ਪੜਚੋਲ ਕਰੋ
Advertisement
ਕੋਰੋਨਾ ਮਗਰੋਂ ਮਹਿੰਗਾਈ ਦਾ ਕਹਿਰ, ਹੁਣ ਲੋਕਾਂ ਦਾ ਨਿਕਲੇਗਾ ਧੂੰਆਂ
ਇਸ ਤੋਂ ਪਹਿਲਾਂ ਅੱਜ ਹੀ ਰਸੋਈ ਗੈਸ ਵਿੱਚ ਵਰਤੇ ਜਾਂਦੇ ਬਿਨਾ ਸਬਸਿਡੀ ਵਾਲੇ ਸਲੰਡਰਾਂ ਦੀ ਕੀਮਤਾਂ ਵਿੱਚ ਵੀ ਵਾਧਾ ਹੋਣ ਨਾਲ ਲੋਕਾਂ ਨੂੰ ਦੂਹਰਾ ਝਟਕਾ ਲੱਗਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਿੱਥੇ ਕੱਚੇ ਤੇਲ ਦੇ ਭਾਅ ਹੇਠਲੇ ਪੱਧਰ 'ਤੇ ਹਨ ਉੱਥੇ ਹੁਣ ਉੱਡਣ-ਖਟੋਲਿਆਂ ਵਿੱਚ ਵਰਤਿਆ ਜਾਣ ਵਾਲਾ ਤੇਲ ਹੁਣ 50 ਫ਼ੀਸਦ ਤੋਂ ਵੱਧ ਮਹਿੰਗਾ ਹੋ ਗਿਆ ਹੈ। ਇਸ ਨਾਲ ਹੁਣ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈ ਸਕਦਾ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਵਿੱਚ ATF ਯਾਨੀ ਏਵੀਏਸ਼ਨ ਟਰਬਾਈਨ ਫਿਊਲ ਦੀ ਕੀਮਤ 33,575 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਪਿਛਲੇ ਮਹੀਨੇ ਯਾਨੀ ਕਿ ਮਈ ਵਿੱਚ ਏਟੀਐਫ ਦਾ ਮੁੱਲ 22,544 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਤੋਂ ਪਹਿਲਾਂ ਅੱਜ ਹੀ ਰਸੋਈ ਗੈਸ ਵਿੱਚ ਵਰਤੇ ਜਾਂਦੇ ਬਿਨਾ ਸਬਸਿਡੀ ਵਾਲੇ ਸਲੰਡਰਾਂ ਦੀ ਕੀਮਤਾਂ ਵਿੱਚ ਵੀ ਵਾਧਾ ਹੋਣ ਨਾਲ ਲੋਕਾਂ ਨੂੰ ਦੂਹਰਾ ਝਟਕਾ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਮਾਰਚ ਅੰਤ ਤੇ ਅਪ੍ਰੈਲ ਵਿੱਚ ਮੰਗ ਨਾ ਦੇ ਬਰਾਬਰ ਹੋਣ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੀਮਤਾਂ ਦੇ ਘੱਟ ਏਟੀਐਫ ਦਾ ਮੁੱਲ ਵੀ ਕਾਫੀ ਘੱਟ ਗਿਆ ਸੀ। ਤਾਜ਼ਾ ਹਾਲਾਤ ਮੁਤਾਬਕ ਹੁਣ ਕੱਚੇ ਤੇਲ ਦੀ ਕੀਮਤਾਂ ਵੀ ਵੱਧ ਰਹੀਆਂ ਹਨ ਅਤੇ ਲੌਕਡਾਊਨ ਖੁੱਲ੍ਹਣ ਕਾਰਨ ਪੈਟਰੋਲੀਅਮ ਪਦਾਰਥਾਂ ਦੀ ਮੰਗ ਵੀ ਵਧੀ ਹੈ।
ਇਹ ਵੀ ਪੜ੍ਹੋ:
- ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ
- ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ
- ਫੋਨ 'ਤੇ ਕੱਢੀ ਜਾਤੀਸੂਚਕ ਭੜਾਸ ਜੁਰਮ ਨਹੀਂ, ਹਾਈਕੋਰਟ ਨੇ ਕੀਤਾ ਸਪਸ਼ਟ
- ਅਮਰੀਕਾ ਦੇ ਵਿਗੜੇ ਹਾਲਾਤ, ਭਿਆਨਕ ਹਿੰਸਾ ਮਗਰੋਂ 40 ਸ਼ਹਿਰਾਂ 'ਚ ਕਰਫਿਊ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement