ਪੜਚੋਲ ਕਰੋ
ਮੋਦੀ ਸਰਕਾਰ ਲਈ ਕਾਲਾ ਧਨ ਹੀ ਬਣਿਆ ਮੁਸੀਬਤ

ਨਵੀਂ ਦਿੱਲੀ: ਮੋਦੀ ਸਰਕਾਰ ਲਈ ਕਾਲਾ ਧਨ ਹੀ ਮੁਸੀਬਤ ਬਣਦਾ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਤੇ ਪੂੰਜੀਪਤੀਆਂ ਦੀ ਕਥਿਤ ਕਰਜ਼ਮੁਆਫ਼ੀ ਸਬੰਧੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਦੇ ਭਾਰਤ ਵਿੱਚ ਆਮ ਆਦਮੀ ਤੇ ਪੂੰਜੀਪਤੀਆਂ ਲਈ ਨੋਟਬੰਦੀ ਦੇ ਵੱਖ-ਵੱਖ ਮਤਲਬ ਹਨ। ਆਮ ਆਦਮੀ ਲਈ ਨੋਟਬੰਦੀ ਦਾ ਮਤਲਬ ਆਪਣਾ ਪੈਸਾ ਰੱਖਣ ਲਈ ਕਤਾਰਾਂ ਵਿੱਚ ਖੜ੍ਹੇ ਹੋਣਾ ਹੈ। ਲੋਕਾਂ ਦਾ ਪੂਰਾ ਬਿਓਰਾ ਆਧਾਰ ਦੇ ਰੂਪ ਵਿੱਚ ਜਮ੍ਹਾ ਹੈ। ਲੋਕ ਆਪਣੇ ਹੀ ਪੈਸੇ ਦਾ ਇਸਤੇਮਾਲ ਨਹੀਂ ਕਰ ਸਕਦੇ। ਰਾਹੁਲ ਗਾਂਧੀ ਨੇ ਇੱਕ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਕ੍ਰੋਨੀ ਕੈਪਟਿਲਿਸਟ (ਪੂੰਜੀਵਾਦੀ) ਲਈ ਨੋਟਬੰਦੀ ਦਾ ਮਤਲਬ ਉਨ੍ਹਾਂ ਦੇ ਪੂਰਾ ਕਾਲ਼ੇਧਨ ਨੂੰ ਸਫੈਦ ਕਰਨਾ ਹੈ। ਆਮ ਬੰਦੇ ਦੇ ਪੈਸੇ ਦਾ ਇਸਤੇਮਾਲ ਕਰਕੇ 3.16 ਲੱਖ ਕਰੋੜ ਰੁਪਏ ਨੂੰ ਵੱਟੇ ਖ਼ਾਤੇ ਪਾ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧ ਨੇ ਜੋ ਟਵਿੱਟਰ ’ਤੇ ਜਾਣਕਾਰੀ ਸਾਂਝੀ ਕੀਤੀ ਹੈ, ਉਸਦੇ ਮੁਤਾਬਕ ਪਿਛਲੇ ਚਾਰ ਸਾਲਾਂ ਵਿੱਚ ਸਰਕਾਰੀ ਬੈਂਕਾਂ ਨੇ 3.16 ਲੱਖ ਕਰੋੜ ਰੁਪਏ ਦਾ ਕਰਜ਼ਾ ਵੱਟੇ ਖ਼ਾਤੇ ਵਿੱਚ ਪਾਇਆ ਜਦਕਿ ਇਸੇ ਮਿਆਦ ਵਿੱਚ 44,900 ਕਰੋੜ ਰੁਪਏ ਦੇ ਕਰਜ਼ੇ ਦੀ ਵਸੂਲੀ ਹੋ ਸਕੀ। ਕਾਂਗਰਸ ਨੇ ਸੋਮਵਾਰ ਨੂੰ ਨਰੇਂਦਰ ਮੋਦੀ ਸਰਕਾਰ ’ਤੇ ਕਰਜ਼ੇ ਦੀ ਅਦਾਇਗੀ ਨਹੀਂ ਕਰਨ ਵਾਲਿਆਂ (ਬੈਂਕ ਡਿਫਾਲਟਰ) ’ਤੇ ‘ਕਿਰਪਾ’ ਕਰਨ ਦਾ ਇਲਜ਼ਾਮ ਲਾਇਆ। ਸੋਮਵਾਰ ਨੂੰ ਪਾਰਟੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਤਿੰਨ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਵੱਟੇ ਖ਼ਾਤੇ ਪਾਇਆ। ਰਾਹੁਲ ਨੇ ਭਗੌੜੇ ਵਿਜੈ ਮਾਲਿਆ ਨਾਲ ਸਬੰਧਤ ਇੱਕ ਖ਼ਬਰ ਸ਼ੇਅਰ ਕਰਦਿਆਂ ਕਿਹਾ ਕਿ ਮਾਲਿਆ ਦੀ ਲੁੱਟ ਬਰਕਰਾਰ ਹੈ। ਕੀ ਫੋਰਸ ਇੰਡੀਆ ਸੈੱਲ (ਫਾਰਮੂਲਾ ਵੰਨ ਟੀਮ) ਵਿੱਚ 13 ਬੈਂਕਾਂ ਨੇ 380 ਕਰੋੜ ਰੁਪਏ ਗਵਾ ਦਿੱਤੇ?
Modi's India-
For Common Man: Notebandi-line up and put ur money in banks. All ur details into Aadhar. U can't use ur own money. For Crony capitalists: Notebandi-convert all ur black money to white. Let's write off 3.16 lakh Cr using common man's money. https://t.co/M0W2KUicFH — Rahul Gandhi (@RahulGandhi) October 1, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















