ਪੜਚੋਲ ਕਰੋ
Advertisement
ਨਾਜਾਇਜ਼ ਸ਼ਰਾਬ ਫੜਨ ਗਏ ਪੁਲਿਸ ਵਾਲੇ ਨੂੰ ਭਜਾ-ਭਜਾ ਕੁੱਟਿਆ, ਵੀਡੀਓ ਵਾਇਰਲ
ਸਿਪਾਹੀ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤਾ ਤਾਂ ਲੋਕ ਪਿੱਛੇ ਹਟੇ। ਇਸ ਤੋਂ ਬਾਅਦ ਉਸ ਨੂੰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਵਾਪਸ ਭੱਜਣਾ ਪਿਆ।
ਨਵੀਂ ਦਿੱਲੀ: ਇੱਥੋਂ ਦੇ ਮਦਨਪੁਰ ਖਾਦਰ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਮਾਮਲੇ ਦੀ ਜਾਂਚ ਕਰਨ ਗਏ ਪੁਲਿਸ ਮੁਲਾਜ਼ਮ 'ਤੇ ਸਥਾਨਕ ਲੋਕਾਂ ਨੇ ਹਮਲਾ ਕਰ ਦਿੱਤਾ। ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸਿਪਾਹੀ ਜਦ ਮਦਨਪੁਰ ਖਾਦਰ ਇਲਾਕੇ ਦੀ ਜੇਜੇ ਕਾਲੋਨੀ ਦੇ ਬੀ ਬਲਾਕ ਪਹੁੰਚਿਆ ਤਾਂ ਕੁਝ ਲੋਕਾਂ ਨਾਲ ਉਸ ਦੀ ਬਹਿਸ ਹੋ ਗਈ। ਕੁਝ ਹੀ ਸਮੇਂ ਵਿੱਚ ਬਹਿਸ ਨੇ ਹਿੰਸਕ ਰੂਪ ਧਾਰ ਲਿਆ ਤੇ ਲੋਕਾਂ ਨੇ ਪੁਲਿਸ ਵਾਲੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ।
ਸਿਪਾਹੀ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤਾ ਤਾਂ ਲੋਕ ਪਿੱਛੇ ਹਟੇ। ਇਸ ਤੋਂ ਬਾਅਦ ਉਸ ਨੂੰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਵਾਪਸ ਭੱਜਣਾ ਪਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਤੇ ਨਾਬਾਲਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਦੇਖੋ ਵੀਡੀਓ-
#WATCH Delhi: "A Delhi police constable was allegedly beaten up by the residents of JJ colony in New Delhi's Kalindi Kunj area in the early hours of August 3", said the Delhi Police. The constable was patrolling the area for bootleggers when the incident took place. 1 arrested pic.twitter.com/dCo62qXKAb
— ANI (@ANI) August 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement