ਪੜਚੋਲ ਕਰੋ
Advertisement
IAS, IPS ਬਣਨ ਵਾਲਿਆਂ ਨੂੰ ਮੋਦੀ ਦਾ ਵੱਡਾ ਝਟਕਾ
ਨਵੀਂ ਦਿੱਲੀ: ਹਰ ਸਾਲ UPSC ਜ਼ਰੀਏ ਚੁਣੇ ਜਾ ਰਹੇ IAS, IPS, IFS ਤੇ ਹੋਰ ਸੇਵਾਵਾਂ ਦੇ ਹਜ਼ਾਰਾਂ ਉਮੀਦਵਾਰਾਂ ਲਈ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਪੀਐਮਓ ਨੇ ਸੁਝਾਅ ਦਿੱਤਾ ਹੈ ਕਿ ਸਿਰਫ ਯੂਪੀਐਸਸੀ ਇਮਤਿਹਾਨ ਹੀ ਨਹੀਂ, ਬਲਕਿ ਤਿੰਨ ਮਹੀਨੇ ਦੇ ਫਾਊਂਡੇਸ਼ਨ ਕੋਰਸ ਦੇ ਬਾਅਦ ਹੀ ਉਮੀਦਵਾਰਾਂ ਦੇ ਕੇਡਰ ਤੇ ਸੇਵਾ ਖੇਤਰ ਤੈਅ ਕੀਤੇ ਜਾਣ। ਯਾਨੀ UPSC ਦੇ ਟੌਪਰ ਲਈ ਇਹ ਜ਼ਰੂਰੀ ਨਹੀਂ ਕਿ ਉਸ ਨੂੰ ਉਸ ਦਾ ਮਨਪਸੰਦੀਦਾ ਕੇਡਰ ਹੀ ਮਿਲੇਗਾ। ਮਿਨਿਸਟਰੀ ਆਫ ਪਰਸੋਨਲ ਨੇ ਚਿੱਠੀ ਲਿਖ ਕੇ ਸਾਰੇ ਕੇਡਰ ਕੰਟਰੋਲ ਅਧਿਕਾਰ ਜੇ ਮੰਤਰਾਲਿਆਂ ਕੋਲੋਂ ਇਸ ਸਬੰਧੀ ਸੁਝਾਅ ਮੰਗੇ ਹਨ।
ਪਹਿਲਾਂ UPSC ਇਮਤਿਹਾਨ ਵਿੱਚ ਚੁਣੇ ਜਾਣ ਦੇ ਬਾਅਦ ਸੀਰੇ ਉਮੀਦਵਾਰਾਂ ਨੂੰ ਤਿੰਨ ਮਹੀਨਿਆਂ ਦਾ ਫਾਊਂਡੇਸ਼ਨ ਕੋਰਸ ਕਰਾਇਆ ਜਾਂਦਾ ਹੈ। ਹੁਣ ਤਕ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੇਡਰ ਤੇ ਸੇਵਾ ਖੇਤਰ ਤੈਅ ਕਰ ਦਿੱਤੇ ਜਾਂਦੇ ਹਨ।
ਕੀ ਹੈ ਪੀਐਮਓ ਦਾ ਸੁਝਾਅਪੀਐਮਓ ਨੇ ਕਿਹਾ ਕੇ ਇਸ ਨਾਲ ਉਮੀਦਵਾਰ ਦਾ ਮੁਲਾਂਕਣ ਹੋਰ ਵਧੀਆ ਹੋ ਸਕੇਗਾ ਤੇ ਉਸ ਮੁਤਾਬਕ ਕੇਡਰ ਤੇ ਸੇਵਾ ਖੇਤਰ ਦਿੱਤੇ ਜਾ ਸਕਣਗੇ। ਫਿਲਹਾਲ ਸਿਵਲ ਸੇਵਾ ਇਮਤਿਹਾਨ ਪਾਸ ਕਰਨ ਵਾਲੇ ਉਮੀਦਵਾਰਾਂ ਲਈ IAS, IPS, IFS, IRS ਸਣੇ ਕੁੱਲ 24 ਸੇਵਾ ਖੇਤਰ ਨਿਰਧਾਰਤ ਕੀਤੇ ਗਏ ਹਨ। UPSC ਇਮਤਿਹਾਨ ਦੇ ਰੈਂਕ ਦੇ ਆਧਾਰ ’ਤੇ ਤੈਅ ਕੀਤਾ ਜਾਂਦਾ ਹੈ ਕਿ ਕਿਸ ਨੂੰ ਕਿਹੜੀ ਸੇਵਾ ਦਿੱਤੀ ਜਾਵੇਗੀ।
ਕੀ ਪਵੇਗਾ ਅਸਰਸਰਕਾਰ ਦੇ ਇਸ ਸੁਝਾਅ ’ਤੇ ਮਾਹਿਰਾਂ ਦਾ ਰਾਏ ਇੱਕ ਸਮਾਨ ਨਹੀਂ ਹੈ। ਇਸ ਨਾਲ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਅਜਿਹਾ ਕਰਨ ਨਾਲ ਸਰਕਾਰ ਮਨਪਸੰਦ ਉਮੀਦਵਾਰਾਂ ਨੂੰ ਆਪਣੀ ਮਨਪਸੰਦ ਜਗ੍ਹਾ ਤਾਇਨਾਤ ਕਰਨ ਦੀ ਕੋਸ਼ਿਸ਼ ਕਰੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement