ਪੜਚੋਲ ਕਰੋ
Advertisement
70 ਦਿਨ ਬਾਅਦ ਜੰਮੂ-ਕਸ਼ਮੀਰ ‘ਚ ਵੱਜੀਆਂ ਘੰਟਿਆਂ, 40 ਲੱਖ ਯੂਜ਼ਰਸ ਦੇ ਪੋਸਟ ਪੇਡ ਚਾਲੂ
ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦੇ ਐਲਾਨ ਤੋਂ 70 ਦਿਨ ਬਾਅਦ ਅੱਜ ਸੂਬੇ ‘ਚ ਮੋਬਾਈਲ ਫੋਨ ਦੀਆਂ ਘੰਟੀਆਂ ਵੱਜੀਆਂ। ਜੰਮੂ-ਕਸ਼ਮੀਰ ਪ੍ਰਸਾਸ਼ਨ ਨੇ ਆਮ ਲੋਕਾਂ ਨੂੰ ਵੱਡੀ ਢਿੱਲ ਦਿੰਦੇ ਹੋਏ ਸੂਬੇ ‘ਚ ਪ੍ਰਤੀਬੰਧ ਪੋਸਟਪੇਡ ਮੋਬਾਈਲ ਸੇਵਾ ਸ਼ੁਰੂ ਕੀਤੀ ਹੈ।
ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦੇ ਐਲਾਨ ਤੋਂ 70 ਦਿਨ ਬਾਅਦ ਅੱਜ ਸੂਬੇ ‘ਚ ਮੋਬਾਈਲ ਫੋਨ ਦੀਆਂ ਘੰਟੀਆਂ ਵੱਜੀਆਂ। ਜੰਮੂ-ਕਸ਼ਮੀਰ ਪ੍ਰਸਾਸ਼ਨ ਨੇ ਆਮ ਲੋਕਾਂ ਨੂੰ ਵੱਡੀ ਢਿੱਲ ਦਿੰਦੇ ਹੋਏ ਸੂਬੇ ‘ਚ ਪ੍ਰਤੀਬੰਧ ਪੋਸਟਪੇਡ ਮੋਬਾਈਲ ਸੇਵਾ ਸ਼ੁਰੂ ਕੀਤੀ ਹੈ। ਜਦਕਿ 20 ਲੱਖ ਤੋਂ ਜ਼ਿਆਦਾ ਪ੍ਰੀਪੇਡ ਮੋਬਾਈਲ ਫੋਨ ਤੇ ਹੋਰ ਇੰਟਰਨੈੱਟ ਸੇਵਾ ਫਿਲਹਾਲ ਬੰਦ ਰਹੇਗੀ।
ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ‘ਚ ਪਾਬੰਦੀਆਂ ਦਾ ਜ਼ਿਕਰ ਮਹਾਰਾਸ਼ਟਰ ਦੀ ਇੱਕ ਰੈਲੀ ‘ਚ ਕੀਤਾ ਉਨ੍ਹਾਂ ਨੇ ਕਿਹਾ ਕਿ 40 ਸਾਲ ਤੋਂ ਹਾਲਾਤ ਅਸਧਾਰਨ ਸੀ, ਹੁਣ ਸਥਿਤੀ ਆਮ ਹੋਣ ‘ਚ ਚਾਰ ਮਹੀਨੇ ਵੀ ਨਹੀਂ ਲੱਗੇ।
ਰਾਜਪਾਲ ਸਤਿਆਪਾਲ ਮਲਿਕ ਨੇ 10 ਅਕਤੂਬਰ ਨੂੰ ਹੀ ਸੈਰ ਸਪਾਟਾ ਲਈ ਜਾਰੀ ਸੁਰੱਖਿਆ ਐਡਵਾਈਜ਼ਰੀ ਵਾਪਸ ਲਈ ਸੀ। ਪ੍ਰਸਾਸ਼ਨ ਨੇ ਕਿਹਾ ਸੀ ਕਿ ਜੋ ਸੈਲਾਨੀ ਇਸ ਖੇਤਰ ‘ਚ ਘੁੰਮਣ ਦੇ ਇਛੁੱਕ ਹਨ ਉਨ੍ਹਾਂ ਨੂੰ ਆਵਾਜ਼ਾਈ ਸਣੇ ਜ਼ਰੂਰੀ ਮਦਦ ਮੁਹਈਆ ਕਰਵਾਈ ਜਾਵੇਗੀ।
ਜੰਮੂ-ਕਸ਼ਮੀਰ ਦੇ ਪ੍ਰਧਾਨ ਸਕੱਤਰ ਤੇ ਬੁਲਾਰੇ ਰੋਹਿਤ ਕੰਸਲ ਨੇ ਕਿਹਾ ਸੀ ਕਿ 16 ਅਗਸਤ ਤੋਂ ਬਾਅਦ ਪਾਬੰਦੀਆਂ ‘ਚ ਹੌਲੀ-ਹੌਲੀ ਢਿੱਲ ਦਿੱਤੀ ਗਈ ਤੇ ਸਤੰਬਰ ਦੇ ਪਹਿਲੇ ਹਫਤੇ ਤਕ ਜ਼ਿਆਦਾਤਰ ਪਾਬੰਦੀਆਂ ਹਟਾ ਲਈ ਗਈਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement