ਸੱਤਾ ਦੇ ਨਸ਼ੇ 'ਚ ਨੇਤਾ ਵੱਲੋਂ ਮਹਿਲਾ 'ਤੇ ਕਹਿਰ, ਵੀਡੀਓ ਵਾਇਰਲ
ਨਿਜ਼ਾਮਾਬਾਦ: ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ 'ਚ ਸੱਤਾਧਾਰੀ ਪਾਰਟੀ ਟੀਆਰਐਸ ਦੇ ਨੇਤਾ ਵੱਲੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਮਹਿਲਾਂ ਨਾਲ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੀੜਤ ਮਹਿਲਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਪਿਛਲੇ ਸਾਲ ਗੋਪੀ ਧਰਪੱਲੀ ਮੰਡਲ ਦੇ ਪ੍ਰਧਾਨ ਗੋਪੀ ਨੇ ਉਸ ਨੂੰ 33.72 ਲੱਖ ਰੁਪਏ 'ਚ ਜ਼ਮੀਨ ਵੇਚੀ ਸੀ ਪਰ ਜ਼ਮੀਨ ਦਾ ਮੁੱਲ ਵਧ ਜਾਣ ਤੋਂ ਬਾਅਦ ਗੋਪੀ ਨੇ ਹੋਰ 50 ਲੱਖ ਰੁਪਏ ਦੀ ਮੰਗ ਕੀਤੀ। ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਜਦਕਿ ਅਜੇ ਤੱਕ ਗੋਪੀ ਵੱਲੋਂ ਮਹਿਲਾ ਨੂੰ ਪ੍ਰਾਪਰਟੀ ਨਹੀਂ ਸੌਂਪੀ ਗਈ।
ਉਕਤ ਮਹਿਲਾ ਆਪਣੇ ਰਿਸ਼ਤੇਦਾਰਾਂ ਨਾਲ ਗੋਪੀ ਦੇ ਘਰ ਜ਼ਮੀਨ ਸੌਂਪਣ ਦੀ ਮੰਗ ਕਰਨ ਗਈ ਸੀ ਜਿਸ ਦੌਰਾਨ ਦੋਵਾਂ ਧਿਰਾਂ 'ਚ ਬਹਿਸ ਹੋ ਗਈ। ਇਸ ਦੇ ਚੱਲਦਿਆਂ ਮਹਿਲਾ ਨੇ ਕਥਿਤ ਤੌਰ 'ਤੇ ਗੋਪੀ ਨੂੰ ਆਪਣੀ ਚੱਪਲ ਨਾਲ ਮਾਰਿਆ ਜਿਸ ਤੋਂ ਬਾਅਦ ਗੋਪੀ ਨੇ ਮਹਿਲਾ ਨਾਲ ਕੁੱਟਮਾਰ ਕੀਤੀ।
ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਗੋਪੀ ਨੇ ਵੀ ਮਹਿਲਾ ਖਿਲਾਫ ਜਵਾਬੀ ਸ਼ਿਕਾਇਤ ਦਰਜ ਕਰਾਈ ਹੈ।