ਪੰਜਾਬ 'ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ 'ਤੇ ਨਵੇਂ ਨਿਯਮ ਜਾਰੀ, ਜਾਣੋ ਅੱਜ ਤੋਂ ਕੀ ਕੁਝ ਬਦਲਿਆ
ਤਾਜ਼ਾ ਹਦਾਇਤਾਂ ਮੁਤਾਬਕ ਰਾਤ ਨੌਂ ਵਜੇ ਤੋਂ ਸਵੇਰ ਪੰਜ ਵਜੇ ਤਕ ਕਰਫਿਊ ਰਹੇਗਾ ਯਾਨੀ ਆਉਣ ਜਾਣ 'ਤੇ ਮਨਾਹੀ ਹੈ। ਕੰਟੇਨਮੈਂਟ ਜ਼ੋਨ 'ਚ ਪਾਬੰਦੀਆਂ ਜਾਰੀ ਰਹਿਣਗੀਆਂ। ਆਉਣ ਵਾਲੀ ਅੱਠ ਜੂਨ ਤੋਂ ਸ਼ੌਪਿੰਗ ਮਾਲ, ਧਾਰਮਿਕ ਸਥਾਨ ਤੇ ਰੈਸਟੋਰੈਂਟ ਪੂਰੀ ਤਰ੍ਹਾਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੇਂਦਰ ਦੀ ਤਰਜ਼ 'ਤੇ ਪੰਜਾਬ 'ਚ ਅਨਲੌਕ-1 ਲਾਗੂ ਹੋਵੇਗਾ। ਅੱਜ ਤੋਂ ਮੁੱਖ ਬਾਜ਼ਾਰ 'ਚ ਦੁਕਾਨਾਂ ਸਵੇਰ ਸੱਤ ਵਜੇ ਤੋਂ ਸ਼ਾਮ ਛੇ ਵਜੇ ਤਕ ਖੁੱਲ੍ਹਣਗੀਆਂ। ਸ਼ਰਾਬ ਦੇ ਠੇਕੇ ਸਵੇਰ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤਕ ਖੁੱਲ੍ਹਣਗੇ। ਬਾਜ਼ਾਰ, ਮਾਰਕਿਟ ਕੰਪਲੈਕਸ ਤੇ ਰੇਹੜੀ ਮਾਰਕਿਟ 'ਚ ਭੀੜ ਰੋਕਣ ਲਈ ਸਮਾਂ ਤੈਅ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਸੌਂਪੇ ਗਏ ਹਨ।
ਤਾਜ਼ਾ ਹਦਾਇਤਾਂ ਮੁਤਾਬਕ ਰਾਤ ਨੌਂ ਵਜੇ ਤੋਂ ਸਵੇਰ ਪੰਜ ਵਜੇ ਤਕ ਕਰਫਿਊ ਰਹੇਗਾ ਯਾਨੀ ਆਉਣ ਜਾਣ 'ਤੇ ਮਨਾਹੀ ਹੈ। ਕੰਟੇਨਮੈਂਟ ਜ਼ੋਨ 'ਚ ਪਾਬੰਦੀਆਂ ਜਾਰੀ ਰਹਿਣਗੀਆਂ। ਆਉਣ ਵਾਲੀ ਅੱਠ ਜੂਨ ਤੋਂ ਸ਼ੌਪਿੰਗ ਮਾਲ, ਧਾਰਮਿਕ ਸਥਾਨ ਤੇ ਰੈਸਟੋਰੈਂਟ ਪੂਰੀ ਤਰ੍ਹਾਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਨਿਰਧਾਰਤ ਸੰਚਾਲਨ ਵਿਧੀ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਹਨ। ਨੌਨ ਕੰਟੇਨਮੈਂਟ ਜ਼ੋਨ 'ਚ ਸ਼ਰਾਬ ਦੇ ਠੇਕੇ, ਨਾਈ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਸਪਾਅ ਆਦਿ ਦੀਆਂ ਦੁਕਾਨਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਨੂੰ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਪਵੇਗਾ।
ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨ 'ਚ ਜ਼ਿਲ੍ਹਾ ਅਥਾਰਿਟੀ ਆਪਣੇ ਹਿਸਾਬ ਨਾਲ ਪਾਬੰਦੀ ਲਾਉਣ 'ਤੇ ਛੋਟ ਦੇਣ ਦਾ ਫੈਸਲਾ ਕਰੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਸਾਰੇ ਦਿਸ਼ਾ ਨਿਰਦੇਸ਼ਾਂ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਮਾਸਕ ਪਹਿਣਨਾ ਤੇ ਸਰੀਰਕ ਦੂਰੀ ਤੇ ਹੋਰ ਸਿਹਤ ਸੁਰੱਖਿਆ ਉਪਾਵਾਂ ਦਾ ਪਾਲਣ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ 'ਤੇ ਕਾਰਵਾਈ ਹੋਵੇਗੀ।
ਪੰਜਾਬ 'ਚ ਹੁਣ ਗੈਰ-ਜ਼ਰੂਰੀ ਚੀਜ਼ਾਂ ਸਮੇਤ ਈ-ਕਾਮਰਸ ਦੀ ਇਜਾਜ਼ਤ ਹੈ। ਮੁੱਖ ਮੰਤਰੀ ਨੇ ਬਿਨਾਂ ਲੋੜ ਸਫ਼ਰ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਖੇਡ ਕੰਪਲੈਕਸ ਤੇ ਸਟੇਡੀਅਮ ਬਿਨਾਂ ਦਰਸ਼ਕਾਂ ਤੋਂ ਖੋਲ੍ਹੇ ਜਾ ਸਕਦੇ ਹਨ। ਇਨ੍ਹਾਂ 'ਚ ਸਰੀਰਕ ਦੂਰੀ ਤੇ ਸਿਹਤ ਵਿਭਾਗ ਦੇ ਸੁਰੱਖਿਆ ਨਿਯਮ ਪੂਰੇ ਕਰਨੇ ਪੈਣਗੇ।
ਅੰਤਰਰਾਜੀ ਬੱਸ ਸੇਵਾ ਦੂਜੇ ਸੂਬਿਆਂ ਦੀ ਸਹਿਮਤੀ 'ਤੇ ਨਿਰਭਰ ਕਰਦੀ ਹੈ। ਟੈਕਸੀ, ਕੈਬ, ਟੈਂਪੂ ਤੇ ਕਾਰਾਂ ਤੇ ਅੰਤਰਰਾਜੀ ਤੇ ਸੂਬੇ 'ਚ ਚਲਾਉਣ ਤੇ ਬੰਦਸ਼ ਨਹੀਂ ਹੈ ਪਰ ਕੋਵਾ ਐਪ ਤੋਂ ਖੁਦ ਹੀ ਈਪਾਸ ਬਣਾ ਕੇ ਡਾਊਨਲੋਡ ਕਰਨਾ ਪਵੇਗਾ। ਅੰਤਰਰਾਜੀ ਤੇ ਜ਼ਿਲ੍ਹਿਆਂ ਦਰਮਿਆਨ ਸਫ਼ਰ ਲਈ ਈਪਾਸ ਜ਼ਰੂਰੀ ਹੋਵੇਗੀ। ਸਾਇਕਲ ਰਿਕਸ਼ਾ ਤੇ ਆਟੋ ਰਿਕਸ਼ਾ ਦੀ ਇਜਾਜ਼ਤ ਰਹੇਗੀ।
ਪੇਂਡੂ ਤੇ ਸ਼ਹਿਰੀ ਇਲਾਕਿਆਂ 'ਚ ਹਰ ਕਿਸਮ ਦੇ ਉਦਯੋਗ, ਨਿਰਮਾਣ ਗਤੀਵਿਧੀਆਂ, ਖੇਤੀ, ਬਾਗਬਾਨੀ, ਪਸ਼ੂਪਾਲਨ ਤੇ ਪਸ਼ੂਆਂ ਦੇ ਇਲਾਜ ਲਈ ਸੇਵਾਵਾਂ 'ਤੇ ਪਾਬੰਦੀ ਨਹੀਂ ਹੋਵੇਗੀ। ਉਦਯੋਗਾਂ ਨੂੰ ਵੱਖ ਮਨਜੂਰੀ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਇੱਕ ਦੂਜੇ ਤੋਂ ਅੱਕੇ ਪਤੀ-ਪਤਨੀ ਲਈ ਵੱਡੀ ਖ਼ਬਰ!
ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਨੇ ਕਿਹਾ ਕੁਝ ਅਜਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਦੇਣੀ ਪਈ ਸਫ਼ਾਈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ