ਪੁਡੂਚੇਰੀ: ਸਕੂਟਰ 'ਤੇ ਲੱਦੇ ਪਟਾਕੇ ਫਟਣ ਨਾਲ ਪਿਓ-ਪੁੱਤ ਦੀ ਮੌਤ
ਸੀਸੀਟੀਵੀ ਫੁਟੇਜ 'ਚ ਕਲਾਇਨਾਸਨ ਸਕੂਟੀ 'ਤੇ ਸਵਾਰ ਨਜ਼ਰ ਆ ਰਿਹਾ ਹੈ ਜਦੋਂਕਿ ਉਸ ਦਾ ਪੁੱਤਰ ਪ੍ਰਦੀਪ ਦੋਪਹੀਆ ਵਾਹਨ ਦੇ ਅੱਗੇ ਰੱਖੇ ਪਟਾਕਿਆਂ ਦੇ ਬੰਡਲ 'ਤੇ ਬੈਠਾ ਹੈ।
ਨਵੀਂ ਦਿੱਲੀ: ਵੀਰਵਾਰ ਨੂੰ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ ਪਰ ਇੱਕ ਪਰਿਵਾਰ ਦੀ ਦੀਵਾਲੀ ਸੋਗ ਵਿੱਚ ਬਦਲ ਗਈ। ਤਾਜ਼ਾ ਮਾਮਲਾ ਪੁਡੂਚੇਰੀ ਤੋਂ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਕੂਟੀ 'ਤੇ ਰੱਖੇ ਪਟਾਕਿਆਂ ਦੇ ਧਮਾਕੇ ਕਾਰਨ ਪਿਤਾ-ਪੁੱਤਰ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਪੁਡੂਚੇਰੀ-ਵਿਲੂਪੁਰਮ ਸਰਹੱਦ ਨੇੜੇ ਵਾਪਰੀ।
ਪਿਤਾ ਕਲੈਨੇਸਨ ਅਤੇ ਉਨ੍ਹਾਂ ਦਾ ਸੱਤ ਸਾਲ ਦਾ ਬੇਟਾ ਪ੍ਰਦੀਪ ਵੀਰਵਾਰ ਨੂੰ ਵਿਲੂਪੁਰਮ ਜ਼ਿਲ੍ਹੇ ਦੇ ਕੋਟਾਕੁੱਪਮ ਈਸਟ ਕੋਸਟ ਰੋਡ 'ਤੇ ਸਥਿਤ ਕੁਨੀਮੇਡੂ ਪਿੰਡ ਲਈ ਸਕੂਟੀ 'ਤੇ ਜਾ ਰਹੇ ਸੀ। ਫਿਰ ਅਚਾਨਕ ਇਹ ਹਾਦਸਾ ਵਾਪਰ ਗਿਆ। ਪਿਉ-ਪੁੱਤ ਪਟਾਕਿਆਂ ਦਾ ਬੰਡਲ ਲੈ ਕੇ ਦੋਪਹੀਆ ਵਾਹਨ (ਸਕੂਟੀ) 'ਤੇ ਸਵਾਰ ਸੀ। ਅਚਾਨਕ ਪਟਾਕੇ ਫਟ ਗਏ ਅਤੇ ਅੱਗ ਦੀਆਂ ਲਪਟਾਂ ਨਿਕਲ ਗਈਆਂ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੀਸੀਟੀਵੀ ਫੁਟੇਜ 'ਚ ਕਲੈਨਾਸਨ ਸਕੂਟੀ 'ਤੇ ਸਵਾਰ ਨਜ਼ਰ ਆ ਰਿਹਾ ਹੈ ਜਦੋਂਕਿ ਉਸਦਾ ਪੁੱਤਰ ਪ੍ਰਦੀਪ ਦੋਪਹੀਆ ਵਾਹਨ ਦੇ ਅੱਗੇ ਰੱਖੇ ਪਟਾਕਿਆਂ ਦੇ ਬੰਡਲ 'ਤੇ ਬੈਠਾ ਹੈ। ਇਸ ਤੋਂ ਬਾਅਦ ਗੱਡੀ 'ਚ ਧਮਾਕਾ ਹੋਇਆ, ਜਿਸ ਨਾਲ ਲੜਕੇ ਅਤੇ ਉਸ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ 'ਚ ਤਿੰਨ ਹੋਰ ਜ਼ਖਮੀ ਵੀ ਹੋ ਗਏ।
ਉਨ੍ਹਾਂ ਨੂੰ ਇਲਾਜ ਲਈ ਪੁਡੂਚੇਰੀ ਦੇ ਜਵਾਹਰ ਲਾਲ ਇੰਸਟੀਚਿਊਟ ਆਫ਼ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (JIPMER) ਲਿਜਾਇਆ ਗਿਆ। ਇਸ ਤੋਂ ਇਲਾਵਾ ਇੱਕ ਲਾਰੀ ਅਤੇ ਦੋ ਹੋਰ ਦੋਪਹੀਆ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਘਟਨਾ ਤੋਂ ਤੁਰੰਤ ਬਾਅਦ ਵਿਲੂਪੁਰਮ ਜ਼ਿਲ੍ਹੇ ਦੇ ਡੀਆਈਜੀ ਪਾਂਡੀਅਨ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: