ਪਰਵਾਸੀ ਭਾਰਤੀ ਦਿਵਸ ਸੰਮੇਲਨ 'ਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਸੰਬੋਧਨ, ਆਤਮ-ਨਿਰਭਰ ਭਾਰਤ 'ਚ ਯੋਗਦਾਨ 'ਤੇ ਹੋਵੇਗੀ ਗੱਲ
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, 16ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਮੁੱਖ ਵਿਸ਼ਾ ਆਤਮ ਨਿਰਭਰ ਭਾਰਤ 'ਚ ਯੋਗਦਾਨ ਹੋਵੇਗਾ।
ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦੇ ਵਿਚ 16ਵਾਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਡਿਜੀਟਲ ਮਾਧਿਅਮ ਨਾਲ ਅੱਜ ਅਯੋਜਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਇਸ ਵਾਰ ਪਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਵਿਸ਼ਾ ਆਤਮ-ਨਿਰਭਰ ਭਾਰਤ 'ਚ ਯੋਗਦਾਨ ਰੱਖਿਆ ਗਿਆ ਹੈ।
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, 16ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਮੁੱਖ ਵਿਸ਼ਾ ਆਤਮ ਨਿਰਭਰ ਭਾਰਤ 'ਚ ਯੋਗਦਾਨ ਹੋਵੇਗਾ। ਇਸ 'ਚ ਕਿਹਾ ਗਿਆ ਹੈ ਕਿ ਦੁਨੀਆਂ ਭਰ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਭਾਵਨਾ ਨੂੰ ਧਿਆਨ 'ਚ ਰੱਖਦਿਆਂ ਕੋਵਿਡ-19 ਮਹਾਮਾਰੀ ਦੇ ਵਿਚ 9 ਜਨਵਰੀ, 2021 ਨੂੰ ਡਿਜੀਟਲ ਮਾਧਿਅਮ ਨਾਲ 16ਵੇਂ ਭਾਰਤੀ ਦਿਵਸ ਸੰਮੇਲਨ ਦਾ ਆਯੋਜਨ ਹੋਵੇਗਾ।
ਮੰਤਰਾਲੇ ਨੇ ਦੱਸਿਆ ਕਿ ਪਰਵਾਸੀ ਭਾਰਤੀ ਦਿਵਸ ਸੰਮਲੇਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰਨਗੇ ਤੇ ਇਸ 'ਚ ਯੂਰੀਨਾਮ ਦੇ ਰਾਸ਼ਟਰਪਤੀ ਚੰਦ੍ਰਿਕਾ ਪ੍ਰਸਾਦ ਸੰਤੋਖੀ ਪ੍ਰਮੁੱਖ ਸੰਬੋਧਨ ਕਰਨਗੇ। ਸੰਮੇਲਨ ਦੌਰਾਨ ਨੌਜਵਾਨਾਂ ਲਈ ਆਨਲਾਈਨ ਭਾਰਤ ਨੂੰ ਜਾਣੋ ਕੁਇਜ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ