13 ਪਾਰਟੀਆਂ ਦੇ ਲੀਡਰਾਂ ਨੇ ਰਾਹੁਲ ਗਾਂਧੀ ਨਾਲ ਕੀਤਾ ਬ੍ਰੇਕਫਾਸਟ, 'ਆਪ' ਤੇ ਬਸਪਾ ਨੇ ਬਣਾਈ ਦੂਰੀ
ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਸ ਆਵਾਜ਼ (ਲੋਕਾਂ ਦੀ ਆਵਾਜ਼) ਨੂੰ ਇਕਜੁੱਟ ਕਰਨਾ ਪਵੇਗਾ।
ਨਵੀਂ ਦਿੱਲੀ: ਪੈਗਾਸਸ ਜਾਸੂਸੀ ਘੁਟਾਲੇ ਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸੰਸਦ ਵਿੱਚ ਚੱਲ ਰਹੇ ਹੰਗਾਮੇ ਦੇ ਵਿਚਕਾਰ ਕਾਂਗਰਸ ਵਿਰੋਧੀ ਧਿਰ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧ ਵਿੱਚ ਵਿਰੋਧੀ ਧਿਰ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਮੰਗਲਵਾਰ ਨਾਸ਼ਤੇ ਲਈ ਸੰਵਿਧਾਨ ਕਲੱਬ ਵਿੱਚ ਬੁਲਾਇਆ, ਪਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੇ ਮਾਇਆਵਤੀ ਦੀ ਬਸਪਾ ਇਸ ਮੀਟਿੰਗ ਤੋਂ ਦੂਰ ਹੀ ਰਹੀਆਂ।
ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਸੰਸਦ 'ਚ ਮੋਦੀ ਸਰਕਾਰ ਨੂੰ ਘੇਰਨ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਇਹ ਮੀਟਿੰਗ ਬੁਲਾਈ। ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਇਸ ਆਵਾਜ਼ (ਲੋਕਾਂ ਦੀ ਆਵਾਜ਼) ਨੂੰ ਇਕਜੁੱਟ ਕਰਨਾ ਪਵੇਗਾ। ਇਹ ਆਵਾਜ਼ ਜਿੰਨੀ ਮਜ਼ਬੂਤ ਹੋਵੇਗੀ, ਓਨੀ ਹੀ ਵਿਰੋਧੀ ਧਿਰ ਮਜ਼ਬੂਤ ਹੋਵੇਗੀ। ਇਸ ਆਵਾਜ਼ ਨੂੰ ਦਬਾਉਣਾ ਭਾਜਪਾ ਤੇ ਆਰਐਸਐਸ ਲਈ ਬਰਾਬਰ ਮੁਸ਼ਕਲ ਹੋਵੇਗਾ।
ਦਰਅਸਲ, ਦਿੱਲੀ ਦੇ ਸੰਵਿਧਾਨ ਕਲੱਬ ਵਿੱਚ ਰਾਹੁਲ ਗਾਂਧੀ ਦੇ ਸੱਦੇ 'ਤੇ, ਵਿਰੋਧੀ ਪਾਰਟੀਆਂ ਪੈਗਾਸਸ ਜਸੂਸੀ ਤੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਮੋਦੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਉਣ ਲਈ ਰਾਜਨੀਤਕ ਤੌਰ 'ਤੇ ਚਰਚਾ ਕਰ ਰਹੀਆਂ ਹਨ। ਰਾਸ਼ਟਰੀ ਜਨਤਾ ਦਲ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਜੇਐਮਐਮ, ਸੀਪੀਆਈਐਮ ਸਮੇਤ ਕਈ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ, ਪਰ ਅੱਜ ਤੱਕ ਬਸਪਾ ਤੇ ਆਪ ਤੋਂ ਕੋਈ ਵੀ ਸ਼ਾਮਲ ਨਹੀਂ ਹੋਇਆ।
ਸੁਪ੍ਰਿਆ ਸੂਲੇ, ਐਨਸੀਪੀ ਦੇ ਪ੍ਰਫੁੱਲ ਪਟੇਲ, ਪ੍ਰਿਯੰਕਾ ਚਤੁਰਵੇਦੀ ਤੇ ਸ਼ਿਵ ਸੈਨਾ ਦੇ ਸੰਜੇ ਰਾਉਤ, ਸਪਾ ਦੇ ਰਾਮ ਗੋਪਾਲ ਯਾਦਵ, ਆਰਜੇਡੀ ਦੇ ਮਨੋਜ ਝਾਅ ਹੋਰਨਾਂ ਨੇਤਾਵਾਂ ਵਿੱਚ ਸ਼ਾਮਲ ਹੋਏ। ਵਿਰੋਧੀ ਧਿਰ 13 ਅਗਸਤ ਨੂੰ ਖਤਮ ਹੋਣ ਵਾਲੇ ਬਾਕੀ ਮਾਨਸੂਨ ਸੈਸ਼ਨ ਦੀ ਰਣਨੀਤੀ 'ਤੇ ਚਰਚਾ ਕਰ ਰਿਹਾ ਹੈ। ਅੱਜ ਸੈਸ਼ਨ ਦਾ 12ਵਾਂ ਦਿਨ ਹੈ ਜਿਸ ਵਿੱਚ 11 ਪਹਿਲਾਂ ਹੀ ਬਰਬਾਦ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਬਠਿੰਡਾ ਦੇ ਡੀਐਸਪੀ ਸਾਹਮਣੇ ਕਾਨੂੰਨ ਵੀ ਬੌਣਾ! ਬਾਦਲ ਹੋਏ ਜਾਂ ਕੈਪਟਨ ਸਰਕਾਰ ਡੀਐਸਪੀ ਰੋਮਾਣਾ ਦਾ ਚੱਲਦਾ ਨਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin