ਪੜਚੋਲ ਕਰੋ

ਕਿਸਾਨੀ ਘੋਲ 'ਚ ਮੁੰਡਿਆਂ ਤੋਂ ਘੱਟ ਨਹੀਂ ਪੰਜਾਬ ਦੀਆਂ ਕੁੜੀਆਂ, ਡਟ ਕੇ ਕਰ ਰਹੀਆਂ ਮੁਕਾਬਲਾ

ਪਿੰਡ ਬਖ਼ਤਗੜ ਦੇ ਬਲਵੀਰ ਸਿੰਘ ਦੀਆਂ ਧੀਆਂ ਬਲਜਿੰਦਰ ਕੌਰ ਅਤੇ ਲਵਪ੍ਰੀਤ ਕੌਰ ਵੀ ਕਿਸਾਨੀ ਘੋਲ ਵਿੱਚ ਟਿੱਕਰੀ ਸਰਹੱਦ ’ਤੇ ਪੰਜ ਦਿਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਅਰੇ ਮਾਰ ਕੇ ਵਾਪਸ ਆਈਆਂ ਹਨ।

ਖੇਤੀ ਕਾਨੂੰਨਾਂ ਵਿਰੁੱਧ ਲੜੇ ਜਾ ਰਹੇ ਸੰਘਰਸ਼ ਵਿੱਚ ਕਿਸਾਨਾਂ ਦੇ ਪੁੱਤਾਂ ਦੇ ਨਾਲ ਨਾਲ ਧੀਆਂ ਨੇ ਵੀ ਕੇਂਦਰ ਸਰਕਾਰ ਨੂੰ ਬੜਕ ਮਾਰੀ ਹੈ। ਆਪਣੇ ਪਿਤਾ ਪੁਰਖ਼ੀ ਕਿੱਤੇ ਨੂੰ ਕਾਰਪੋਰੇਟ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਪੰਜਾਬ ਦੀਆਂ ਧੀਆਂ ਸੰਘਰਸ਼ੀ ਪਿੜ ਵਿੱਚ ਲਗਾਤਾਰ ਸ਼ਾਮਲ ਹੋ ਰਹੀਆਂ ਹਨ। ਪਿੰਡਾਂ ਵਿੱਚੋਂ ਦਿੱਲੀ ਮੋਰਚੇ ਵਿੱਚ ਜਾ ਰਹੇ ਕਾਫ਼ਲਿਆਂ ਵਿੱਚ ਕੁੜੀਆਂ ਦੀ ਗਿਣਤੀ ਵਧਣ ਲੱਗੀ ਹੈ।

ਪਿੰਡ ਬਖ਼ਤਗੜ ਦੇ ਬਲਵੀਰ ਸਿੰਘ ਦੀਆਂ ਧੀਆਂ ਬਲਜਿੰਦਰ ਕੌਰ ਅਤੇ ਲਵਪ੍ਰੀਤ ਕੌਰ ਵੀ ਕਿਸਾਨੀ ਘੋਲ ਵਿੱਚ ਟਿੱਕਰੀ ਸਰਹੱਦ ’ਤੇ ਪੰਜ ਦਿਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਅਰੇ ਮਾਰ ਕੇ ਵਾਪਸ ਆਈਆਂ ਹਨ। ਪਿੰਡ ਬਖ਼ਤਗੜ ਦੇ ਕਿਸਾਨ ਜਗਸੀਰ ਸਿੰਘ ਨੇ ਆਪਣੀਆਂ ਦੋ ਧੀਆਂ ਅਮਨ ਦੁੱਗਲ ਅਤੇ ਰੌਬਿਨ ਦੁੱਗਲ ਨੂੰ ਪੁੱਤਾਂ ਵਾਂਗ ਪਾਲਿਆ ਹੈ।

ਦੋਵੇਂ ਧੀਆਂ ਪੰਜਾਬ ਵਿੱਚ ਲੱਗੇ ਕਿਸਾਨੀ ਮੋਰਚਿਆਂ ਵਿੱਚ ਸ਼ਾਮਲ ਹੁੰਦੀਆਂ ਆ ਰਹੀਆਂ ਹਨ। ਹੁਣ ਲਗਾਤਾਰ 5 ਦਿਨ ਆਪਣੀ ਭੂਆ ਅਮਨਦੀਪ ਕੌਰ ਨਾਲ ਟਿੱਕਰੀ ਬਾਰਡਰ ’ਤੇ ਸ਼ਾਮਲ ਹੋ ਕੇ ਪਰਤੀਆਂ ਹਨ। ਅਮਨ ਨੇ ਕਿਹਾ ਕਿ ਖੇਤੀ ਕਾਨੂੰਨ ਉਹਨਾਂ ਦੇ ਪਿਤਾ ਦੀ ਜ਼ਮੀਨ ਖੋਹਣ ਵਾਲੇ ਹਨ। ਆਪਣੇ ਬਾਪ ਦੀ ਜ਼ਮੀਨ ਨੂੰ ਬਚਾਉਣ ਲਈ ਉਹ ਆਪਣਾ ਫ਼ਰਜ਼ ਸਮਝ ਕੇ ਸੰਘਰਸ਼ ’ਚ ਸ਼ਾਮਲ ਹੋਈਆਂ ਹਨ। ਉਹ ਅੱਗੇ ਵੀ ਮੋਰਚੇ ਵਿੱਚ ਸ਼ਾਮਲ ਹੁੰਦੀਆਂ ਰਹਿਣਗੀਆਂ।

ਸਤਨਾਮ ਦੀਵਾਨਾ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕਰ ਰਿਹਾ ਹੈ। ਜਦੋਂਕਿ ਉਸਦੀ ਪਤਨੀ ਹਰਜਿੰਦਰ ਕੌਰ ਆਪਣੀ ਧੀ ਹੁਸਨ ਕੌਰ ਨਾਲ ਦਿੱਲੀ ਬਾਰਡਰ ’ਤੇ ਕਈ ਦਿਨਾਂ ਤੋਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਜਤਾ ਰਹੀ ਹੈ।

ਪਿੰਡ ਕਰਮਗੜ ਦੀਆਂ ਸੱਤਵੀਂ ’ਚ ਪੜਦੀਆਂ ਸਹੇਲੀਆਂ ਗੁਰਵੀਰ ਕੌਰ ਅਤੇ ਸਵਨਪ੍ਰੀਤ ਕੌਰ 92 ਦਿਨਾਂ ਤੋਂ ਆਪਣੀਆਂ ਮਾਵਾਂ ਨਾਲ ਕਿਸਾਨੀ ਸੰਘਰਸ਼ ’ਚ ਸ਼ਾਮਲ ਹੁੰਦੀਆਂ ਆ ਰਹੀਆਂ ਹਨ। ਗੁਰਵੀਰ ਲਗਾਤਾਰ 10 ਦਿਨ ਦਿੱਲੀ ਦੀ ਹੱਦ ’ਤੇ ਸਟੇਜ਼ ਉਪਰ ਵੀ ਕਿਸਾਨੀ ਘੋਲ ਦੇ ਨਾਅਰੇ ਲਗਾ ਕੇ ਆਈ ਹੈ।

ਛੀਨੀਵਾਲ ਖ਼ੁਰਦ ਤੋਂ ਚਵਨਦੀਪ ਕੌਰ ਆਪਣੇ ਸਵਰਗੀ ਬਾਪ ਸੁਖਜੀਵਨ ਸਿੰਘ ਅਤੇ ਕੈਨੇਡਾ ਰਹਿੰਦੇ ਭਰਾ ਦੇ ਫ਼ਰਜ਼ ਖ਼ੁਦ ਅਦਾ ਕਰਕੇ ਘਰ ਪਰਤੀ ਹੈ। ਲਗਾਤਾਰ 10 ਦਿਨ ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰ ’ਤੇ ਧਰਨਿਆਂ ਵਿੱਚ ਸ਼ਮੂਲੀਅਤ ਕਰਨ ਦੇ ਨਾਲ ਸੰਘਰਸ਼ੀ ਕਿਸਾਨਾਂ ਲਈ ਲੰਗਰ ’ਚ ਸੇਵਾ ਕੀਤੀ। ਚਵਨਦੀਪ ਨੇ ਕਿਹਾ ਕਿ ਪੰਜਾਬ ਦੀ ਹਰ ਧੀ ਨੂੰ ਇਸ ਸੰਘਰਸ਼ ’ਚ ਸ਼ਾਮਲ ਹੋਣਾ ਚਾਹੀਦਾ ਹੈ। ਉਹ ਮੁੜ ਆਪਣੀਆਂ ਸਹੇਲੀਆਂ ਨਾਲ ਜਾਣ ਦੀ ਸੋਚ ਰਹੀ ਹੈ।

ਬੀਕੇਯੂ ਉਗਰਾਹਾਂ ਦੀ ਆਗੂ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ ਇਸ ਸੰਘਰਸ਼ ਨੇ ਕਿਸਾਨੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਔਰਤਾਂ ਅਤੇ ਲੜਕੀਆਂ ਨੇ ਵਧ ਚੜ ਕੇ ਆਪਣੇ ਹੱਕਾਂ ਲਈ ਘਰਾਂ ਤੋਂ ਬਾਹਰ ਪੈਰ ਧਰਿਆ ਹੈ ਅਤੇ ਆਪਣੇ ਹੱਕਾਂ ਦੀ ਆਵਾਜ਼ ਉਠਾਈ ਹੈ, ਜੋ ਕਿਸਾਨੀ ਲਈ ਸ਼ੁੱਭ ਸੰਕੇਤ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ

Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?

Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ

Gold-Silver Rate Today: ਸੋਨਾ-ਚਾਂਦੀ ਹੋਇਆ ਸਸਤਾ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤਾਂ
Gold-Silver Rate Today: ਸੋਨਾ-ਚਾਂਦੀ ਹੋਇਆ ਸਸਤਾ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤਾਂ
Advertisement
ABP Premium

ਵੀਡੀਓਜ਼

ਕਬੂਤਰਬਾਜ਼ੀ 'ਚ ਪੰਜਾਬੀ ਗਾਇਕ , Airport ਤੇ ਧਾਰਿਆਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Arvind Kejriwal News: ਆਬਕਾਰੀ ਨੀਤੀ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਜ਼ਮਾਨਤ
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Chandigarh Blast Update: ਚੰਡੀਗੜ੍ਹ ਧਮਾਕੇ ਦੇ ਮੁੱਖ ਆਰੋਪੀ ਗ੍ਰਿਫ਼ਤਾਰ, ਪੰਜਾਬ ਪੁਲਿਸ ਤੇ ਕੇਂਦਰ ਦੀਆਂ ਏਜੰਸੀਆਂ ਨੇ ਮਿਲ ਕੇ ਕੀਤੀ ਕਾਰਵਾਈ, ਜਾਣੋ ਕੌਣ ਨੇ ਦੋਸ਼ੀ ?
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Amritpal Singh: ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ? NIA ਰੇਡ ਮਗਰੋਂ ਵੱਡਾ ਦਾਅਵਾ
Gold-Silver Rate Today: ਸੋਨਾ-ਚਾਂਦੀ ਹੋਇਆ ਸਸਤਾ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤਾਂ
Gold-Silver Rate Today: ਸੋਨਾ-ਚਾਂਦੀ ਹੋਇਆ ਸਸਤਾ, ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰ ਲਓ ਕੀਮਤਾਂ
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ

Foreign Trip: ਵਿਦੇਸ਼ ਜਾਣ ਦਾ ਸੁਫਨਾ ਵੇਖਣ ਵਾਲਿਆਂ ਲਈ ਖੁਸ਼ਖਬਰੀ! ਹੁਣ ਸਿਰਫ 60 ਹਜ਼ਾਰ 'ਚ ਮਾਰੋ ਉਡਾਰੀ

Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ

Health Warning: ਭਾਰਤੀ ਮੁੰਡੇ-ਕੁੜੀਆਂ 'ਤੇ ਭਿਆਨਕ ਖਤਰਾ! ਤਾਜ਼ਾ ਰਿਪੋਰਟ ਨੇ ਉਡਾਏ ਹੋਸ਼

Embed widget