Lok Sabha Elections 2024: ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ! ਜਾਣੋ ਅਮੇਠੀ ਤੋਂ ਕੌਣ ਹੋਵੇਗਾ ਉਮੀਦਵਾਰ?
Lok Sabha Elections 2024: ਕਾਂਗਰਸ ਨੇਤਾ ਰਾਹੁਲ ਗਾਂਧੀ ਮਾਂ ਸੋਨੀਆ ਦੀ ਸੀਟ ਰਾਏਬਰੇਲੀ ਤੋਂ ਚੋਣ ਲੜਨਗੇ। ਕਾਂਗਰਸ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰਿਅੰਕਾ ਗਾਂਧੀ ਚੋਣ ਨਹੀਂ ਲੜੇਗੀ। ਜਦੋਂ ਕਿ ਅਮੇਠੀ ਤੋਂ...
Lok Sabha Elections 2024: ਕਾਂਗਰਸ ਨੇਤਾ ਰਾਹੁਲ ਗਾਂਧੀ ਮਾਂ ਸੋਨੀਆ ਦੀ ਸੀਟ ਰਾਏਬਰੇਲੀ ਤੋਂ ਚੋਣ ਲੜਨਗੇ। ਕਾਂਗਰਸ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰਿਅੰਕਾ ਗਾਂਧੀ ਚੋਣ ਨਹੀਂ ਲੜੇਗੀ। ਜਦੋਂ ਕਿ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਭਾਜਪਾ ਨੇ ਯੋਗੀ ਸਰਕਾਰ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਰਾਏਬਰੇਲੀ ਤੋਂ ਟਿਕਟ ਦਿੱਤੀ ਹੈ, ਜਦਕਿ ਸਮ੍ਰਿਤੀ ਇਰਾਨੀ ਅਮੇਠੀ ਤੋਂ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਨੇ ਰਾਹੁਲ ਨੂੰ ਅਮੇਠੀ ਤੋਂ ਅਤੇ ਪ੍ਰਿਅੰਕਾ ਦੇ ਰਾਏਬਰੇਲੀ ਤੋਂ ਲੜਨ ਦੀ ਗੱਲ ਕੀਤੀ ਸੀ। ਹਾਲਾਂਕਿ ਪ੍ਰਿਅੰਕਾ ਨੇ ਚੋਣ ਲੜਨ ਲਈ ਹਾਮੀ ਨਹੀਂ ਭਰੀ। ਰਾਏਬਰੇਲੀ-ਅਮੇਠੀ ਸੀਟ ਲਈ ਨਾਮਜ਼ਦਗੀ ਦੀ ਆਖਰੀ ਮਿਤੀ 3 ਮਈ ਹੈ। ਭਾਵ ਰਾਹੁਲ ਗਾਂਧੀ ਵੀ ਅੱਜ ਹੀ ਨਾਮਜ਼ਦਗੀ ਦਾਖ਼ਲ ਕਰਨਗੇ।
ਭਾਜਪਾ ਨੇ ਦੋ ਮਹੀਨੇ ਪਹਿਲਾਂ ਸਮ੍ਰਿਤੀ ਇਰਾਨੀ ਨੂੰ ਅਮੇਠੀ ਤੋਂ ਉਮੀਦਵਾਰ ਬਣਾਇਆ ਸੀ। ਸਮ੍ਰਿਤੀ ਉੱਥੇ ਲਗਾਤਾਰ ਪ੍ਰਚਾਰ ਕਰ ਰਹੀ ਹੈ। ਜਦਕਿ ਰਾਹੁਲ ਇੱਕ ਵਾਰ ਵੀ ਅਮੇਠੀ ਨਹੀਂ ਗਏ ਹਨ। ਅਜਿਹੇ 'ਚ ਕਾਂਗਰਸ ਨੂੰ ਵੀ ਡਰ ਸੀ ਕਿ ਰਾਹੁਲ ਗਾਂਧੀ ਲਈ ਅਮੇਠੀ ਤੋਂ ਜਿੱਤਣਾ ਮੁਸ਼ਕਿਲ ਹੋ ਸਕਦਾ ਹੈ।
ਜਦੋਂ ਕਿ ਰਾਏਬਰੇਲੀ ਵਿੱਚ ਨਜ਼ਾਰਾ ਵੱਖਰਾ ਹੈ। 2019 ਦੀ ਮੋਦੀ ਲਹਿਰ ਵਿੱਚ ਵੀ ਸੋਨੀਆ ਗਾਂਧੀ ਰਾਏਬਰੇਲੀ ਤੋਂ ਜਿੱਤੀ ਸੀ। ਰਾਏਬਰੇਲੀ ਵਿੱਚ 20 ਵਾਰ ਚੋਣਾਂ ਹੋ ਚੁੱਕੀਆਂ ਹਨ। ਇਸ ਵਿੱਚ ਕਾਂਗਰਸ ਨੇ 17 ਵਾਰ ਜਿੱਤ ਹਾਸਲ ਕੀਤੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰਾਹੁਲ ਲਈ ਅਮੇਠੀ ਨਾਲੋਂ ਰਾਏਬਰੇਲੀ ਜਿੱਤਣਾ ਆਸਾਨ ਹੈ। ਇਸ ਲਈ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਰਾਏਬਰੇਲੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਗਾਂਧੀ ਅਜੇ ਸਿੱਧੇ ਤੌਰ 'ਤੇ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੀ। ਇਸ ਦੀ ਬਜਾਏ ਉਹ ਰਾਹੁਲ ਗਾਂਧੀ ਦਾ ਸਮਰਥਨ ਕਰਨਾ ਚਾਹੁੰਦੀ ਹੈ। ਪ੍ਰਿਅੰਕਾ ਨੇ ਇਹ ਵੀ ਕਿਹਾ ਸੀ ਕਿ ਹਰ ਕਿਸੇ ਦਾ ਚੋਣ ਲੜਨਾ ਸਹੀ ਨਹੀਂ ਹੈ? ਇਸੇ ਤਰ੍ਹਾਂ ਰਾਬਰਟ ਵਾਡਰਾ ਨੇ ਵੀ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਅਜਿਹੇ 'ਚ ਜੇਕਰ ਪ੍ਰਿਅੰਕਾ ਚੋਣ ਲੜਦੀ ਹੈ ਤਾਂ ਰਾਬਰਟ ਨੂੰ ਲੈ ਕੇ ਪਾਰਟੀ 'ਚ ਨੈਤਿਕ ਦਬਾਅ ਬਣ ਸਕਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।