Farmer Protest: ਰਾਹੁਲ ਦਾ ਮੋਦੀ 'ਤੇ ਹਮਲਾ, 'ਹੰਕਾਰ' ਦੀ ਕੁਰਸੀ ਤੋਂ ਉੱਤਰ ਕੇ ਕਿਸਾਨਾਂ ਬਾਰੇ ਸੋਚੋ'
ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਅੰਨਦਾਤਾ ਸੜਕਾਂ-ਮੈਦਾਨਾਂ 'ਚ ਧਰਨਾ ਦੇ ਰਹੇ ਹਨ ਤੇ 'ਝੂਠ' ਟੀਵੀ ਤੇ ਭਾਸ਼ਣ! ਕਿਸਾਨ ਦੀ ਮਿਹਨਤ ਦਾ ਸਾਡੇ ਸਭ 'ਤੇ ਕਰਜ਼ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈਕੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਬਿਨਾਂ ਪੀਐਮ ਮੋਦੀ ਦਾ ਨਾਂਅ ਲਏ ਕਿਹਾ ਹੈ ਕਿ ਹੰਕਾਰ ਦੀ ਕੁਰਸੀ ਤੋਂ ਉੱਤਰ ਕੇ ਸੋਚੋ ਤੇ ਕਿਸਾਨ ਦਾ ਅਧਿਕਾਰ ਦਿਉ। ਓਧਰ ਅੱਜ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਦੁਪਹਿਰ ਤਿੰਨ ਵਜੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ।
ਰਾਹੁਲ ਗਾਂਧੀ ਨੇ ਕੀ ਕਿਹਾ?
ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਅੰਨਦਾਤਾ ਸੜਕਾਂ-ਮੈਦਾਨਾਂ 'ਚ ਧਰਨਾ ਦੇ ਰਹੇ ਹਨ ਤੇ 'ਝੂਠ' ਟੀਵੀ ਤੇ ਭਾਸ਼ਣ! ਕਿਸਾਨ ਦੀ ਮਿਹਨਤ ਦਾ ਸਾਡੇ ਸਭ 'ਤੇ ਕਰਜ਼ ਹੈ। ਇਹ ਕਰਜ਼ ਉਨ੍ਹਾਂ ਨੂੰ ਨਿਆਂ ਤੇ ਹੱਕ ਦੇਕੇ ਹੀ ਉੱਤਰੇਗਾ, ਨਾ ਕਿ ਉਨ੍ਹਾਂ ਨੂੰ ਦੁਰਕਾਰ ਕੇ, ਡਾਂਗਾਂ ਵਰ੍ਹਾ ਕੇ ਜਾਂ ਅੱਥਰੂ ਗੈਸ ਦੇ ਗੋਲੇ ਛੱਡਕੇ, ਜਾਗੋ।'
अन्नदाता सड़कों-मैदानों में धरना दे रहे हैं, और ‘झूठ’ टीवी पर भाषण!
किसान की मेहनत का हम सब पर क़र्ज़ है। ये क़र्ज़ उन्हें न्याय और हक़ देकर ही उतरेगा, न कि उन्हें दुत्कार कर, लाठियाँ मारकर और आंसू गैस चलाकर। जागिए, अहंकार की कुर्सी से उतरकर सोचिए और किसान का अधिकार दीजिए। — Rahul Gandhi (@RahulGandhi) December 1, 2020
ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪਿਛਲੇ ਪੰਜ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਹਜ਼ਾਰਾਂ ਦੀ ਸੰਖਿਆਂ 'ਚ ਕਿਸਾਨ ਡਟੇ ਹੋਏ ਹਨ। ਇਸ ਦਰਮਿਆਨ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਕੇਂਦਰ ਸਰਕਾਰ ਵੀ ਸਰਗਰਮ ਹੋ ਗਈ ਹੈ। ਜਿਸ ਤੋਂ ਮਗਰੋਂ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ। ਅੱਜ ਦੁਪਹਿਰ ਤਿੰਨ ਵਜੇ ਵਿਗਿਆਨ ਭਵਨ 'ਚ ਸਰਕਾਰ ਤੇ ਕਿਸਾਨਾਂ ਦੇ ਵਿਚ ਗੱਲਬਾਤ ਹੋਵੇਗੀ।
ਕੇਜਰੀਵਾਲ ਨੇ ਕੀਤੀ ਕਿਸਾਨਾਂ ਦੀ ਹਮਾਇਤ ਤੇ ਓਧਰ ਬੀਜੇਪੀ ਵੱਲੋਂ 'ਆਪ' 'ਤੇ ਵੱਡੇ ਇਲਜ਼ਾਮ
ਸਿੰਘੂ ਬਾਰਡਰ 'ਤੇ ਦਿੱਲੀ ਪੁਲਿਸ ਦਾ ਐਕਸ਼ਨ, ਦੰਗਾ ਭੜਕਾਉਣ ਸਮੇਤ ਕਈ ਧਾਰਾਵਾਂ ਤਹਿਤ FIR ਦਰਜਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ ਗੱਲਬਾਤ, ਖੇਤੀਬਾੜੀ ਮੰਤਰੀ ਨੇ ਭੇਜਿਆ ਨਿਓਤਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ