ਪ੍ਰਸ਼ਾਂਤ ਭੂਸ਼ਣ ਮਾਮਲੇ 'ਤੇ ਸੁਣਵਾਈ ਦੀਆਂ ਅਹਿਮ ਗੱਲਾਂ
ਇਸ 'ਤੇ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਅਸੀਂ ਜੋ ਵੀ ਸਜ਼ਾ ਤੈਅ ਕਰਾਂਗੇ, ਉਸ 'ਤੇ ਅਮਲ ਮੁੜ ਵਿਚਾਰ ਪਟੀਸ਼ਨ 'ਤੇ ਫੈਸਲੇ ਤਕ ਪੈਂਡਿੰਗ ਰੱਖਿਆ ਜਾ ਸਕਦਾ ਹੈ। ਦਵੇ ਨੇ ਸੁਣਵਾਈ ਰੋਕਣ ਦੀ ਮੰਗ ਦੁਹਰਾਉਂਦਿਆਂ ਕਿਹਾ, ਕੋਰਟ ਅਜਿਹਾ ਜਤਾਉਣਾ ਚਾਹੁੰਦਾ ਹੈ ਕਿ ਉਸ ਲਈ ਜਸਟਿਸ ਅਰੁਣ ਮਿਸ਼ਰਾ ਦੇ ਰਿਟਾਇਰ ਹੋਣ ਤੋਂ ਪਹਿਲਾਂ ਫੈਸਲਾ ਜ਼ਰੂਰੀ ਹੈ
ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਹੱਤਕ ਮਾਮਲੇ 'ਚ ਵਕੀਲ ਪ੍ਰਸ਼ਾਤ ਭੂਸ਼ਣ ਦੀ ਸਜ਼ਾ 'ਤੇ ਬਹਿਸ ਸ਼ੁਰੂ ਹੈ। ਭੂਸ਼ਮ ਦੇ ਵਕੀਲ ਦੁਸ਼ਿਅੰਤ ਦਵੇ ਨੇ ਮੁੜ ਵਿਚਾਰ ਪਟੀਸ਼ਨ ਦਾਖਲ ਕਰਦਿਆਂ ਸਜ਼ਾ 'ਤੇ ਬਹਿਸ ਰੋਕਣ ਦੀ ਮੰਗ ਕੀਤੀ।
ਇਸ 'ਤੇ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਅਸੀਂ ਜੋ ਵੀ ਸਜ਼ਾ ਤੈਅ ਕਰਾਂਗੇ, ਉਸ 'ਤੇ ਅਮਲ ਮੁੜ ਵਿਚਾਰ ਪਟੀਸ਼ਨ 'ਤੇ ਫੈਸਲੇ ਤਕ ਪੈਂਡਿੰਗ ਰੱਖਿਆ ਜਾ ਸਕਦਾ ਹੈ। ਦਵੇ ਨੇ ਸੁਣਵਾਈ ਰੋਕਣ ਦੀ ਮੰਗ ਦੁਹਰਾਉਂਦਿਆਂ ਕਿਹਾ, ਕੋਰਟ ਅਜਿਹਾ ਜਤਾਉਣਾ ਚਾਹੁੰਦਾ ਹੈ ਕਿ ਉਸ ਲਈ ਜਸਟਿਸ ਅਰੁਣ ਮਿਸ਼ਰਾ ਦੇ ਰਿਟਾਇਰ ਹੋਣ ਤੋਂ ਪਹਿਲਾਂ ਫੈਸਲਾ ਜ਼ਰੂਰੀ ਹੈ।
ਇਸ 'ਤੇ ਜਸਟਿਸ ਮਿਸ਼ਰਾ ਨੇ ਕਿਹਾ 'ਦੋਸ਼ੀ ਠਹਿਰਾਉਣ ਵਾਲੀ ਬੈਂਚ ਹੀ ਸਜ਼ਾ ਤੈਅ ਕਰਦੀ ਹੈ। ਇਹ ਸਥਾਪਿਤ ਪ੍ਰਕਿਰਿਆ ਹੈ।' ਜਸਟਿਸ ਮਿਸ਼ਰਾ ਤਿੰਨ ਸਤੰਬਰ ਨੂੰ ਰਿਟਾਇਰ ਹੋਣ ਵਾਲੇ ਹਨ।
ਪ੍ਰਸ਼ਾਂਤ ਭੂਸ਼ਣ ਨੇ ਕਿਹਾ, 'ਮੈਂ ਇਸ ਗੱਲ ਤੋਂ ਦੁਖੀ ਹਾਂ ਕਿ ਮੇਰੀ ਗੱਲ ਨੂੰ ਸਮਝਿਆ ਨਹੀਂ ਗਿਆ। ਮੈਨੂੰ ਮੇਰੇ ਬਾਰੇ ਹੋਈ ਸ਼ਿਕਾਇਤ ਦੀ ਕਾਪੀ ਵੀ ਉਪਲਬਧ ਨਹੀਂ ਕਰਵਾਈ ਗਈ। ਮੈਂ ਸਜ਼ਾ ਪਾਉਣ ਤੋਂ ਫਿਕਰਮੰਦ ਨਹੀਂ। ਮੈਂ ਸੰਵਿਧਾਨਕ ਜ਼ਿੰਮੇਵਾਰੀਆਂ ਪ੍ਰਤੀ ਆਗਾਹ ਕਰਨ ਵਾਲਾ ਟਵੀਟ ਕਰਕੇ ਆਪਣਾ ਫਰਜ਼ ਨਿਭਾਇਆ ਹੈ।'
ਟਰੰਪ ਦਾ ਵੱਡਾ ਬਿਆਨ, 'ਬਰਾਕ ਓਬਾਮਾ ਤੇ ਜੋ ਬਾਇਡਨ ਦੀ ਬਦੌਲਤ ਮੈਂ ਅਮਰੀਕਾ ਦਾ ਰਾਸ਼ਟਰਪਤੀ'
ਪ੍ਰਸ਼ਾਂਤ ਭੂਸ਼ਣ ਵੱਲੋਂ ਸੀਨੀਅਰ ਵਕੀਲ ਰਾਜੀਵ ਧਵਨ ਨੇ ਕਿਹਾ 'ਸਜ਼ਾ 'ਤੇ ਫੈਸਲਾ ਲੈਂਦਿਆਂ ਕੋਰਟ ਨੂੰ ਦੋ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।' ਪਹਿਲਾਂ ਜੋ ਗੱਲਾਂ ਭੂਸ਼ਣ ਨੇ ਕਹੀਆਂ ਉਹ ਕਾਫੀ ਸਮੇਂ ਤੋਂ ਲੋਕਾਂ 'ਚ ਚਰਚਾ 'ਚ ਹਨ। ਦੂਜਾ ਭੂਸ਼ਣ ਨੇ ਬਤੌਰ ਵਕੀਲ ਹਮੇਸ਼ਾਂ ਨਿਆਂਪਾਲਿਕਾ ਅਤੇ ਆਮ ਲੋਕਾਂ ਦੇ ਹਿੱਤ 'ਚ ਕੰਮ ਕੀਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ