Opposition Meeting : ਮਲਿਕਾਰਜੁਨ ਖੜਗੇ ਦੇ ਘਰ ਵਿਰੋਧੀ ਪਾਰਟੀਆਂ ਦੀ ਮੀਟਿੰਗ ਜਾਰੀ, ਰਾਹੁਲ ਗਾਂਧੀ, ਸ਼ਰਦ ਪਵਾਰ ਤੇ ਰਾਮ ਗੋਪਾਲ ਯਾਦਵ ਮੌਜੂਦ
Rahul Gandhi Disqualification : ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਹੁਣ ਆਪਣਾ ਸਰਕਾਰੀ ਘਰ ਖਾਲੀ ਕਰਨ ਦਾ ਨੋਟਿਸ ਮਿਲਿਆ ਹੈ। ਰਾਹੁਲ ਗਾਂਧੀ ਨੂੰ 22 ਅਪ੍ਰੈਲ ਤੱਕ ਆਪਣਾ
कांग्रेस अध्यक्ष व राज्यसभा में नेता प्रतिपक्ष श्री @kharge के चेम्बर में विपक्षी दलों की बैठक हुई।
— Congress (@INCIndia) March 27, 2023
बैठक में INC, DMK, SP, JDU, BRS, CPM, RJD, NCP, CPI, IUML, MDMK, KC, TMC, RSP, AAP, J&K NC & SS के नेता शामिल हुए।
संयुक्त विपक्ष अडानी महाघोटाले पर JPC बनाने की मांग कर रहा है। pic.twitter.com/5ahYH8SL3t
ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੀ ਪੁੱਜੇ ਸਨ। ਰਾਹੁਲ ਗਾਂਧੀ ਖੁਦ ਕਾਰ ਚਲਾ ਕੇ ਮਲਿਕਾਅਰਜੁਨ ਖੜਗੇ ਦੇ ਘਰ ਪਹੁੰਚੇ। ਇਸ ਦੌਰਾਨ ਸੋਨੀਆ ਗਾਂਧੀ ਰਾਹੁਲ ਦੇ ਨਾਲ ਵਾਲੀ ਸੀਟ 'ਤੇ ਬੈਠੀ ਨਜ਼ਰ ਆਈ। ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚ ਜੈਰਾਮ ਰਮੇਸ਼, ਅਧੀਰ ਰੰਜਨ ਚੌਧਰੀ, ਕੇਸੀ ਵੇਣੂਗੋਪਾਲ, ਪ੍ਰਮੋਦ ਤਿਵਾਰੀ ਅਤੇ ਰਜਨੀ ਪਾਟਿਲ ਸ਼ਾਮਲ ਸਨ।
ਇਹ ਵੀ ਪੜ੍ਹੋ : ਥਾਈਲੈਂਡ ਨਾਲ ਵੀ ਜੁੜੇ ਅੰਮ੍ਰਿਤਪਾਲ ਦੇ ਸਬੰਧ ? ਕੁਨੈਕਸ਼ਨ ਲੱਭਣ ਵਿੱਚ ਜੁਟੀਆਂ ਜਾਂਚ ਏਜੰਸੀਆਂ
ਵਿਰੋਧੀ ਧਿਰ ਦੀਆਂ ਹੋਰ ਪਾਰਟੀਆਂ ਵਿੱਚੋਂ ਕੌਣ?
ਸਮਾਜਵਾਦੀ ਪਾਰਟੀ ਤੋਂ ਰਾਮ ਗੋਪਾਲ ਯਾਦਵ ਅਤੇ ਐਸਟੀ ਹਸਨ, ਐਨਸੀਪੀ ਪ੍ਰਧਾਨ ਸ਼ਰਦ ਪਵਾਰ, ਜੇਡੀਯੂ ਤੋਂ ਰਾਜੀਵ ਰੰਜਨ ਸਿੰਘ ਤੋਂ ਇਲਾਵਾ ਬੀਆਰਐਸ, ਸੀਪੀਐਮ, ਆਰਜੇਡੀ, ਸੀਪੀਆਈ, ਆਈਯੂਐਮਐਲ, ਐਮਡੀਐਮਕੇ, ਕੇਸੀ, ਟੀਐਮਸੀ, ਆਰਐਸਪੀ, ਆਪ, ਜੰਮੂ-ਕਸ਼ਮੀਰ ਐਨਸੀ ਅਤੇ ਐਸਐਸ ਦੇ ਨੇਤਾ ਸ਼ਾਮਲ ਹੋਏ। ਕਾਂਗਰਸ ਦਾ ਕਹਿਣਾ ਹੈ ਕਿ ਸੰਯੁਕਤ ਵਿਰੋਧੀ ਧਿਰ ਅਡਾਨੀ ਘੁਟਾਲੇ 'ਤੇ ਜੇਪੀਸੀ ਦੇ ਗਠਨ ਦੀ ਮੰਗ ਕਰ ਰਹੀ ਹੈ।
Delhi | Opposition leaders of like-minded parties arrive at the residence of Rajya Sabha LoP and Congress president Mallikarjun Kharge for a meeting pic.twitter.com/TBwuRtlpCo
— ANI (@ANI) March 27, 2023
ਇਹ ਪਹਿਲੀ ਵਾਰ ਹੈ ਜਦੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਰਾਹੁਲ ਖੁਦ ਵਿਰੋਧੀ ਨੇਤਾਵਾਂ ਦੀ ਬੈਠਕ 'ਚ ਮੌਜੂਦ ਹਨ। ਇਸ ਦੇ ਨਾਲ ਹੀ ਰਾਹੁਲ ਦੇ ਸਾਵਰਕਰ ਵਿਰੋਧੀ ਬਿਆਨਾਂ ਕਾਰਨ ਊਧਵ ਧੜੇ ਦੀ ਸ਼ਿਵ ਸੈਨਾ ਨੇ ਮੀਟਿੰਗ ਤੋਂ ਦੂਰੀ ਬਣਾ ਲਈ ਹੈ।