ਪੜਚੋਲ ਕਰੋ
Advertisement
Video: ਦੇਖੋ ਪੁਲਿਸ ਦਾ ਨੇਕ ਚਿਹਰਾ, ਟਰੇਨ ਹਾਦਸੇ 'ਚ ਫੱਟੜ ਹੋਏ ਵਿਅਕਤੀ ਨੂੰ ਮੋਢਿਆਂ 'ਤੇ ਚੁੱਕ ਪਹੁੰਚਾਇਆ ਹਸਪਤਾਲ
ਭੁਪਾਲ: ਪੁਲਿਸ ਦੀਆਂ ਅਕਸਰ ਨਕਾਰਾਤਮਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕਈ ਵਾਰ ਕਈ ਪੁਲਿਸ ਮੁਲਾਜ਼ਮ ਆਪਣੀ ਨੇਕ ਦਿਲੀ ਤੇ ਕਰਤੱਵਾਂ ਦੀ ਪਾਲਣਾ ਕਰਨ ਦੇ ਜਜ਼ਬੇ ਦਾ ਸਬੂਤ ਦਿੰਦੇ ਹੋਏ ਲੱਖਾਂ ਦੇ ਦਿਲ ਜਿੱਤ ਲੈਂਦੇ ਹਨ। ਕੁਝ ਅਜਿਹਾ ਹੀ ਅੱਜ ਮੱਧ ਪ੍ਰਦੇਸ਼ ਵਿੱਚ ਹੋਇਆ।
ਸੂਬੇ ਦੇ ਕਸਬੇ ਹੋਸ਼ੰਗਾਬਾਦ ਵਿੱਚ ਰੇਲਵੇ ਟਰੈਕ ਕੋਲ ਜ਼ਖ਼ਮੀ ਹੋਏ ਵਿਅਕਤੀ ਨੂੰ ਕਈ ਕਿਲੋਮੀਟਰ ਦੂਰ ਹਸਪਤਾਲ ਪਹੁੰਚਾਉਣਾ ਸੀ। ਕਾਂਸਟੇਬਲ ਪੂਨਮ ਬਿਲੌਰੇ ਨੂੰ ਖ਼ਬਰ ਮਿਲੀ ਕਿ ਟਰੇਨ ਵਿੱਚੋਂ ਡਿੱਗ ਕੇ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਐਂਬੂਲੈਂਸ ਦੇ ਉੱਥੇ ਪਹੁੰਚਣ ਦਾ ਕੋਈ ਵੀ ਰਸਤਾ ਨਹੀਂ ਸੀ। ਸਿਪਾਹੀ ਨੇ ਤੁਰੰਤ ਉਸ ਜ਼ਖ਼ਮੀ ਵਿਅਕਤੀ ਨੂੰ ਮੋਢਿਆਂ 'ਤੇ ਚੁੱਕਿਆ ਅਤੇ ਰੇਲਵੇ ਟਰੈਕ ਤੋਂ ਦੌੜਦਾ ਹੋਇਆ ਹਸਪਤਾਲ ਵੱਲ ਵਧਿਆ। ਹਾਲਾਂਕਿ, ਹਸਪਤਾਲ ਉੱਥੋਂ ਕਈ ਕਿਲੋਮੀਟਰ ਦੂਰ ਸੀ, ਪਰ ਉਸ ਨੇ ਜ਼ਖ਼ਮੀ ਨੂੰ ਐਂਬੂਲੈਂਸ ਤਕ ਪਹੁੰਚਾਉਣ ਲਈ ਕਿਲੋਮੀਟਰ ਤੋਂ ਵੱਧ ਦੂਰੀ ਦੌੜ ਕੇ ਹੀ ਤੈਅ ਕਰ ਲਈ। ਸੋਸ਼ਲ ਮੀਡੀਆ 'ਤੇ ਇਸ ਬਹਾਦੁਰ ਸਿਪਾਹੀ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ। ਦੇਖੋ ਵੀਡੀਓ-Police constable Poonam Billore:The spot was around 2km away from the railway gate,even ambulance couldn't reach. We went by foot & found him critically injured. So to save his life, I carried him on my shoulders to a railway crossing over 1.5km away.He was then taken to hospital pic.twitter.com/4EaImXKwum
— ANI (@ANI) February 23, 2019
#WATCH: Police constable Poonam Billore ran for more than a kilometer along the railway tracks with an injured man on his shoulders in Hoshangabad today, after the ambulance couldn't reach the spot to rescue the man who had fell down from a train. #MadhyaPradesh pic.twitter.com/SqpdjgBZnd
— ANI (@ANI) February 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਯਾਤਰਾ
ਪੰਜਾਬ
ਦੇਸ਼
Advertisement