ਚੋਣਾਂ ਤੋਂ ਪਹਿਲਾਂ ਪੁੱਦੂਚੇਰੀ ਤੇ ਤਾਮਿਲਨਾਡੂ ਦੇ ਲੋਕਾਂ ਨੂੰ ਮੋਦੀ ਦੇਣਗੇ ਸੌਗਾਤਾਂ
ਸਾਢੇ 11 ਵਜੇ ਮੋਦੀ ਪੁੱਡੂਚਰੀ ਪਹੁੰਚਣਗੇ। ਜਿੱਥੇ ਉਹ ਚਾਰ ਲੇਨ NH 45 ਦਾ ਨੀਂਹ ਪੱਥਰ ਰੱਖਣਗੇ। ਇਹ ਹਾਈਵੇਅ 56 ਕਿਲੋਮੀਟਰ ਦਾ ਸੱਤਾਨਾਥ ਪੁਰਮ ਤੋਂ ਨਾਗਪਟਿਨਮ ਤਕ ਹੋਵੇਗਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤਾਮਿਲਨਾਡੂ ਤੇ ਕੇਂਦਰ ਸ਼ਾਸਤ ਸੂਬੇ ਪੁੱਡੂਚਰੀ ਦਾ ਦੌਰਾ ਕਰਨਗੇ। ਇਨ੍ਹਾਂ ਦੋਵਾਂ ਸੂਬਿਆਂ 'ਚ ਹੀ 2 ਮਹੀਨਿਆਂ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪੁੱਡੂਚੇਰੀ 'ਚ ਕਾਂਗਰਸ ਦੀ ਸਰਕਾਰ ਡਿੱਗਣ ਤੋਂ ਬਾਅਦ ਇੱਥੋਂ ਦੇ ਸਿਆਸੀ ਸਮੀਕਰਨ ਬਦਲ ਗਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਤਾਮਿਲਨਾਡੂ ਤੇ ਪੁੱਡੂਚੇਰੀ 'ਚ ਮਹੱਤਵਪੂਰਨ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ।
ਸਾਢੇ 11 ਵਜੇ ਮੋਦੀ ਪੁੱਡੂਚਰੀ ਪਹੁੰਚਣਗੇ। ਜਿੱਥੇ ਉਹ ਚਾਰ ਲੇਨ NH 45 ਦਾ ਨੀਂਹ ਪੱਥਰ ਰੱਖਣਗੇ। ਇਹ ਹਾਈਵੇਅ 56 ਕਿਲੋਮੀਟਰ ਦਾ ਸੱਤਾਨਾਥ ਪੁਰਮ ਤੋਂ ਨਾਗਪਟਿਨਮ ਤਕ ਹੋਵੇਗਾ। ਇਸ ਦੇ ਨਾਲ ਹੀ ਸਾਗਰਮਾਲਾ ਸਕੀਮ ਦੇ ਤਹਿਤ ਮਾਇਨਰ ਪੋਰਟ ਦਾ ਵੀ ਨੀਂਹ ਪੱਥਰ ਰੱਖਣਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਵਾਹਰਲਾਲ ਇੰਸਟੀਟਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ JIPMER 'ਚ ਬਲੱਡ ਸੈਂਟਰ ਦਾ ਤੇ 100 ਬੈਡ ਗਰਲਸ ਹੋਸਟਲ ਦਾ ਉਦਘਾਟਨ ਕਰਨਗੇ। ਪੁੱਡੂਚੇਰੀ ਤੋਂ ਨਿੱਕਲਣ ਤੋਂ ਪਹਿਲਾਂ ਲਾਸਪੇਟ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਇਸ ਤੋਂ ਬਾਅਦ ਕਰੀਬ 3:35 'ਤੇ ਤਾਮਿਲਨਾਡੂ ਪਹੁੰਚਣਗੇ।। ਜਿੱਥੇ ਉਹ ਨਯੇਵੇਲੀ ਨਵੀਂ ਤਾਪ ਬਿਜਲੀ ਯੋਜਨਾ ਦੇਸ਼ ਨੂੰ ਸਮਰਪਿਤ ਕਰਨਗੇ। ਤਾਮਿਲਨਾਡੂ ਦੌਰੇ ਦੌਰਾਨ ਉਹ ਵੀਓ ਚਿਦੰਬਰਨਾਰ ਬੰਦਰਗਾਹ 'ਤੇ ਗ੍ਰਿਡ ਨਾਲ ਜੁੜੇ ਪੰਜ ਮੈਗਾਵਾਟ ਦੇ ਸੌਰ ਊਰਜਾ ਸੰਯੰਤਰ ਦਾ ਵੀ ਨੀਂਹ ਪੱਥਰ ਰੱਖਣਗੇ। ਕਰੀਬ 5 ਵਜੇ ਕੋਇੰਬਟੂਰ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।