ਪੜਚੋਲ ਕਰੋ
Advertisement
(Source: ECI/ABP News/ABP Majha)
ਲੋਕ ਸਭਾ ਚੋਣਾਂ 2019 ਖ਼ਤਮ, 542 ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਹੋਈ EVM 'ਚ ਬੰਦ
11 ਅਪਰੈਲ ਨੂੰ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਸੱਤ ਗੇੜਾਂ ਵਿੱਚ ਪੂਰੀਆਂ ਹੋਈਆਂ ਹਨ। ਪਹਿਲੇ ਗੇੜ ਵਿੱਚ 91 ਸੀਟਾਂ, ਦੂਜੇ 'ਤੇ 97, ਤੀਜੇ ਵਿੱਚ 115, ਚੌਥੇ ਵਿੱਚ 71, ਪੰਜਵੇਂ ਗੇੜ ਵਿੱਚ 51 ਸੀਟਾਂ ਅਤੇ ਛੇਵੇਂ ਗੇੜ ਵਿੱਚ 59 ਸੀਟਾਂ 'ਤੇ ਵੋਟਿੰਗ ਹੋਈ। ਅੱਜ ਆਖਰੀ ਗੇੜ ਵਿੱਚ ਵੀ ਅੱਠ ਸੂਬਿਆਂ ਦੀਆਂ 59 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ। ਇਸ ਤਰ੍ਹਾਂ ਕੁੱਲ 542 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ।
ਨਵੀਂ ਦਿੱਲੀ: ਆਖਰੀ ਤੇ ਸੱਤਵੇਂ ਗੇੜ ਦਾ ਮੱਤਦਾਨ ਪੂਰਾ ਹੋਣ ਦੇ ਨਾਲ ਹੀ ਲੋਕ ਸਭਾ ਚੋਣਾਂ 2019 ਨੇਪਰੇ ਚੜ੍ਹ ਗਈਆਂ ਹਨ। ਚੋਣ ਕਮਿਸ਼ਨ ਨੇ ਇਸ ਬਾਰੇ ਰਸਮੀ ਐਲਾਨ ਕਰਦਿਆਂ 542 ਸੰਸਦੀ ਖੇਤਰਾਂ ਵਿੱਚੋਂ ਚੋਣ ਅਮਲ ਪੂਰਾ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।
11 ਅਪਰੈਲ ਨੂੰ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਸੱਤ ਗੇੜਾਂ ਵਿੱਚ ਪੂਰੀਆਂ ਹੋਈਆਂ ਹਨ। ਪਹਿਲੇ ਗੇੜ ਵਿੱਚ 91 ਸੀਟਾਂ, ਦੂਜੇ 'ਤੇ 97, ਤੀਜੇ ਵਿੱਚ 115, ਚੌਥੇ ਵਿੱਚ 71, ਪੰਜਵੇਂ ਗੇੜ ਵਿੱਚ 51 ਸੀਟਾਂ ਅਤੇ ਛੇਵੇਂ ਗੇੜ ਵਿੱਚ 59 ਸੀਟਾਂ 'ਤੇ ਵੋਟਿੰਗ ਹੋਈ। ਅੱਜ ਆਖਰੀ ਗੇੜ ਵਿੱਚ ਵੀ ਅੱਠ ਸੂਬਿਆਂ ਦੀਆਂ 59 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ। ਇਸ ਤਰ੍ਹਾਂ ਕੁੱਲ 542 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ। ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ ਅਤੇ ਜੇਤੂ ਮਿਲ ਕੇ ਦੇਸ਼ ਦੀ 17ਵੀਂ ਲੋਕ ਸਭਾ ਦਾ ਗਠਨ ਕਰਨਗੇ। ਜਿੱਥੇ ਪੰਜ ਸਾਲ ਸੱਤਾ ਸੁਖ ਭੋਗਣ ਵਾਪੀ ਮੋਦੀ ਸਰਕਾਰ ਫਿਰ ਤੋਂ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸੱਤਾ ਤੋਂ ਬਾਹਰ ਰਹੀਆਂ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਸੱਤਾ ਸੰਭਾਲਣ ਲਈ ਜੀਅ-ਜਾਨ ਲਾ ਰਹੀਆਂ ਹਨ।Election Commission: Polling has concluded in 542 parliamentary constituencies across states and union territories. pic.twitter.com/01rjyLtVfL
— ANI (@ANI) May 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement