ਮੋਦੀ ਕਰਨਗੇ ਸਾਲ 2020 ਦੀ ਆਖਰੀ 'ਮਨ ਕੀ ਬਾਤ', ਕਿਸਾਨ ਵਜਾਉਣਗੇ ਥਾਲੀਆਂ
ਕਿਸਾਨਾਂ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਜਦੋਂ ਪ੍ਰਧਾਨ ਮੰਤਰੀ 'ਮਨ ਕੀ ਬਾਤ' ਕਰਨ ਉਦੋਂ ਥਾਲੀਆਂ ਤੇ ਤਾੜੀਆਂ ਵਜਾ ਕੇ ਵਿਰੋਧ ਕੀਤਾ ਜਾਵੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰ 11 ਵਜੇ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ। ਇਹ ਸਾਲ ਦਾ ਆਖਰੀ 'ਮਨ ਕੀ ਬਾਤ' ਰੇਡੀਓ ਪ੍ਰੋਗਰਾਮ ਹੋਵੇਗਾ। ਪਿਛਲੇ ਇਕ ਮਹੀਨੇ ਤੋਂ ਦੇਸ਼ 'ਚ ਖੇਤੀ ਕਾਨੂੰਨਾਂ ਨੂੰ ਲੈਕੇ ਤਣਾਅ ਬਣਿਆ ਹੋਇਆ ਹੈ। ਲੱਖਾਂ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਪੀਐਮ ਮੋਦੀ ਆਪਣੇ 'ਮਨ ਕੀ ਬਾਤ' ਪ੍ਰੋਗਰਾਮ 'ਚ ਖੇਤੀ ਕਾਨੂੰਨ ਤੇ ਉਸ ਨਾਲ ਜੁੜੇ ਮੁੱਦਿਆ 'ਤੇ ਗੱਲ ਕਰ ਸਕਦੇ ਹਨ।
Prime Minister Narendra Modi will share his thoughts with the people in the country and abroad in the 'Mann Ki Baat' programme on All India Radio today at 11 AM.#PMonAIR#MannKiBaat pic.twitter.com/qgTlUaqVBC
— All India Radio News (@airnewsalerts) December 27, 2020
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਨੂੰ ਇਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਜਦਕਿ ਸਰਕਾਰ ਆਪਣੇ ਰਵੱਈਏ 'ਤੇ ਕਾਇਮ ਹੈ ਕਿ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ।
ਓਧਰ ਕਿਸਾਨਾਂ ਨੇ ਅੱਜ ਖੇਤੀ ਕਾਨੂੰਨਾਂ ਨੂੰ ਲੈਕੇ ਤਾੜੀਆਂ ਤੇ ਥਾਲੀਆਂ ਵਜਾ ਕੇ ਵਿਰੋਧ ਜਤਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਜਦੋਂ ਪ੍ਰਧਾਨ ਮੰਤਰੀ 'ਮਨ ਕੀ ਬਾਤ' ਕਰਨ ਉਦੋਂ ਥਾਲੀਆਂ ਤੇ ਤਾੜੀਆਂ ਵਜਾ ਕੇ ਵਿਰੋਧ ਕੀਤਾ ਜਾਵੇ।
ਕਿਸਾਨ ਮੋਰਚੇ ਦੇ ਰੰਗ ਦੇਖ ਮੋਦੀ ਦੇ ਮੰਤਰੀ ਨੂੰ ਲੱਗਾ ਸੇਕ, ਕਿਹਾ ਇਹ ਤਾਂ ਵੀਆਈਪੀ ਅੰਦੋਲਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ