ਪ੍ਰਧਾਨ ਮੰਤਰੀ ਮੋਦੀ ਬੋਲੇ, 'ਸ਼ਾਂਤੀ ਕਾਲ ਦੌਰਾਨ ਵਹਾਇਆ ਪਸੀਨਾ, ਯੁੱਧ ਕਾਲ ’ਚ ਖ਼ੂਨ ਵਹਿਣੋਂ ਬਚਾਉਂਦਾ ਹੈ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿੱਥੇ ਸਾਡੇ ਵੀਰ ਜਵਾਨ ਟ੍ਰੇਨਿੰਗ ਲੈਂਦੇ ਹਨ, ਉੱਥੇ ਇੰਝ ਲਿਖਿਆ ਹੋਇਆ ਹੈ, ਸ਼ਾਂਤੀ ਕਾਲ ’ਚ ਵਹਾਇਆ ਪਸੀਨਾ, ਯੁੱਧ ਕਾਲ ’ਚ ਖ਼ੂਨ ਵਹਿਣ ਤੋਂ ਬਚਾਉਂਦਾ ਹੈ। ਰੱਖਿਆ ਖੇਤਰ ’ਚ ਬਜਟ ਵਿਵਸਥਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਲਾਗੂ ਕਰਨ ਨਾਲ ਸਬੰਧਤ ਇੱਕ ਵੈੱਬੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਤੋਂ ਬਾਅਦ ਭਾਰਤ ਸਰਕਾਰ ਵੱਖੋ-ਵੱਖਰੇ ਖੇਤਰਾਂ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਬਜਟ ਨੂੰ ਮੁਕੰਮਲ ਕਰੇਗੀ ਤੇ ਬਜਟ ਲਈ ਨਾਲ ਮਿਲ ਕੇ ਕਿਵੇਂ ਅਗਲੇਰੀ ਰਣਨੀਤੀ ਤਿਆਰ ਹੋਵੇ, ਇਸ ਬਾਰੇ ਚਰਚਾ ਹੋ ਰਹੀ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿੱਥੇ ਸਾਡੇ ਵੀਰ ਜਵਾਨ ਟ੍ਰੇਨਿੰਗ ਲੈਂਦੇ ਹਨ, ਉੱਥੇ ਇੰਝ ਲਿਖਿਆ ਹੋਇਆ ਹੈ, ਸ਼ਾਂਤੀ ਕਾਲ ’ਚ ਵਹਾਇਆ ਪਸੀਨਾ, ਯੁੱਧ ਕਾਲ ’ਚ ਖ਼ੂਨ ਵਹਿਣ ਤੋਂ ਬਚਾਉਂਦਾ ਹੈ। ਰੱਖਿਆ ਖੇਤਰ ’ਚ ਬਜਟ ਵਿਵਸਥਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਲਾਗੂ ਕਰਨ ਨਾਲ ਸਬੰਧਤ ਇੱਕ ਵੈੱਬੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਤੋਂ ਬਾਅਦ ਭਾਰਤ ਸਰਕਾਰ ਵੱਖੋ-ਵੱਖਰੇ ਖੇਤਰਾਂ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਬਜਟ ਨੂੰ ਮੁਕੰਮਲ ਕਰੇਗੀ ਤੇ ਬਜਟ ਲਈ ਨਾਲ ਮਿਲ ਕੇ ਕਿਵੇਂ ਅਗਲੇਰੀ ਰਣਨੀਤੀ ਤਿਆਰ ਹੋਵੇ, ਇਸ ਬਾਰੇ ਚਰਚਾ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰੱਖਿਆ ਮੰਤਰਾਲੇ ਦੇ ਵੈੱਬੀਨਾਰ ’ਚ ਭਾਗ ਲੈ ਰਹੇ ਸਾਰੇ ਭਾਈਵਾਲਾਂ ਤੇ ਸਬੰਧਤ ਧਿਰਾਂ ਨੂੰ ਚਰਚਾ ਕਰਨ ਦਾ ਮੌਕਾ ਮਿਲਿਆ ਹੈ। ਆਜ਼ਾਦੀ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਸੈਂਕੜੇ ਆਰਡਨੈਂਸ ਫ਼ੈਕਟਰੀਆਂ ਹੁੰਦੀਆਂ ਸਨ। ਦੋਵੇਂ ਵਿਸ਼ਵ ਯੁੱਧਾਂ ’ਚ ਭਾਰਤ ਤੋਂ ਵੱਡੇ ਪੱਧਰ ਉੱਤੇ ਹਥਿਆਰ ਬਣਾ ਕੇ ਭੇਜੇ ਗਏ ਸਨ ਪਰ ਆਜ਼ਾਦੀ ਤੋਂ ਬਾਅਦ ਅਨੇਕ ਕਾਰਣਾਂ ਕਰ ਕੇ ਇਹ ਵਿਵਸਥਾ ਓਨੀ ਮਜ਼ਬੂਤ ਨਹੀਂ ਕੀਤੀ ਗਈ, ਜਿੰਨੀ ਕੀਤੀ ਜਾਣੀ ਚਾਹੀਦੀ ਸੀ।
PM ਨਰਿੰਦਰ ਮੋਦੀ ਨੇ ਅੱਗੇ ਕਿਹਾ,‘ਭਾਰਤ ਨੇ ਰੱਖਿਆ ਨਾਲ ਜੁੜੀਆਂ 100 ਡਿਫ਼ੈਂਸ ਆਈਟਮਜ਼ ਦੀ ਸੂਚੀ ਬਣਾਈ ਹੈ, ਜਿਨ੍ਹਾਂ ਨੂੰ ਅਸੀਂ ਆਪਣੇ ਸਥਾਨਕ ਉਦਯੋਗਾਂ ਦੀ ਮਦਦ ਨਾਲ ਹੀ ਤਿਆਰ ਕਰ ਸਕਦੇ ਹਾਂ। ਇਸ ਲਈ ਇੱਕ ਨਿਸ਼ਚਤ ਸਮਾਂ ਰੱਖਿਆ ਗਿਆ ਹੈ, ਤਾਂ ਜੋ ਸਾਡਾ ਉਦਯੋਗ ਇਨ੍ਹਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀ ਸਮਰੱਥਾ ਹਾਸਲ ਕਰਨ ਦੀ ਯੋਜਨਾ ਉਲੀਕ ਸਕੇ।’
ਉਨ੍ਹਾਂ ਕਿਹਾ ਕਿ ਇਹ ਉਹ ਪਾਜ਼ੇਟਿਵ ਲਿਸਟ ਹੈ, ਜੋ ਆਪਣੀਆਂ ਰੱਖਿਆ ਜ਼ਰੂਰਤਾਂ ਲਈ ਵਿਦੇਸ਼ਾਂ ਉੱਤੇ ਸਾਡੀ ਨਿਰਭਰਤਾ ਨੂੰ ਘਟਾਉਣ ਵਾਲੀ ਹੈ। ਇਹ ਉਹ ਪਾਜ਼ੇਟਿਵ ਲਿਸਟ ਹੈ, ਜਿਸ ਕਾਰਨ ਭਾਰਤ ’ਚ ਬਣੇ ਪ੍ਰੋਡਕਟਸ ਦੀ ਭਾਰਤ ’ਚ ਵਿਕਣ ਦੀ ਗਰੰਟੀ ਹੈ।