Pune Symbiosis Professor: ਹਿੰਦੂ ਦੇਵੀ-ਦੇਵਤਿਆਂ ਖਿਲਾਫ ਭਾਸ਼ਣ ਦੇ ਫਸਿਆ ਪੁਣੇ ਦਾ ਸਿੰਬਾਇਓਸਿਸ ਪ੍ਰੋਫੈਸਰ, ਛਿੜਿਆ ਵਿਵਾਦ
Pune Symbiosis Professor: ਹਿੰਦੂ ਦੇਵੀ-ਦੇਵਤਿਆਂ ਖਿਲਾਫ ਭਾਸ਼ਣ ਦੇ ਫਸਿਆ ਪੁਣੇ ਦਾ ਸਿੰਬਾਇਓਸਿਸ ਪ੍ਰੋਫੈਸਰ, ਛਿੜਿਆ ਵਿਵਾਦ
Pune Symbiosis Professor: ਪੁਣੇ ਦੇ ਸਿੰਬਾਇਓਸਿਸ ਕਾਲਜ ਆਫ਼ ਆਰਟਸ ਐਂਡ ਕਾਮਰਸ ਤੋਂ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਦਰਅਸਲ, ਇਸ ਵੀਡੀਓ ਵਿੱਚ ਪੁਣੇ ਦੇ ਸਿੰਬਾਇਓਸਿਸ ਦੇ ਪ੍ਰੋਫੈਸਰ ਹਿੰਦੂ ਦੇਵੀ-ਦੇਵਤਿਆਂ ਖਿਲਾਫ ਵਿਵਾਦਿਤ ਟਿੱਪਣੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਬਵਾਲ ਮੱਚ ਗਿਆ ਹੈ। ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਇਸ ਵੀਡੀਓ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕਲਾਸ ਵਿੱਚ ਪੜ੍ਹਾਉਂਦੇ ਸਮੇਂ ਹਿੰਦੂ ਦੇਵੀ-ਦੇਵਤਿਆਂ ਬਾਰੇ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਇਸ ਫੈਕਲਟੀ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਹੈ। ਤੁਸੀ ਵੀ ਸੁਣੋ ਅਧਿਆਪਕ ਵੱਲੋਂ ਕਿਹੜੀਆਂ ਵਿਵਾਦਿਤ ਗੱਲਾਂ ਕਹੀਆਂ ਗਈਆਂ...
This is the level of teaching at Symbiosis, Pune. Shame!!!! pic.twitter.com/Wi7UWDtBQL
— s Balakrishnan (@zindashahid) August 3, 2023
ਜਾਣਕਾਰੀ ਮੁਤਾਬਿਕ ਕਥਿਤ ਘਟਨਾ ਦੀ ਵੀਡੀਓ ਆਨਲਾਈਨ ਵਾਇਰਲ ਹੋਣ ਤੋਂ ਬਾਅਦ ਹਿੰਦੀ ਅਧਿਆਪਕ ਵਿਰੁੱਧ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਸ਼ਾਮ ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੁਆਰਾ ਦਾਇਰ ਸ਼ਿਕਾਇਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। SCAC ਪ੍ਰਿੰਸੀਪਲ ਰਿਸ਼ੀਕੇਸ਼ ਸੋਮਨ ਨੇ ਕਿਹਾ, “ਇਹ ਘਟਨਾ ਕੱਲ੍ਹ ਸਾਡੇ ਧਿਆਨ ਵਿੱਚ ਆਈ ਸੀ ਇਸ ਲਈ ਅਸੀਂ ਤੁਰੰਤ ਕਾਰਵਾਈ ਕੀਤੀ ਅਤੇ ਅਸੀਂ ਬੀਤੀ ਰਾਤ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ।
Read More: Flood Compensation Portal ਹੜ੍ਹਾਂ ਦੇ ਮੁਆਵਜ਼ੇ ਲਈ ਆਨਲਾਈਨ ਕਰੋ ਅਪਲਾਈ, ਹਰਿਆਣਾ ਸਰਕਾਰ ਨੇ ਜਾਰੀ ਕੀਤਾ ਪੋਰਟਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।