Waris Punjab De: ਥਾਈਲੈਂਡ ਨਾਲ ਵੀ ਜੁੜੇ ਅੰਮ੍ਰਿਤਪਾਲ ਦੇ ਸਬੰਧ ? ਕੁਨੈਕਸ਼ਨ ਲੱਭਣ ਵਿੱਚ ਜੁਟੀਆਂ ਜਾਂਚ ਏਜੰਸੀਆਂ
Amritpal Singh: ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਨੂੰ ਲੱਭਣ ਲਈ ਅੱਜ ਦਸਵੇਂ ਦਿਨ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਖੁਫੀਆ ਏਜੰਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਅੰਮ੍ਰਿਤਪਾਲ ਨੇਪਾਲ ਦੇ ਰਸਤੇ ਥਾਈਲੈਂਡ ਭੱਜ ਸਕਦਾ ਹੈ।
Amritpal Singh Arrest Operation: ਜਿੱਥੇ ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ ਵਿਦੇਸ਼ ਭੱਜ ਸਕਦਾ ਹੈ। ਇਸ ਦੇ ਲਈ ਉਸ ਨੇ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਖੁਫੀਆ ਏਜੰਸੀਆਂ ਨੂੰ ਅਜੇ ਵੀ ਖਦਸ਼ਾ ਹੈ ਕਿ ਅੰਮ੍ਰਿਤਪਾਲ ਨੇਪਾਲ, ਪਾਕਿਸਤਾਨ ਜਾਂ ਥਾਈਲੈਂਡ ਜਾ ਸਕਦਾ ਹੈ। ਇਸ ਦੇ ਲਈ ਵੱਖ-ਵੱਖ ਰਾਜਾਂ ਦੀਆਂ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਨੇਪਾਲ ਸਰਹੱਦ ਨੇੜੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ।
ਅੰਮ੍ਰਿਤਪਾਲ ਨੇਪਾਲ ਰਾਹੀਂ ਜਾ ਸਕਦਾ ਹੈ
ਖਦਸ਼ਾ ਹੈ ਕਿ ਅੰਮ੍ਰਿਤਪਾਲ ਨੇਪਾਲ ਦੇ ਰਸਤੇ ਪਾਕਿਸਤਾਨ ਜਾਂ ਥਾਈਲੈਂਡ ਜਾ ਸਕਦਾ ਹੈ। ਅਮਰ ਉਜਾਲਾ 'ਚ ਛਪੀ ਖਬਰ ਮੁਤਾਬਕ ਅੰਮ੍ਰਿਤਪਾਲ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਗੌੜਾ ਅੰਮ੍ਰਿਤਪਾਲ ਪਹਿਲਾਂ ਵੀ ਕਈ ਵਾਰ ਥਾਈਲੈਂਡ ਜਾ ਚੁੱਕਾ ਹੈ। ਉਹ ਥਾਈਲੈਂਡ ਵਿੱਚ ਜਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਸੀ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਏਜੰਸੀਆਂ ਨੇ ਅੰਮ੍ਰਿਤਪਾਲ ਦੇ ਸੰਪਰਕ 'ਚ ਰਹਿਣ ਵਾਲੇ ਕੁਝ ਪੁਰਸ਼ ਅਤੇ ਔਰਤਾਂ ਨੂੰ ਵੀ ਟਰੇਸ ਕੀਤਾ ਹੈ। ਆਖਿਰ ਅੰਮ੍ਰਿਤਪਾਲ ਵਾਰ-ਵਾਰ ਥਾਈਲੈਂਡ ਕਿਉਂ ਜਾਂਦਾ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦਲਜੀਤ ਕਲਸੀ ਦੇ ਥਾਈਲੈਂਡ ਵਿੱਚ ਵੀ ਸੰਪਰਕ ਹਨ
ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਦੇ ਵੀ ਥਾਈਲੈਂਡ ਵਿੱਚ ਸੰਪਰਕ ਹਨ। ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਅਵਤਾਰ ਖੰਡਾ ਅਤੇ ਕਲਸੀ ਨੇ ਥਾਈਲੈਂਡ ਵਿੱਚ ਅੰਮ੍ਰਿਤਪਾਲ ਦੇ ਸੰਪਰਕ ਬਣਾਏ ਹੋਏ ਸਨ। ਇਸ ਤੋਂ ਇਲਾਵਾ ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਬਲਜੀਤ ਕੌਰ ਅਤੇ ਬਲਵੀਰ ਕੌਰ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਅੰਮ੍ਰਿਤਪਾਲ ਉਨ੍ਹਾਂ ਦੇ ਫ਼ੋਨ ਤੋਂ ਦਿੱਲੀ ਸਮੇਤ ਹੋਰ ਥਾਵਾਂ 'ਤੇ ਇੰਟਰਨੈੱਟ ਕਾਲ ਕਰਦਾ ਸੀ। ਹੁਣ ਪੁਲਿਸ ਫੋਰੈਂਸਿਕ ਜਾਂਚ ਵਿੱਚ ਇਸ ਦੇ ਵੇਰਵੇ ਹਾਸਲ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਬਲਜੀਤ ਕੌਰ ਵਾਸੀ ਸ਼ਾਹਬਾਦ, ਹਰਿਆਣਾ ਦੇ ਫ਼ੋਨ ਦੀ ਵੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਦੇ ਮੋਬਾਈਲ ਕਾਲਾਂ ਦੇ ਵੇਰਵੇ ਦੇ ਆਧਾਰ 'ਤੇ ਅੰਮ੍ਰਿਤਪਾਲ ਦੇ ਸਾਥੀ ਸੁਖਪ੍ਰੀਤ ਸਿੰਘ ਨੂੰ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।