ਵਿਕਾਸ ਦੇ ਕੰਮਾਂ 'ਤੇ ਸਿਆਸਤ ਕਰਕੇ ਲੋਕ ਕਰਦੇ ਦੇਸ਼ ਦਾ ਨੁਕਸਾਨ- ਮੋਦੀ
ਮੋਦੀ ਨੇ ਸੰਬੋਧਨ 'ਚ ਕਿਹਾ ਕਿ ਲੋਕ ਸੰਵਿਧਾਨ ਦੀ ਦੁਹਾਈ ਦੇਕੇ ਉਸ 'ਚ ਦਿੱਤੇ ਗਏ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹਨ। ਮੋਦੀ ਨੇ ਕਿਹਾ ਅਜਿਹੇ ਲੋਕ ਇਹ ਨਹੀਂ ਦੇਖਦੇ ਕਿ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਚੁੱਕਣਾ ਪੈਂਦਾ ਹੈ।
ਗੁਜਰਾਤ: ਵਿਕਾਸ ਦੇ ਕੰਮਾਂ ਨੂੰ ਲੈਕੇ ਸਿਆਸਤ ਨਹੀਂ ਹੋਣੀ ਚਾਹੀਦੀ। ਕਿਉਂਕਿ ਜੇਕਰ ਅਜਿਹੇ ਕੰਮਾਂ ਨੂੰ ਲੈਕੇ ਸਿਆਸਤ ਹੁੰਦੀ ਹੈ ਤਾਂ ਉਸ ਦਾ ਖਮਿਆਜ਼ਾ ਦੇਸ਼ ਤੇ ਲੋਕਾਂ ਨੂੰ ਚੁੱਕਣਾ ਪੈਂਦਾ ਹੈ। ਇਹ ਗੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵੜੀਆਂ 'ਚ 71ਵੇਂ ਸੰਵਿਧਾਨ ਦਿਵਸ ਮੌਕੇ ਰੱਖੇ ਪ੍ਰੋਗਰਾਮ ਦੌਰਾਨ ਕਹੀ। ਮੋਦੀ ਨੇ ਕਿਹਾ ਕਿ ਅਜਿਹੀਆਂ ਅੜਚਨਾਂ ਨਾਲ ਵਿਕਾਸ ਦੇ ਕੰਮਾਂ 'ਚ ਦੇਰੀ ਤਾਂ ਹੁੰਦੀ ਹੀ ਹੈ ਦੂਜਾ ਦੇਰੀ ਕਾਰਨ ਕੀਮਤ ਵਧਣ ਨਾਲ ਲੋਕਾਂ ਦੇ ਪੈਸੇ ਦੀ ਬਰਬਾਦੀ ਹੁੰਦੀ ਹੈ।
ਕੇਵੜਿਆਂ 'ਚ ਇਹ ਪ੍ਰੋਗਰਾਮ ਉੱਥੇ ਹੋ ਰਿਹਾ ਸੀ ਜਿੱਥੇ ਨੇੜੇ ਹੀ ਸਰਦਾਰ ਵੱਲਭ ਭਾਈ ਪਟੇਲ ਦਾ 'ਸਟੈਚੂ ਆਫ ਯੂਨਿਟੀ' ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਸਟੈਚੂ ਆਫ ਯੂਨਿਟੀ ਕੋਲ ਬਣੇ ਸਰਦਾਰ ਸਰੋਵਰ ਬੰਨ੍ਹ ਦਾ ਜ਼ਿਕਰ ਕਰਦਿਆਂ ਕਿਹਾ ਇਸ ਬੰਨ੍ਹ ਨੂੰ ਬਣਾਉਣ ਦਾ ਕੰਮ 1962 'ਚ ਸ਼ੁਰੂ ਕੀਤਾ ਗਿਆ ਸੀ। ਪਰ ਕਿਸੇ ਨਾ ਕਿਸੇ ਅੜਚਨ ਕਾਰਨ ਮਾਮਲਾ ਅਟਕਿਆ ਰਿਹਾ ਤੇ ਇਸ ਦੀ ਵਜ੍ਹਾ ਨਾਲ ਜੋ ਬੰਨ੍ਹ ਕੁਝ ਹੀ ਸਾਲਾਂ 'ਚ ਬਣ ਕੇ ਤਿਆਰ ਹੋ ਜਾਣਾ ਚਾਹੀਦਾ ਸੀ ਉਸ ਨੂੰ ਬਣਾਉਣ 'ਚ 55 ਸਾਲ ਲੱਗ ਗਏ।
ਮੋਦੀ ਨੇ ਸੰਬੋਧਨ 'ਚ ਕਿਹਾ ਕਿ ਲੋਕ ਸੰਵਿਧਾਨ ਦੀ ਦੁਹਾਈ ਦੇਕੇ ਉਸ 'ਚ ਦਿੱਤੇ ਗਏ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹਨ। ਮੋਦੀ ਨੇ ਕਿਹਾ ਅਜਿਹੇ ਲੋਕ ਇਹ ਨਹੀਂ ਦੇਖਦੇ ਕਿ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਚੁੱਕਣਾ ਪੈਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ