ਬਾਬਾ ਰਾਮਦੇਵ ਦੀ ਕੋਰੋਨਾ ਦਵਾਈ 'ਤੇ ਉੱਠੇ ਸਵਾਲ, ਬਚਾਅ ਲਈ ਮੈਦਾਨ 'ਚ ਉੱਤਰੇ ਆਚਾਰੀਆ ਬਾਲਕ੍ਰਿਸ਼ਨ
ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਅੱਗੇ ਆਏ ਹਨ। ਬਾਲਕ੍ਰਿਸ਼ਨ ਨੇ ਟਵੀਟ ਕੀਤਾ ਹੈ ਕਿ ਆਯੁਰਵੇਦ ਪੂਰੀ ਦੁਨੀਆ 'ਚ ਫੈਲਿਆ ਹੈ ਤੇ ਇਸ ਦਾ ਡੰਕਾ ਚਾਰੇ-ਪਾਸੇ ਹੈ। ਆਯੁਰਵੇਦ ਦੇ ਵਿਰੋਧੀਆਂ ਵਿੱਚ ਹੀ ਖਲਬਲੀ ਮਚੀ ਹੈ।
ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦੀ ਕੋਰੋਨਾ ਦਵਾਈ 'ਕੋਰੋਨਿਲ' (Coronil) ਦੇ ਵਿਵਾਦ ਤੋਂ ਬਾਅਦ ਹੁਣ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਅੱਗੇ ਆਏ ਹਨ। ਬਾਲਕ੍ਰਿਸ਼ਨ ਨੇ ਟਵੀਟ ਕੀਤਾ ਹੈ ਕਿ ਆਯੁਰਵੇਦ ਪੂਰੀ ਦੁਨੀਆ 'ਚ ਫੈਲਿਆ ਹੈ ਤੇ ਇਸ ਦਾ ਡੰਕਾ ਚਾਰੇ-ਪਾਸੇ ਹੈ। ਆਯੁਰਵੇਦ ਦੇ ਵਿਰੋਧੀਆਂ ਵਿੱਚ ਹੀ ਖਲਬਲੀ ਮਚੀ ਹੈ।
ਇਸ ਦੇ ਨਾਲ-ਨਾਲ ਉਨ੍ਹਾਂ ਇੱਕ ਪ੍ਰੈਸ ਰਿਲੀਜ਼ ਦੀ ਕਾਪੀ ਵੀ ਜਾਰੀ ਕੀਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਹੈ, "ਅੱਜ ਦੀ ਮਹਾਮਾਰੀ ਵਿੱਚ ਕੋਰੋਨਿਲ ਨੇ #WHO-GMP, #CoPP ਲਾਈਸੈਂਸ ਪ੍ਰਾਪਤ ਕਰਕੇ, ਆਯੁਰਵੇਦ ਦਾ ਡੰਕਾ ਪੂਰੇ ਵਿਸ਼ਵ ਵਿੱਚ ਵਜਾ ਦਿੱਤਾ ਹੈ। ਆਯੁਰਵੇਦ ਦੇ ਵਿਰੋਧੀਆਂ ਵਿੱਚ ਹੀ ਖਲਬਲੀ ਮਚੀ ਹੈ।"
ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਹਾ ਹੈ, "ਪਤੰਜਲੀ ਰਿਸਰਚ ਫਾਉਂਡੇਸ਼ਨ ਟਰੱਸਟ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੋਰੋਨਿਲ ਤੇ ਜਾਰੀ ਪ੍ਰੈੱਸ ਬਿਆਨ ਤੋਂ ਹੈਰਾਨ ਹੈ। ਚੰਗੇ ਭਲੇ ਡਾਕਟਰ ਵੀ ਵਿਗਿਆਨਕ ਖੋਜ ਦੀ ਧਾਰਣਾ ਨੂੰ ਨਹੀਂ ਸਮਝ ਰਹੇ, ਇਹ ਬਹੁਤ ਨਿਰਾਸ਼ਾਜਨਕ ਹੈ। 19 ਫਰਵਰੀ ਦੀ ਪ੍ਰੈੱਸ ਕਾਨਫਰੰਸ ਵਿੱਚ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਰਾਸ਼ਟਰੀ ਸਿਹਤ ਸੰਭਾਲ ਪ੍ਰਣਾਲੀ ਦੇ ਆਯੁਰਵੇਦ ਵਿਚ ਏਕੀਕਰਨ ਬਾਰੇ ਗੱਲ ਕੀਤੀ ਜੋ ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਕਦਮਾਂ ਦੇ ਅਨੁਸਾਰ ਹੈ। ਡਾ: ਹਰਸ਼ਵਰਧਨ ਨੇ ਕਦੇ ਵੀ ਮਾੜੀ ਆਧੁਨਿਕ ਦਵਾਈ ਦੀ ਪੇਸ਼ਕਸ਼ ਨਹੀਂ ਕੀਤੀ। ਪ੍ਰੈੱਸ ਕਾਨਫਰੰਸ ਵਿਚ ਉਸ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਉਹ ਹੋਰ ਦਵਾਈ ਪ੍ਰਣਾਲੀਆਂ ਨੂੰ ਸਵੀਕਾਰਨ ਯੋਗ ਬਣਾਉਣ ਲਈ ਇਮਾਨਦਾਰੀ ਨਾਲ ਯਤਨ ਕਰ ਰਿਹਾ ਹੈ।"
ਇਸ ਨਾਲ ਹੀ ਉਨ੍ਹਾਂ ਕਿਹਾ, "ਅੱਜ ਦੀ ਸਥਿਤੀ ਵਿੱਚ ਇਹ ਬਹੁਤ ਦੁਖਦ ਗੱਲ ਹੈ ਕਿ ਕੁਝ ਸਿਹਤ ਸੰਭਾਲ ਪੇਸ਼ੇਵਰ ਵਿਗਿਆਨਕ ਖੋਜਾਂ ਅਤੇ ਇਸ ਦੀ ਸਮਝ ਵੱਲ ਘੱਟ ਧਿਆਨ ਦਿੰਦੇ ਹਨ ਤੇ ਇਹੀ ਕਾਰਨ ਹੈ ਕਿ 'Falsely Fabricated Unscientific Product' ਵਰਗੇ ਇਲਜ਼ਾਮ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਧਿਕਾਰੀ ਲਗਾਉਂਦੇ ਹਨ।"