ਪੜਚੋਲ ਕਰੋ
(Source: ECI/ABP News)
CAA protest: ਅਹਿਮਦਾਬਾਦ ‘ਚ 5 ਹਜ਼ਾਰ ਲੋਕਾਂ ‘ਤੇ ਕੇਸ, ਦਿੱਲੀ ‘ਚ ਕਈ ਮੈਟਰੋ ਸਟੇਸ਼ਨ ਬੰਦ, ਉਡਾਣਾਂ ‘ਚ ਵੀ ਦੇਰੀ
ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪੂਰੇ ਦੇਸ਼ ‘ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਕੱਲ੍ਹ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ, ਕਰਨਾਟਕ ਦੇ ਮੈਂਗਲੋਰ, ਗੁਜਰਾਤ ਦੇ ਅਹਿਮਦਾਬਾਦ, ਮੁੰਬਈ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਲਈ ਸ਼ਹਿਰਾਂ ‘ਚ ਵਿਰੋਧ ਪ੍ਰਦਰਸ਼ਨ ਹੋਏ।
![CAA protest: ਅਹਿਮਦਾਬਾਦ ‘ਚ 5 ਹਜ਼ਾਰ ਲੋਕਾਂ ‘ਤੇ ਕੇਸ, ਦਿੱਲੀ ‘ਚ ਕਈ ਮੈਟਰੋ ਸਟੇਸ਼ਨ ਬੰਦ, ਉਡਾਣਾਂ ‘ਚ ਵੀ ਦੇਰੀ protest entry and exit gates of jamia jasola vihar shaheen bagh are closed CAA protest: ਅਹਿਮਦਾਬਾਦ ‘ਚ 5 ਹਜ਼ਾਰ ਲੋਕਾਂ ‘ਤੇ ਕੇਸ, ਦਿੱਲੀ ‘ਚ ਕਈ ਮੈਟਰੋ ਸਟੇਸ਼ਨ ਬੰਦ, ਉਡਾਣਾਂ ‘ਚ ਵੀ ਦੇਰੀ](https://static.abplive.com/wp-content/uploads/sites/5/2019/12/20104939/CAA-chandigarh.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪੂਰੇ ਦੇਸ਼ ‘ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਕੱਲ੍ਹ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ, ਕਰਨਾਟਕ ਦੇ ਮੈਂਗਲੋਰ, ਗੁਜਰਾਤ ਦੇ ਅਹਿਮਦਾਬਾਦ, ਮੁੰਬਈ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਲਈ ਸ਼ਹਿਰਾਂ ‘ਚ ਵਿਰੋਧ ਪ੍ਰਦਰਸ਼ਨ ਹੋਏ। ਲਖਨਊ ਦੇ ਪ੍ਰਦਰਸ਼ਨ ਦੌਰਾਨ ਹੋਈ ਫਾਈਰਿੰਗ ‘ਚ ਦੋ ਲੋਕਾਂ ਦੀ ਮੌਤ ਹੋ ਗਈ।
ਸ਼ਹਿਰ ਦੇ 5 ਥਾਣਾ ਖੇਤਰਾਂ ‘ਚ ਕਰਫਿਊ ਲੱਗਾ ਦਿੱਤਾ ਗਿਆ ਹੈ। ਮੈਂਗਲੋਰ ‘ਚ ਸਕੂਲ, ਕਾਲਜਾਂ ‘ਚ ਛੁੱਟੀ ਐਲਾਨ ਦਿੱਤੀਆਂ ਗਈਆਂ। ਦਿੱਲੀ ‘ਚ ਅੱਜ ਡੀਐਮਆਰਸੀ ਨੇ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤਾ ਹੈ। ਦਿੱਲੀ ਦੇ ਜਾਮੀਆ ਨਗਰ ‘ਚ ਹੰਗਾਮਾ ਹੋਣ ਤੋਂ ਬਾਅਦ ਮਾਰਗ 13ਏ ‘ਤੇ ਚਲ ਰਹੇ ਧਰਨੇ ਕਰਕੇ ਦਿੱਲੀ ਪੁਲਿਸ ਨੇ ਨੋਇਡਾ ਟ੍ਰੈਫਿਕ ਪੁਲਿਸ ਤੋਂ ਅੱਜ ਵੀ ਕਾਲੰਿਦੀ ਕੁੰਜ ਬਾਰਡਰ ਨੂੰ ਡਾਈਵਰਜਨ ਜਾਰੀ ਰੱਖਣ ਨੂੰ ਕਿਹਾ ਹੈ।
ਉਧਰ ਅਹਿਮਦਾਬਾਦ ‘ਤੇ ਸ਼ਾਹ ਆਲਮ ਇਲਾਕੇ ‘ਚ ਹਿੰਸਾ ਨੂੰ ਲੈ ਕੇ 5000 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕਾਂਗਰਸ ਦੇ ਕੌਂਸਲਰ ਸਣੇ 49 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਪੁਲਿਸ ‘ਤੇ ਹੋਏ ਹਮਲੇ ‘ਚ ਇੱਕ ਡੀਸੀਪੀ ਅਤੇ ਇੱਕ ਐਸਐਸਪੀ ਸਣੇ 21 ਪੁਲਿਸ ਕਰਮੀ ਜ਼ਖ਼ਮੀ ਹੋਏ ਹਨ।
ਇਸ ਦੇ ਨਾਲ ਹੀ ਉਧਰ ਦਿੱਲੀ ਏਅਰਪੋਰਟ ‘ਚ ਉਡਾਣਾਂ ਦੇ ਸੰਚਾਲਨ ‘ਚ ਦਿੱਕਤ ਆ ਰਹੀ ਹੈ। ਇੱਕ ਪਾਸੇ ਉਡਾਣਾਂ ‘ਚ ਮੌਸਮ ਕਰਕੇ ਦੇਰੀ ਹੋ ਰਹੀ ਹੈ ਉਧਰ ਨਾਗਰਿਕਤਾ ‘ਤੇ ਮਚੇ ਬਵਾਲ ਕਰਕੇ ਕੁਝ ਫਲਾਈਟ ਸਟਾਫ ‘ਚ ਕਮੀ ਦੀ ਮਾਰ ਝਲਣੀ ਪੈ ਰਹੀ ਹੈ।
ਯੂਪੀ ਦੀ ਰਾਜਧਾਨੀ ਲਖਨਊ ‘ਚ ਹਿੰਸਾ ‘ਚ ਕਰੀਬ 200 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 300 ਲੋਕਾਂ ਨੂੰ ਹਿਰਾਸਤ ‘ਚ ਰੱਖਕੇ ਪੁੱਛਗਿਛ ਕੀਤੀ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਨੇ ਵੀਡੀਓ ਕਾਲਿੰਗ ਕਰਕੇ ਹਿੰਸਾ ‘ਚ ਸ਼ਾਮਲ ਲੋਕਾਂ ਨੂੰ ਕੁਝ ਘੰਟਿਆਂ ‘ਚ ਜੇਲ੍ਹ ‘ਚ ਕਰਨ ਦੀ ਗੱਲ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)