੂ ਸਮੇਤ ਹੋਰ ਸਹਿਯੋਗੀ ਦਲਾਂ ਦੇ ਕਾਰਕੁੰਨਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਿਹਾਰ 'ਚ ਜਨਤਾ ਦੇ ਆਸ਼ੀਰਵਾਦ ਨਾਲ ਲੋਕਤੰਤਰ ਨੇ ਇਕ ਵਾਰ ਫਿਰ ਤੋਂ ਜਿੱਤ ਪ੍ਰਾਪਤ ਕੀਤੀ ਹੈ। ਮੋਦੀ ਨੇ ਕਿਹਾ ਮੈਂ ਵਰਕਰਾਂ ਨੂੰ ਵਧਾਈ ਦਿੰਦਾ ਹਾਂ ਤੇ ਬਿਹਾਰ ਦੀ ਜਨਤਾ ਪ੍ਰਤੀ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ।
Bihar Election Results: ਬਿਹਾਰ 'ਚ ਐਨਡੀਏ ਨੇ ਲਹਿਰਾਇਆ ਜਿੱਤ ਦਾ ਝੰਡਾਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ