PM Modi Speech Live Updates: ਮੋਦੀ ਨੇ ਗਰੀਬ ਕਲਿਆਣ ਅੰਨ੍ਹ ਯੋਜਨਾ ਨਵੰਬਰ ਤੱਕ ਜਾਰੀ ਰੱਖਣ ਦਾ ਕੀਤਾ ਐਲਾਨ
ਪੀਐਮ ਮੋਦੀ ਨੇ ਕਿਹਾ ਕਿ ਤਿਉਹਾਰਾਂ ਦਾ ਇਹ ਸਮਾਂ ਜ਼ਰੂਰਤਾਂ ਨੂੰ ਵੀ ਵਧਾਉਂਦਾ ਹੈ। ਖਰਚਿਆਂ ਨੂੰ ਵੀ ਵਧਾਉਂਦਾ ਹੈ ਤੇ ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ੍ਹ ਯੋਜਨਾ ਹੁਣ ਦੀਵਾਲੀ ਤੇ ਛੱਠ ਪੂਜਾ, ਭਾਵ ਨਵੰਬਰ ਦੇ ਅੰਤ ਤੱਕ ਵਧਾਈ ਜਾਏਗੀ।
LIVE
Background
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਮੰਗਲਵਾਰ ਸ਼ਾਮ 4 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ। ਅਜੇ ਤੱਕ ਇਸ ਗੱਲ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਦੇਸ਼ ਦੇ ਸੰਬੋਧਨ ਵਿਚ ਸਭ ਤੋਂ ਵੱਧ ਜੋਰ ਦੇਣਗੇ ਪਰ ਇਹ ਮੰਨਿਆ ਜਾਂਦਾ ਹੈ ਕਿ ਉਹ ਕੋਰੋਨਾ ਸੰਕਟ (Corona crisis) ਨਾਲ ਜੁੜੇ ਮੁੱਦਿਆਂ ‘ਤੇ ਆਪਣੀ ਗੱਲ ਰੱਖਣਗੇ।
ਬੀਤੇ ਦਿਨੀਂ ਇਸ ਦੀ ਜਾਣਕਾਰੀ ਪੀਐਮਓ ਇੰਡੀਆ ਦੇ ਟਵਿੱਟਰ ਹੈਂਡਲ ‘ਤੇ ਇੱਕ ਪੋਸਟ ਪਾ ਕੇ ਦਿੱਤੀ।
[tw]https://twitter.com/PMOIndia/status/1277645338963087360[/tw]
ਪ੍ਰਧਾਨ ਮੰਤਰੀ ਦੇ ਰਾਸ਼ਟਰ ਦੇ ਸੰਬੋਧਨ ਤੋਂ ਪਹਿਲਾਂ ਭਾਰਤ ਸਰਕਾਰ ਨੇ ਇੱਕ ਮਹੱਤਵਪੂਰਣ ਕਦਮ ਚੁੱਕਿਆ ਹੈ ਅਤੇ 59 ਚੀਨੀ ਐਪਸ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਵਿੱਚ ਟਿੱਕਟੌਕ, ਯੂਸੀ ਬਰਾਊਜ਼ਰ ਵਰਗੀਆਂ ਵੱਡੀਆਂ ਚੀਨੀ ਐਪਸ ਸ਼ਾਮਲ ਹਨ। ਇਨ੍ਹਾਂ ਐਪਸ 'ਤੇ ਆਈਟੀ ਐਕਟ 2000 ਤਹਿਤ ਪਾਬੰਦੀ ਲਗਾਈ ਗਈ ਹੈ।
ਇਹ ਵੀ ਪੜ੍ਹੋ: ਸਰਕਾਰ ਦਾ ਵੱਡਾ ਫੈਸਲਾ, Tiktok ਸਣੇ 59 ਚੀਨੀ ਐਪਸ ‘ਤੇ ਲਗਾਈ ਪਾਬੰਦੀ
ਦੱਸ ਦਈਏ ਕਿ ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਕਈ ਵਾਰ ਸੰਬੋਧਿਤ ਕੀਤਾ ਹੈ। ਇਸ ਦੇ ਤਹਿਤ 19 ਮਾਰਚ ਨੂੰ ਉਨ੍ਹਾਂ ਨੇ ਪਹਿਲਾਂ 22 ਮਾਰਚ ਲਈ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਬਾਅਦ 24 ਮਾਰਚ ਨੂੰ ਉਨ੍ਹਾਂ ਨੇ ਦੇਸ਼ ਵਿੱਚ ਲੌਕਡਾਊਨ ਦਾ ਐਲਾਨ ਕੀਤਾ ਸੀ। ਪਹਿਲਾ ਲੌਕਡਾਊਨ 25 ਮਾਰਚ ਤੋਂ 14 ਅਪਰੈਲ ਤੱਕ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ:
Breaking: Unlock-2 ਲਈ ਸਰਕਾਰ ਨੇ ਜਾਰੀ ਦਿਸ਼ਾ ਨਿਰਦੇਸ਼, ਕਰਫਿਊ ਦਾ ਸਮਾਂ ਸਵੇਰੇ 10 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਕਾਲ ਦੌਰਾਨ ਚੌਕਸੀ ਦੀ ਲੋੜ, ਮੋਦੀ ਵਧ ਰਹੀ ਲਾਪ੍ਰਵਾਹੀ ਤੋਂ ਫਿਕਰਮੰਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਕੋਰੋਨਾ ਦੇ ਸੰਕਟ ਵਿੱਚ ਭਾਰਤ ਦੀ ਸਥਿਤੀ ਵਧੇਰੇ ਬਿਹਤਰ ਹੈ, ਪਰ ਅੱਜ ਜਦੋਂ ਸਾਨੂੰ ਵਧੇਰੇ ਚੌਕਸੀ ਦੀ ਲੋੜ ਹੈ, ਤਾਂ ਵਧ ਰਹੀ ਲਾਪ੍ਰਵਾਹੀ ਬਹੁਤ ਚਿੰਤਾ ਦਾ ਵਿਸ਼ਾ ਹੈ।