Pulwama 'ਚ ਸ਼ਹੀਦ ਹੋਏ ਮੇਜਰ Vibhuti Dhoundiyal ਦੀ ਪਤਨੀ Nikita ਬਣੀ ਆਰਮੀ ਲੈਫਟੀਨੈਂਟ
18 ਫਰਵਰੀ 2019 ਨੂੰ ਮੇਜਰ ਵਿਭੂਤੀ ਸ਼ੰਕਰ ਢੌਡਿਆਲ, ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸੀ।
ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ (Pulwama Attack) ਵਿੱਚ ਸ਼ਹੀਦ ਹੋਏ ਮੇਜਰ ਵਿਭੂਤੀ ਸ਼ੰਕਰ ਢੌਡਿਆਲ ਦੀ ਪਤਨੀ ਨਿਤਿਕਾ ਕੌਲ (Nitika Kaul) ਭਾਰਤੀ ਫੌਜ ਵਿੱਚ ਭਰਤੀ ਹੋ ਗਈ ਹੈ। ਫੌਜ ਵਿਚ ਭਰਤੀ ਹੋਣ ਤੋਂ ਬਾਅਦ ਉਹ ਹੁਣ ‘ਲੈਫਟੀਨੈਂਟ ਨਿਤਿਕਾ ਢੌਡਿਆਲ’ ਬਣ ਗਈ ਹੈ। ਨਿਤਿਕਾ ਨੇ ਅੱਜ ਭਾਰਤੀ ਫੌਜ ਦੀ ਵਰਦੀ ਪਾਈ ਅਤੇ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਦੱਸ ਦਈਏ ਕਿ ਮੇਜਰ ਵਿਭੂਤੀ ਫਰਵਰੀ 2019 ਵਿਚ ਜੈਸ਼-ਏ-ਮੁਹੰਮਦ (JeM) ਦੇ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋ ਗਏ ਸੀ। 18 ਫਰਵਰੀ 2019 ਨੂੰ ਮੇਜਰ ਵਿਭੂਤੀ ਸ਼ੰਕਰ ਢੌਡਿਆਲ, ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸੀ। 14 ਫਰਵਰੀ 2019 ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਹੋਇਆ ਸੀ। ਜਿਸ ਵਿਚ 40 ਸੈਨਿਕ ਸ਼ਹੀਦ ਹੋਏ ਸੀ। ਇਸ ਹਮਲੇ ਤੋਂ ਬਾਅਦ ਹੀ ਫੌਜ ਨੇ ਪੁਲਵਾਮਾ ਦੇ ਪਿੰਗਲਾਨ ਪਿੰਡ ਵਿੱਚ ਅੱਤਵਾਦੀਆਂ ਨੂੰ ਢੇਰ ਕਰਨ ਲਈ ਮੁਹਿੰਮ ਚਲਾਈ ਸੀ। ਪਿੰਗਲਾਨ ਵਿੱਚ ਹੋਏ ਇਸ ਮੁਕਾਬਲੇ ਵਿੱਚ ਚਾਰ ਸੈਨਿਕ ਮਾਰੇ ਗਏ ਸੀ। ਇਨ੍ਹਾਂ ਸ਼ਹੀਦਾਂ ਵਿਚ ਮੇਜਰ ਰੈਂਕ ਦੇ ਅਧਿਕਾਰੀ ਵਿਭੂਤੀ ਢੌਡਿਆਲ ਵੀ ਸ਼ਾਮਲ ਸੀ।
ਮੇਜਰ ਢੌਡਿਆਲ ਅਤੇ ਨਿਤਿਕਾ ਦਾ ਵਿਆਹ ਮੇਜਰ ਦੇ ਸ਼ਹੀਦ ਹੋਣ ਤੋਂ 10 ਮਹੀਨਿਆਂ ਪਹਿਲਾਂ ਹੀ ਹੋਇਆ ਸੀ ਅਤੇ ਅਪ੍ਰੈਲ 2019 ਵਿਚ ਦੋਵਾਂ ਦੀ ਪਹਿਲੀ ਵਿਆਹ ਦੀ ਵਰ੍ਹੇਗੰਢ ਸੀ। ਆਪਣੇ ਪਤੀ ਨੂੰ ਬਹਾਦਰ ਸਿਪਾਹੀ ਦੱਸਦਿਆਂ ਨਿਤਿਕਾ ਕੌਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਸ ਦੇ ਪਤੀ ਦੀ ਸ਼ਹਾਦਤ ਵਧੇਰੇ ਲੋਕਾਂ ਨੂੰ ਫੌਜਾਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ।
ਜਿਸ ਤਰ੍ਹਾਂ ਨਿਤਿਕਾ ਨੇ ਨਰਮ ਅੱਖਾਂ ਨਾਲ 'ਜੈ ਹਿੰਦ' ਬੋਲ ਕੇ ਆਪਣੇ ਬਹਾਦਰ ਪਤੀ ਨੂੰ ਅੰਤਮ ਵਿਦਾਇਗੀ ਦਿੱਤੀ, ਉਦੋਂ ਤੋਂ ਉਹ ਹਰ ਕਿਸੇ ਲਈ ਪ੍ਰੇਰਣਾ ਬਣ ਗਈ। 30 ਸਾਲਾ ਨਿਤਿਕਾ ਨੇ ਪਿਛਲੇ ਸਾਲ ਸ਼ਾਰਟ ਸਰਵਿਸ ਕਮਿਸ਼ਨ (ਐਸਐਸਸੀ) ਦੀ ਪ੍ਰੀਖਿਆ ਪਾਸ ਕੀਤੀ, ਜਿਸ ਤੋਂ ਬਾਅਦ ਉਸ ਨੂੰ ਫੌਜ ਵਿੱਚ ਸ਼ਾਮਲ ਕੀਤਾ ਗਿਆ ਸੀ। ਹੁਣ ਉਹ ਵੀ ਫੌਜ ਦੇ ਅਧਿਕਾਰੀ ਵਾਂਗ ਵਰਦੀਆਂ ਪਾ ਕੇ ਦੁਸ਼ਮਣਾਂ ਵਿਰੁੱਧ ਲੜਨ ਲਈ ਤਿਆਰ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin