ਪੁਲਿਸ ਮੁਲਾਜ਼ਮ ਹੀ ਸੀ ਵਿਕਾਸ ਦੁਬੇ ਦੇ ਮੁਖ਼ਬਰ, ਹੋਇਆ ਖ਼ੁਲਾਸਾ
ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ 'ਤੇ ਇਨ੍ਹਾਂ ਨੇ ਖੁਸ਼ੀ ਜਤਾਈ ਸੀ। ਇਸ ਐਨਕਾਊਂਟਰ 'ਚ ਡੀਐਸਪੀ ਤੇ ਐਸਐਚਓ ਸਮੇਤ ਅੱਠ ਪੁਲਿਸ ਕਰਮੀ ਮਾਰੇ ਗਏ ਸਨ। ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਸੀ ਕਿ ਵਿਕਾਸ ਦੁਬੇ 'ਤੇ ਪੈਣ ਵਾਲੀ ਰੇਡ ਬਾਰੇ ਉਸ ਨੂੰ ਪਹਿਲਾਂ ਹੀ ਥਾਣੇ ਤੋਂ ਕਿਸੇ ਨੇ ਸੂਚਨਾ ਦੇ ਦਿੱਤੀ ਸੀ।
ਨਵੀ ਦਿੱਲੀ: ਕਾਨਪੁਰ ਵਿੱਚ ਅੱਠ ਪੁਲਿਸ ਕਰਮੀਆਂ ਦੇ ਮਾਰੇ ਜਾਣ ਪਿੱਛੇ ਚੌਬੇਪੁਰ ਦੇ ਤਤਕਾਲੀ ਐਸਓ ਵਿਨੈ ਤਿਵਾੜੀ ਤੇ ਹਲਕਾ ਇੰਚਾਰਜ ਦਰੋਗਾ ਕੇਕੇ ਸ਼ਰਮਾ ਦੀ ਗੱਦਾਰੀ ਜੱਗ ਜ਼ਾਹਰ ਹੋ ਗਈ ਹੈ। ਅੱਠ ਪੁਲਿਸ ਮੁਲਾਜ਼ਮਾਂ ਦੀ ਮੌਤ ਦੇ ਜ਼ਿੰਮੇਵਾਰ ਵੀ ਇਹੀ ਹਨ। ਇਹ ਦੋਵੇਂ ਅੱਖੀਂ ਸਾਰੀ ਘਟਨਾ ਦੇਖਣ ਮਗਰੋਂ ਫਰਾਰ ਹੋ ਗਏ ਸਨ।
ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ 'ਤੇ ਇਨ੍ਹਾਂ ਨੇ ਖੁਸ਼ੀ ਜਤਾਈ ਸੀ। ਇਸ ਐਨਕਾਊਂਟਰ 'ਚ ਡੀਐਸਪੀ ਤੇ ਐਸਐਚਓ ਸਮੇਤ ਅੱਠ ਪੁਲਿਸ ਕਰਮੀ ਮਾਰੇ ਗਏ ਸਨ। ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਸੀ ਕਿ ਵਿਕਾਸ ਦੁਬੇ 'ਤੇ ਪੈਣ ਵਾਲੀ ਰੇਡ ਬਾਰੇ ਉਸ ਨੂੰ ਪਹਿਲਾਂ ਹੀ ਥਾਣੇ ਤੋਂ ਕਿਸੇ ਨੇ ਸੂਚਨਾ ਦੇ ਦਿੱਤੀ ਸੀ।
ਇਸ ਲਈ ਹੀ ਵਿਕਾਸ ਦੁਬੇ ਨੇ ਪੂਰੀ ਤਿਆਰੀ ਨਾਲ ਪੁਲਿਸ ਟੀਮ 'ਤੇ ਹਮਲਾ ਕੀਤਾ ਸੀ। ਇਸ ਘਟਨਾ ਦੀ ਜਾਂਚ ਕਰ ਰਹੇ ਐਸਪੀ ਬ੍ਰਜੇਸ਼ ਕੁਮਾਰ ਸ਼੍ਰਵਾਸਤਵ ਨੇ ਦੱਸਿਆ ਕਿ ਦੁਬੇ ਨੂੰ ਸੂਹ ਦੇਣ ਵਾਲੇ ਦੋਵੇਂ ਪੁਲਿਸ ਕਰਮੀਆਂ ਨੂੰ ਬਰਖ਼ਾਸਤ ਕੀਤਾ ਜਾਵੇਗਾ।
ਬਰਖ਼ਾਸਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੇ ਸਾਰੇ ਖਾਤੇ ਸੀਲ ਕਰ ਦਿੱਤੇ ਗਏ ਹਨ। ਜਾਂਚ ਚੱਲ ਰਹੀ ਹੈ। ਸੀਡੀਆਰ ਸਮੇਤ ਮੋਬਾਈਲ ਤੋਂ ਕਈ ਹੋਰ ਅਹਿਮ ਸਬੂਤ ਪੁਲਿਸ ਦੇ ਹੱਥ ਲੱਗੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ