ਪੜਚੋਲ ਕਰੋ
Advertisement
ਪੀਐਮਸੀ ਬੈਂਕ ਘੁਟਾਲਾ: ਪ੍ਰਦਰਸ਼ਨ ਮਗਰੋਂ ਘਰ ਪਰਤੇ ਖਾਤਾਧਾਰਕ ਦੀ ਮੌਤ, ਬੈਂਕ ‘ਚ ਜਮ੍ਹਾਂ ਸੀ 90 ਲੱਖ ਰੁਪਏ
ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ‘ਚ ਜਮ੍ਹਾਂ ਪੈਸੇ ਕਢਵਾੳਣੁ ਦੀ ਸੀਮਾ ਤੈਅ ਕੀਤੇ ਜਾਣ ਤੋਂ ਬਾਅਦ ਖਾਤਾਧਾਰਕਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਇੱਕ ਖਾਤਾਧਾਰਕ ਦੀ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ। ਸੰਜੇ ਨੇ ਪਰਿਵਾਰ ਦਾ 90 ਲੱਖ ਰੁਪਏ ਪੀਐਮਸੀ ਬੈਂਕ ‘ਚ ਜਮ੍ਹਾਂ ਸੀ।
ਮੁੰਬਈ: ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ‘ਚ ਜਮ੍ਹਾਂ ਪੈਸੇ ਕਢਵਾੳਣੁ ਦੀ ਸੀਮਾ ਤੈਅ ਕੀਤੇ ਜਾਣ ਤੋਂ ਬਾਅਦ ਖਾਤਾਧਾਰਕਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਇੱਕ ਖਾਤਾਧਾਰਕ ਦੀ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ। 51 ਸਾਲ ਦੇ ਸੰਜੇ ਗੁਲਾਟੀ ਸੋਮਵਾਰ ਨੂੰ ਮੁੰਬਈ ਦੇ ਕਿੱਲਾ ਬਾਹਰ ਪ੍ਰਦਰਸ਼ਨ ‘ਚ ਸ਼ਾਮਲ ਹੋਏ ਸੀ। ਇਸ ਤੋਂ ਬਾਅਦ ਸਦਮੇ ਕਰਕੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਜੈੱਟ ਏਅਰਵੇਜ਼ ਤੋਂ ਨੌਕਰੀ ਚਲੇ ਗਈ ਸੀ। ਸੰਜੇ ਗੁਲਾਟੀ ਮੁੰਬਈ ਦੇ ਓਸ਼ੀਵਾਰਾ ਇਲਾਕੇ ‘ਚ ਰਹਿੰਦੇ ਸੀ। ਪ੍ਰਦਰਸ਼ਨ ਕਰਕੇ ਉਹ ਘਰ ਵਾਪਸ ਆਏ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਂਦਾ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ।
ਦੱਸ ਦਈਏ ਕਿ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਮੁਸੀਬਤ ‘ਚ ਫਸੇ ਪੀਐਮਸੀ ਬੈਂਕ ਦੇ ਗਾਹਕਾਂ ਲਈ ਪੈਸੇ ਕਢਵਾਉਣ ਦੀ ਸੀਮਾ 25 ਹਜ਼ਾਰ ਤੋਂ 40 ਹਜ਼ਾਰ ਰੁਪਏ ਕਰ ਦਿੱਤੀ ਹੈ। ਇਸ ਤੀਜਾ ਮੌਕਾ ਹੈ ਜਦੋਂ ਆਰਬੀਆਈ ਨੇ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਪੈਸੇ ਕਢਵਾਉਣ ਦੀ ਸੀਮਾ ‘ਚ ਵਾਧਾ ਕੀਤਾ ਹੈ।#Mumbai: 51-year-old Sanjay Gulati, a Punjab and Maharashtra Co-operative (PMC) Bank depositor passed away yesterday after taking part in a protest rally by depositors. #PMCBank pic.twitter.com/p9Z3t5BlzW
— ANI (@ANI) October 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement