Priyanka Gandhi: ਹਸਪਤਾਲ ‘ਚ ਭਰਤੀ ਹੋਈ ਪ੍ਰਿਅੰਕਾ ਗਾਂਧੀ, ਭਾਰਤ ਜੋੜੋ ਯਾਤਰਾ ‘ਚ ਨਹੀਂ ਹੋ ਸਕਣਗੇ ਸ਼ਾਮਲ
Priyanka Gandhi Hospitalised: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮਣੀਪੁਰ ਤੋਂ ਮੁੰਬਈ ਤੱਕ ਕੱਢੀ ਜਾ ਰਹੀ ਹੈ।
Priyanka Gandhi Hospitalised: ਖਰਾਬ ਸਿਹਤ ਕਾਰਨ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਭਾਰਤ ਜੋੜੋ ਨਿਆਯਾ ਯਾਤਰਾ 'ਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਨੇ ਸ਼ੁੱਕਰਵਾਰ (16 ਫਰਵਰੀ, 2024) ਨੂੰ ਕਿਹਾ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੁੰਦਿਆਂ ਹੀ ਉਹ ਇਸ ਯਾਤਰਾ ਦਾ ਹਿੱਸਾ ਬਣਨਗੇ।
ਪ੍ਰਿਅੰਕਾ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਜਿਵੇਂ ਹੀ ਮੇਰੀ ਸਿਹਤ ਵਿੱਚ ਥੋੜ੍ਹਾ ਸੁਧਾਰ ਹੋਵੇਗਾ, ਮੈਂ ਯਾਤਰਾ ਵਿੱਚ ਸ਼ਾਮਲ ਹੋ ਜਾਵਾਂਗੀ। ਉਦੋਂ ਤੱਕ, ਮੈਂ ਚੰਦੌਲੀ-ਬਨਾਰਸ ਪਹੁੰਚਣ ਵਾਲੇ ਸਾਰੇ ਯਾਤਰੀਆਂ, ਉੱਤਰ ਪ੍ਰਦੇਸ਼ ਦੇ ਮੇਰੇ ਸਾਥੀਆਂ, ਜੋ ਪੂਰੀ ਲਗਨ ਨਾਲ ਯਾਤਰਾ ਦੀ ਤਿਆਰੀ ਕਰ ਰਹੇ ਹਨ, ਅਤੇ ਮੇਰੇ ਪਿਆਰੇ ਭਰਾ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।''
मैं बड़े चाव से उत्तर प्रदेश में भारत जोड़ो न्याय यात्रा के पहुँचने का इंतजार कर रही थी, लेकिन बीमारी की वजह से मुझे आज ही अस्पताल में भर्ती होना पड़ा। थोड़ा बेहतर होते ही मैं यात्रा में जुड़ूँगी। तब तक के लिए चंदौली-बनारस पहुंच रहे सभी यात्रियों, पूरी मेहनत से यात्रा की तैयारी…
— Priyanka Gandhi Vadra (@priyankagandhi) February 16, 2024
ਇਹ ਵੀ ਪੜ੍ਹੋ: Ludhiana News: ਅਮਰੀਕਾ ਦੇ ਲਾਲਚ ਨੇ 'ਨਰਕ' 'ਚ ਪਹੁੰਚਾਈ ਮਾਸੂਮ ! 14 ਮਹੀਨਿਆਂ ਤੱਕ ਹੋਈ ਦਰਿੰਦਗੀ, ਜਾਣੋ ਪੂਰਾ ਮਾਮਲਾ
ਪ੍ਰਿਅੰਕਾ ਗਾਂਧੀ ਨੇ ਸ਼ੁੱਕਰਵਾਰ ਨੂੰ ਹੀ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਭਾਰਤ ਜੋੜੋ ਨਿਆਏ ਯਾਤਰਾ ਵਿੱਚ ਹਿੱਸਾ ਲੈਣਾ ਸੀ। ਦਰਅਸਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਮਣੀਪੁਰ ਤੋਂ ਮੁੰਬਈ ਤੱਕ ਭਾਰਤ ਜੋੜੋ ਨਿਆਯਾ ਯਾਤਰਾ ਕੱਢੀ ਜਾ ਰਹੀ ਹੈ।
ਯੂਪੀ ਵਿੱਚ ਯਾਤਰਾ ਦਾ ਰਸਤਾ ਕੀ ਹੈ?
ਭਾਰਤ ਜੋੜੋ ਨਿਆਏ ਯਾਤਰਾ 16 ਤੋਂ 21 ਫਰਵਰੀ ਤੱਕ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਅਤੇ ਫਿਰ ਰਾਏਬਰੇਲੀ ਅਤੇ ਅਮੇਠੀ ਵਿੱਚ ਕੱਢੀ ਜਾਵੇਗੀ। 22 ਅਤੇ 23 ਫਰਵਰੀ ਯਾਤਰਾ ਲਈ ਆਰਾਮ ਦੇ ਦਿਨ ਹਨ। ਫਿਰ ਇਹ ਯਾਤਰਾ 24 ਅਤੇ 25 ਫਰਵਰੀ ਨੂੰ ਪੱਛਮੀ ਉੱਤਰ ਪ੍ਰਦੇਸ਼ ਵਿੱਚ ਮੁੜ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ: Farmers Protest: ਸ਼ੰਭੂ ਬਾਰਡਰ 'ਤੇ ਫਿਰ ਭਾਰੀ ਹੰਗਾਮਾ, ਕਿਸਾਨਾਂ 'ਤੇ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ