ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਤੋ-ਰਾਤ ਸੜਕ ਤੋਂ ਹਟਾਇਆ, NHAI ਨੂੰ ਜਾਰੀ ਕੀਤਾ ਨੋਟਿਸ
ਬੁੱਧਵਾਰ ਰਾਤ ਇਸ ਘਟਨਾ ਦੇ ਕੁਝ ਵੀਡੀਓਜ਼ ਵੀ ਸਾਹਮਣੇ ਆਏ ਹਨ ਜਿਨ੍ਹਾਂ 'ਚ ਪੁਲਿਸ ਟੈਂਟ 'ਚ ਬੈਠੇ ਲੋਕਾਂ ਨੂੰ ਭਜਾਉਂਦੀ ਹੋਈ ਨਜ਼ਰ ਆ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਨਹੀਂ ਹਟਾਇਆ।
ਨਵੀਂ ਦਿੱਲੀ: 26 ਜਨਵਰੀ ਦੀ ਘਟਨਾ ਤੋਂ ਬਾਅਦ ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਹਲਚਲ ਮੱਚੀ ਹੋਈ ਹੈ। ਇਸ ਦਰਮਿਆਨ ਪੱਛਮੀ ਉੱਤਰ ਪ੍ਰਦੇਸ ਦੇ ਬਾਗਪਤ 'ਚ ਇੱਕ ਹਾਈਵੇਅ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਏ ਜਾਣ ਦੀ ਖਬਰ ਆਈ ਹੈ। ਜਾਣਕਾਰੀ ਹੈ ਕਿ ਬੁੱਧਵਾਰ ਦੀ ਰਾਤ ਯੂਪੀ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਇੱਥੋਂ ਹਟਾ ਦਿੱਤਾ ਹੈ। ਕਿਸਾਨਾਂ ਨੂੰ ਹਟਾਏ ਜਾਣ ਨੂੰ ਲੈ ਕੇ ਯੂਪੀ ਪੁਲਿਸ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਨੋਟਿਸ ਦਾ ਹਵਾਲਾ ਦਿੱਤਾ ਹੈ ਜਿਸ 'ਚ ਨਿਰਮਾਣ ਗਤੀਵਿਧੀ ਵਿੱਚ ਦੇਰੀ ਹੋਣ ਦੀ ਗੱਲ ਕਹੀ ਗਈ ਹੈ।
ਬੁੱਧਵਾਰ ਰਾਤ ਇਸ ਘਟਨਾ ਦੇ ਕੁਝ ਵੀਡੀਓਜ਼ ਵੀ ਸਾਹਮਣੇ ਆਏ ਹਨ ਜਿਨ੍ਹਾਂ 'ਚ ਪੁਲਿਸ ਟੈਂਟ 'ਚ ਬੈਠੇ ਲੋਕਾਂ ਨੂੰ ਭਜਾਉਂਦੀ ਹੋਈ ਨਜ਼ਰ ਆ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਦਸਤੀ ਨਹੀਂ ਹਟਾਇਆ। ਨਿਊਜ਼ ਏਜੰਸੀ ANI ਮੁਤਾਬਕ ਬਾਗਪਤ ਨੇ ADM ਅਮਿਤ ਕੁਮਾਰ ਸਿੰਘ ਨੇ ਕਿਹਾ, NHAI ਨੇ ਸਾਨੂੰ ਚਿੱਠੀ ਲਿਖੀ ਸੀ, ਜਿਸ 'ਚ ਇੱਥੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ ਸੜਕ ਨਿਰਮਾਣ ਗਤੀਵਿਧੀ 'ਚ ਦੇਰੀ ਹੋਣ ਦੀ ਗੱਲ ਕਹੀ ਸੀ। ਅਸੀਂ ਕਿਸਾਨਾਂ ਨੂੰ ਸ਼ਾਂਤੀਪੂਰਵਕ ਪ੍ਰਦਰਸਨ ਸਥਾਨ ਤੋਂ ਹਟਾ ਦਿੱਤਾ ਹੈ।
ਦੱਸ ਦੇਈਏ ਕਿ ਹਰਿਆਣਾ 'ਚ ਵੀ ਦਿੱਲੀ-ਜੈਪੁਰ ਹਾਈਵੇਅ ਦੇ ਪ੍ਰਦਰਸ਼ਨ ਸਥਾਨ ਤੋਂ ਕਿਸਾਨਾਂ ਨੂੰ ਹਟਾਏ ਜਾਣ ਦੀ ਮੰਗ ਉੱਠੀ ਸੀ। ਬੁੱਧਵਾਰ ਖਬਰ ਆਈ ਸੀ ਕਿ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਘੱਟੋ-ਘੱਟ 15 ਪਿੰਡਾਂ ਦੀ ਪੰਚਾਇਤ ਨੇ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ 'ਤੇ ਡਟੇ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਸੜਕ ਖਾਲੀ ਕਰਨ ਨੂੰ ਕਿਹਾ। ਦਰਅਸਲ ਇੱਥੇ ਕਿਸਾਨਾਂ ਤੇ ਪਿੰਡ ਵਾਲਿਆਂ ਵਿਚਾਲੇ ਬਹਿਸ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਸੁਲਝਾਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ