ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਹਾਤਮਾ ਗਾਂਧੀ ਦੇ ਬੁਤ ਨੂੰ ਗੋਲੀ ਮਾਰਨ ਵਾਲੀ ਪੂਜਾ ਸ਼ਕੁਨ ਪਤੀ ਸਮੇਤ ਗ੍ਰਿਫ਼ਤਾਰ
![ਮਹਾਤਮਾ ਗਾਂਧੀ ਦੇ ਬੁਤ ਨੂੰ ਗੋਲੀ ਮਾਰਨ ਵਾਲੀ ਪੂਜਾ ਸ਼ਕੁਨ ਪਤੀ ਸਮੇਤ ਗ੍ਰਿਫ਼ਤਾਰ Police arrests Hindu Mahasabha leader for enacting Mahatma Gandhi’s assassination ਮਹਾਤਮਾ ਗਾਂਧੀ ਦੇ ਬੁਤ ਨੂੰ ਗੋਲੀ ਮਾਰਨ ਵਾਲੀ ਪੂਜਾ ਸ਼ਕੁਨ ਪਤੀ ਸਮੇਤ ਗ੍ਰਿਫ਼ਤਾਰ](https://static.abplive.com/wp-content/uploads/sites/5/2019/02/06103301/Pooja_Shakun_pandey_.jpg?impolicy=abp_cdn&imwidth=1200&height=675)
ਅਲੀਗੜ੍ਹ: ਮਹਾਤਮਾ ਗਾਂਦੀ ਦੇ ਪੁਤਲੇ ਨੂੰ ਗੋਲੀ ਮਾਰਨ ਵਾਲੀ ਪੂਜਾ ਸ਼ਕੁਨ ਪਾਂਡਿਆ ਅਤੇ ਉਸ ਦੇ ਪਤੀ ਅਸ਼ੋਕ ਪਾਂਡਿਆ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਜਦੋਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਸ ਸਮੇਂ ਪੂਜਾ ਅਤੇ ਅਸ਼ੋਕ ਦਿੱਲੀ ਜਾ ਰਹੇ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਨੂੰ ਅਲੀਗੜ੍ਹ ਲੈ ਜਾਇਆ ਜਾ ਰਿਹਾ ਹੈ। ਜਿਸ ਦਿਨ ਪੂਜਾ ਨੇ ਮਹਾਤਮਾ ਗਾਂਧੀ ਦੇ ਪੁਲਤੇ ਨੂੰ ਗੋਲੀ ਮਾਰੀ ਸੀ ਉਸੇ ਦਿਨ ਮਾਮਲਾ ਸੁਰਖੀਆਂ ‘ਚ ਆ ਗਿਆ ਸੀ। ਕਾਂਗਰਸ ਪਾਰਟੀ ਨੇ ਇਸ ਦਾ ਵਿਰੋਧ ਕਰ ਮਾਮਲਾ ਦਰਜ ਕਰਵਾਇਆ ਸੀ। 30 ਜਨਵਰੀ ਨੂੰ ਪਾਂਡਿਆ ਨੇ ਇਹ ਹਰਕਤ ਕੀਤੀ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।
ਅਲੀਗੜ੍ਹ ਦੇ ਗਾਂਧੀ ਪਾਰਕ ‘ਚ ਇਸ ਮਾਮਲੇ ‘ਤੇ ਮੁਕਦਮਾ ਵੀ ਦਰਜ ਹੈ। ਜਿਸ ‘ਚ 12 ਲੋਕਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ ਅਤੇ 6 ਲੋਕਾਂ ਨੂੰ ਝੇਲ੍ਹ ਭੇਜਿਆ ਜਾ ਚੁੱਕਿਆ ਹੇ। ਇੱਕ ਨੂੰ ਤਾਂ ਅੰਤਮ ਜ਼ਮਾਨਤ ਵੀ ਮਿਲ ਗਈ ਅਤੇ ਦੋ ਲੋਕ ਹੋਰ ਜ਼ਮਾਨਤ ‘ਤੇ ਰਿਹਾ ਹੋ ਗਏ।
ਮੁੱਖ ਮੁਲਜ਼ਮ ਪੂਜਾ ਅਤੇ ਅਸ਼ੋਕ ਫਰਾਰ ਸੀ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਪੁਲਿਸ ਦੋਵੇਂ ਮੁਲਜ਼ਮਾਂ ਨੂੰ ਕੋਰਟ ‘ਚ ਪੇਸ਼ ਕਰੇਗੀ। ਇਹ ਦੋਵੇਂ ਅਖਿਲ ਭਾਰਤੀ ਹਿੰਦੂ ਮਹਾਸਭਾ ਨਾਂਅ ਦਾ ਸੰਗਠਨ ਚਲਾਉਂਦੇ ਹਨ।
![ਮਹਾਤਮਾ ਗਾਂਧੀ ਦੇ ਬੁਤ ਨੂੰ ਗੋਲੀ ਮਾਰਨ ਵਾਲੀ ਪੂਜਾ ਸ਼ਕੁਨ ਪਤੀ ਸਮੇਤ ਗ੍ਰਿਫ਼ਤਾਰ](https://static.abplive.com/wp-content/uploads/sites/5/2019/02/06103232/Pooja-Shakun-Pandey-1.gif)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)