ਪ੍ਰਯੰਕਾ ਗਾਂਧੀ ਦਾ ਵੱਡਾ ਬਿਆਨ ਪੀਐਮ ਕੇਅਰਜ਼ ਫੰਡ ਦਾ ਹੋਵੇ ਆਡਿਟ
ਪ੍ਰਯੰਕਾ ਗਾਂਧੀ ਨੇ ਕਰਦਿਆਂ ਕਿਹਾ ਹੈ ਕਿ ਆਮ ਲੋਕਾਂ ਤੋਂ ਕਰੋਨਾਵਾਇਰਸ ਖ਼ਿਲਾਫ਼ ਲੜਾਈ ਦੇ ਨਾਂਅ ’ਤੇ ਲਏ ਜਾ ਰਹੇ ਪੈਸੇ ਦੇ ਮਾਮਲੇ ਵਿੱਚ ਪੀਐੱਮ ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ

ਨਵੀਂ ਦਿੱਲੀ: ਦੇਸ਼ 'ਚ ਕੋਰੋਨਾਵਾਇਰਸ ਕਾਰਨ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ। ਅਜਿਹੇ 'ਚ ਕਾਂਗਰਸ ਨੇ ਪੀਐਮ ਕੇਅਰਜ਼ ਫੰਡ 'ਤੇ ਸਵਾਲ ਚੁੱਕੇ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੀਐਮ ਕੇਅਰਜ਼ ਫੰਡ ਦੇ ਆਡਿਟ ਦੀ ਮੰਗ ਕੀਤੀ ਹੈ।
ਪ੍ਰਯੰਕਾ ਗਾਂਧੀ ਨੇ ਕਰਦਿਆਂ ਕਿਹਾ ਹੈ ਕਿ ਆਮ ਲੋਕਾਂ ਤੋਂ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਦੇ ਨਾਂਅ ’ਤੇ ਲਏ ਜਾ ਰਹੇ ਪੈਸੇ ਦੇ ਮਾਮਲੇ ਵਿੱਚ ਪੀਐੱਮ ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਲੋਕਾਂ ਤੋਂ ਪੀਐੱਮ ਕੇਅਰਜ ਫੰਡ ਵਿੱਚ 100-100 ਰੁਪਏ ਦਾ ਯੋਗਦਾਨ ਪਾਉਣ ਲਈ ਜ਼ਿਲ੍ਹਾ ਅਧਿਕਾਰੀ ਦੇ ਕਥਿਤ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦੇ ਕਈ ਪੂੰਜੀਪਤੀਆਂ ਦਾ ਜੋ 6,8000 ਕਰੋੜ ਰੁਪਏ ਦਾ ਕਰਜ਼ਾ ਮਾਫ਼ ਹੋਇਆ ਉਸ ਦਾ ਵੀ ਹਿਸਾਬ ਹੋਣਾ ਚਾਹੀਦਾ ਹੈ।
एक सुझाव:
जब जनता त्राहिमाम कर रही है। राशन, पानी, नकदी की किल्लत है। और सरकारी महकमा सबसे सौ सौ रुपए पीएम केयर के लिए वसूल रहा है तब हर नजरिए से उचित रहेगा कि पीएम केयर की सरकारी ऑडिट भी हो? देश से भाग चुके बैंक चोरों के 68,000 करोड़ माफ हुए उसका हिसाब होना चाहिए।..1/2 pic.twitter.com/NLnA27CmR3 — Priyanka Gandhi Vadra (@priyankagandhi) May 2, 2020
ਦਰਅਸਲ ਕਾਂਗਰਸ ਪੀਐਮ ਕੇਅਰਜ਼ ਫੰਡ 'ਤੇ ਲਗਾਤਾਰ ਸਵਾਲ ਚੁੱਕ ਰਹੀ ਹੈ। ਅਜਿਹੇ 'ਚ ਹੁਣ ਪ੍ਰਯੰਕਾ ਗਾਂਧੀ ਨੇ ਆਡਿਟ ਕੀਤੇ ਜਾਣ ਦੀ ਮੰਗ ਛੇੜ ਦਿੱਤੀ ਹੈ।






















