ਪੜਚੋਲ ਕਰੋ

Rahul gandhi: 'ਸਾਡੀ ਸਰਕਾਰ ਆਉਣ 'ਤੇ 30 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ', ਰਾਹੁਲ ਗਾਂਧੀ ਨੇ ਚੋਣਾਂ ਤੋਂ ਪਹਿਲਾਂ ਕੀਤੇ 5 ਵੱਡੇ ਵਾਅਦੇ

Rahul Gandhi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਨੌਕਰੀ ਨੂੰ ਲੈਕੇ ਵੱਡਾ ਦਾਅਵਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ 30 ਲੱਖ ਅਹੁਦਿਆਂ ‘ਤੇ ਭਰਤੀ ਕੀਤੀ ਜਾਵੇਗੀ।

Rahul Gandhi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ 30 ਲੱਖ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਇੱਕ ਲੱਖ ਰੁਪਏ ਦੀ ਅਪ੍ਰੇਂਟਿਸਸ਼ਿਪ ਦੇਣ ਦਾ ਵੀ ਐਲਾਨ ਕੀਤਾ ਹੈ। ਰਾਹੁਲ ਗਾਂਧੀ ਨੇ ‘ਯੂਵਾ ਨਿਆਏ’ ਦਾ ਐਲਾਨ ਕਰਦਿਆਂ ਹੋਇਆਂ ਪੰਜ ਵਾਅਦੇ ਕੀਤੇ ਹਨ।

ਮਣੀਪੁਰ ਤੋਂ ਮੁੰਬਈ ਤੱਕ ‘ਭਾਰਤ ਜੋੜੋ ਨਿਆਏ ਯਾਤਰਾ’ ਕੱਢ ਰਹੇ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਜਸਥਾਨ ਦੇ ਬਾਂਸਵਾੜਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਹਿੰਦੁਸਤਾਨ ਵਿੱਚ 30 ਲੱਖ ਸਰਕਾਰੀ ਨੌਕਰੀਆਂ ਲਈ ਥਾਂ ਖਾਲੀ ਹੈ। ਮੋਦੀ ਜੀ ਇਨ੍ਹਾਂ ਨੂੰ ਭਰਵਾਉਂਦੇ ਨਹੀਂ ਹਨ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਾਡਾ ਪਹਿਲਾ ਕੰਮ ਹੋਵੇਗਾ 90 ਫੀਸਦੀ ਨੂੰ 30 ਲੱਖ ਨੌਕਰੀਆਂ ਅਸੀਂ ਦੇਵਾਂਗੇ।

ਰਾਹੁਲ ਗਾਂਧੀ ਨੇ ਕੀਤੇ ਆਹ ਵਾਅਦੇ

‘ਕਾਲਜ ਤੋਂ ਬਾਅਦ ਸਾਰਿਆਂ ਨੂੰ ਇੱਕ ਲੱਖ ਵਾਲਾ ਅਧਿਕਾਰ’

ਰਾਹੁਲ ਗਾਂਧੀ ਨੇ ਦੂਜੇ ਵਾਅਦੇ ਦੇ ਤਹਿਤ ਕਿਹਾ ਕਿ ਦੇਸ਼ ਵਿੱਚ ਹਰ ਗ੍ਰੈਜੂਏਟ ਨੂੰ ਇੱਕ ਲੱਖ ਰੁਪਏ ਵਾਲਾ ਇੱਕ ਅਧਿਕਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਹਰ ਨੌਜਵਾਨ ਨੂੰ ਅਪ੍ਰੈਂਟਿਸਸ਼ਿਪ ਦਾ ਅਧਿਕਾਰ ਦੇਣ ਦੀ ਗੱਲ ਕਹੀ।

ਪੇਪਰ ਲੀਕ ਹੋਣ ਦੇ ਮਾਮਲਿਆਂ ਤੋਂ ਮਿਲੇਗੀ ਮੁਕਤੀ

ਰਾਜਸਥਾਨ ਦੇ ਨਾਲ ਦੇਸ਼ ਦੇ ਕਈ ਸੂਬਿਆਂ ਵਿੱਚ ਵੱਡਾ ਮੁੱਦਾ ਬਣ ਚੁੱਕੇ ਪੇਪਰ ਲੀਕ ਹੋਣ ‘ਤੇ ਵੀ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਹੈ। ਉਨ੍ਹਾਂ ਨੇ ਪੇਪਰ ਲੀਕ ਤੋਂ ਮੁਕਤੀ ਦੇ ਲਈ ਸਖ਼ਤ ਕਾਨੂੰਨ ਬਣਾਉਣ ਦੀ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਨੌਜਵਾਨਾਂ ਦਾ ਭਵਿੱਖ ਹੋਣ ਤੋਂ ਰੋਕਿਆ ਜਾਵੇਗਾ।

ਇਹ ਵੀ ਪੜ੍ਹੋ: 7th Pay Commission: ਸਰਕਾਰ ਅੱਜ ਕਰੇਗੀ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ, 50 ਪਰਸੈਂਟ ਹੋ ਜਾਵੇਗਾ DA

ਗੀਗ ਮੁਲਾਜ਼ਮਾਂ ਲਈ ਰਾਜਸਥਾਨ ਵਾਲਾ ਕਾਨੂੰਨ ਦੇਸ਼ ‘ਚ ਕਰਨਗੇ ਲਾਗੂ

ਰਾਹੁਲ ਗਾਂਧੀ ਨੇ ਕਿਹਾ ਕਿ ਬਹੁਤ ਸਾਰੇ ਓਲਾ-ਊਬਰ, ਡਿਲੀਵਰੀ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਗੀਗਾ ਵਰਕਰਸ ਕਿਹਾ ਜਾਂਦਾ ਹੈ। ਇਨ੍ਹਾਂ ਦੀ ਸਮਾਜਿਕ ਸੁਰੱਖਿਆ ਲਈ ਰਾਜਸਥਾਨ ਵਿੱਚ ਅਸੀਂ ਕਾਨੂੰਨ ਬਣਾਇਆ ਸੀ, ਉਸ ਕਾਨੂੰਨ ਨੂੰ ਅਸੀਂ ਪੂਰੇ ਦੇਸ਼ ਵਿੱਚ ਲਾਗੂ ਕਰਾਂਗੇ। ਇਨ੍ਹਾਂ ਦੀ ਸੁਰੱਖਿਆ ਹੋਵੇ, ਇਨ੍ਹਾਂ ਨੂੰ ਪੈਨਸ਼ਨ ਮਿਲੇ ਅਤੇ ਇਨ੍ਹਾਂ ਨੂੰ ਇੱਕ ਦਿਨ ਵਿੱਚ ਕਾਨੂੰਨ ਤੋਂ ਨਾ ਕੱਢਿਆ ਜਾ ਸਕੇ।

40 ਸਾਲ ਤੋਂ ਘੱਟ ਦੇ ਨੌਜਵਾਨਾਂ ਲਈ ਸਟਾਰਟਅਪ ਫੰਡ

ਰਾਹੁਲ ਗਾਂਧੀ ਨੇ ਸਟਾਰਟਅਪ ਨੂੰ ਹੁਲਾਰਾ ਦੇਣ ਲਈ ਫੰਡ ਦੇਣ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੀ ਨੇ ਸਟਾਰਟਅਪ ਇੰਡੀਆ ਕੀਤਾ, ਮੇਕ ਇਨ ਇੰਡੀਆ ਕੀਤਾ, ਕੋਈ ਫਰਕ ਨਹੀਂ ਪਿਆ, ਸਾਰਾ ਕੁਝ 2-3 ਅਰਬਪਤੀ ਲੈ ਗਏ, ਨੌਜਵਾਨਾਂ ਨੂੰ ਕੁਝ ਨਹੀਂ ਮਿਲਿਆ। ਅਸੀਂ ਸਟਾਰਟਅਪ ਦੇ ਲਈ 5 ਹਜ਼ਾਰ ਕਰੋੜ ਦਾ ਫੰਡ ਬਣਾਇਆ ਹੈ।

ਇਹ ਵੀ ਪੜ੍ਹੋ: Delhi Liquor Policy: ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਮੁੜ ਵਧਾਈ ਹਿਰਾਸਤ

ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ
ਯੂਰਪ ‘ਚ ਛਾਇਆ ਹਨੇਰਾ! ਫਰਾਂਸ, ਸਪੇਨ ਸਣੇ ਕਈ ਦੇਸ਼ਾਂ ‘ਚ ਬਲੈਕਆਊਟ, ਪਲੇਨ ਤੋਂ ਲੈਕੇ ਮੈਟਰੋ ਤੱਕ ਸਾਰਾ ਕੁਝ ਬੰਦ
ਯੂਰਪ ‘ਚ ਛਾਇਆ ਹਨੇਰਾ! ਫਰਾਂਸ, ਸਪੇਨ ਸਣੇ ਕਈ ਦੇਸ਼ਾਂ ‘ਚ ਬਲੈਕਆਊਟ, ਪਲੇਨ ਤੋਂ ਲੈਕੇ ਮੈਟਰੋ ਤੱਕ ਸਾਰਾ ਕੁਝ ਬੰਦ
ਜਿਪਲਾਈਨ ‘ਤੇ ਝੂਲ ਰਿਹਾ ਸੀ ਸੈਲਾਨੀ, ਥੱਲ੍ਹੇ ਗੋਲੀਆਂ ਨਾਲ ਮਰ ਰਹੇ ਸੀ ਲੋਕ...ਪਹਿਲਗਾਮ ਅੱਤਵਾਦੀ ਹਮਲੇ ਦਾ ਡਰਾਉਣਾ ਵੀਡੀਓ ਆਇਆ ਸਾਹਮਣੇ
ਜਿਪਲਾਈਨ ‘ਤੇ ਝੂਲ ਰਿਹਾ ਸੀ ਸੈਲਾਨੀ, ਥੱਲ੍ਹੇ ਗੋਲੀਆਂ ਨਾਲ ਮਰ ਰਹੇ ਸੀ ਲੋਕ...ਪਹਿਲਗਾਮ ਅੱਤਵਾਦੀ ਹਮਲੇ ਦਾ ਡਰਾਉਣਾ ਵੀਡੀਓ ਆਇਆ ਸਾਹਮਣੇ
ਸੱਤਵੀਂ ਜਮਾਤ ਦੀ ਵਿਦਿਆਰਥਣ ਪਿਸਤੌਲ ਲੈਕੇ ਪਹੁੰਚੀ ਸਕੂਲ, ਫਿਰ ਜੋ ਹੋਇਆ, ਉੱਡ ਜਾਣਗੇ ਹੋਸ਼...
ਸੱਤਵੀਂ ਜਮਾਤ ਦੀ ਵਿਦਿਆਰਥਣ ਪਿਸਤੌਲ ਲੈਕੇ ਪਹੁੰਚੀ ਸਕੂਲ, ਫਿਰ ਜੋ ਹੋਇਆ, ਉੱਡ ਜਾਣਗੇ ਹੋਸ਼...
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਨਸ਼ਾ ਕਰਦਿਆਂ ਦੀ ਵੀਡੀਓ ਮਜੀਠੀਆ ਨੇ ਕੀਤੀ ਸਾਂਝੀ, ਕਿਹਾ- ਹੁਣ ਨਾ ਕਹਿ ਦਿਓ ਇਹ AI ਨਾਲ ਬਣਾਈ
ਯੂਰਪ ‘ਚ ਛਾਇਆ ਹਨੇਰਾ! ਫਰਾਂਸ, ਸਪੇਨ ਸਣੇ ਕਈ ਦੇਸ਼ਾਂ ‘ਚ ਬਲੈਕਆਊਟ, ਪਲੇਨ ਤੋਂ ਲੈਕੇ ਮੈਟਰੋ ਤੱਕ ਸਾਰਾ ਕੁਝ ਬੰਦ
ਯੂਰਪ ‘ਚ ਛਾਇਆ ਹਨੇਰਾ! ਫਰਾਂਸ, ਸਪੇਨ ਸਣੇ ਕਈ ਦੇਸ਼ਾਂ ‘ਚ ਬਲੈਕਆਊਟ, ਪਲੇਨ ਤੋਂ ਲੈਕੇ ਮੈਟਰੋ ਤੱਕ ਸਾਰਾ ਕੁਝ ਬੰਦ
ਜਿਪਲਾਈਨ ‘ਤੇ ਝੂਲ ਰਿਹਾ ਸੀ ਸੈਲਾਨੀ, ਥੱਲ੍ਹੇ ਗੋਲੀਆਂ ਨਾਲ ਮਰ ਰਹੇ ਸੀ ਲੋਕ...ਪਹਿਲਗਾਮ ਅੱਤਵਾਦੀ ਹਮਲੇ ਦਾ ਡਰਾਉਣਾ ਵੀਡੀਓ ਆਇਆ ਸਾਹਮਣੇ
ਜਿਪਲਾਈਨ ‘ਤੇ ਝੂਲ ਰਿਹਾ ਸੀ ਸੈਲਾਨੀ, ਥੱਲ੍ਹੇ ਗੋਲੀਆਂ ਨਾਲ ਮਰ ਰਹੇ ਸੀ ਲੋਕ...ਪਹਿਲਗਾਮ ਅੱਤਵਾਦੀ ਹਮਲੇ ਦਾ ਡਰਾਉਣਾ ਵੀਡੀਓ ਆਇਆ ਸਾਹਮਣੇ
ਸੱਤਵੀਂ ਜਮਾਤ ਦੀ ਵਿਦਿਆਰਥਣ ਪਿਸਤੌਲ ਲੈਕੇ ਪਹੁੰਚੀ ਸਕੂਲ, ਫਿਰ ਜੋ ਹੋਇਆ, ਉੱਡ ਜਾਣਗੇ ਹੋਸ਼...
ਸੱਤਵੀਂ ਜਮਾਤ ਦੀ ਵਿਦਿਆਰਥਣ ਪਿਸਤੌਲ ਲੈਕੇ ਪਹੁੰਚੀ ਸਕੂਲ, ਫਿਰ ਜੋ ਹੋਇਆ, ਉੱਡ ਜਾਣਗੇ ਹੋਸ਼...
ਖਰੜ 'ਚ ਲੱਗੇ ਅਨਮੋਲ ਗਗਨ ਮਾਨ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ, ਯੂਥ ਕਾਂਗਰਸ ਆਗੂਆਂ ਨੇ ਕੰਧਾਂ 'ਤੇ ਲਾਏ
ਖਰੜ 'ਚ ਲੱਗੇ ਅਨਮੋਲ ਗਗਨ ਮਾਨ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ, ਯੂਥ ਕਾਂਗਰਸ ਆਗੂਆਂ ਨੇ ਕੰਧਾਂ 'ਤੇ ਲਾਏ
ਪਾਕਿਸਤਾਨ ‘ਚ ਜ਼ਬਰਦਸਤ ਬੰਬ ਧਮਾਕਾ! ਬੰਬ ਬਲਾਸਟ ‘ਚ 7 ਲੋਕਾਂ ਨੇ ਗਵਾਈ ਜਾਨ, ਕਈ ਜ਼ਖ਼ਮੀ
ਪਾਕਿਸਤਾਨ ‘ਚ ਜ਼ਬਰਦਸਤ ਬੰਬ ਧਮਾਕਾ! ਬੰਬ ਬਲਾਸਟ ‘ਚ 7 ਲੋਕਾਂ ਨੇ ਗਵਾਈ ਜਾਨ, ਕਈ ਜ਼ਖ਼ਮੀ
ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਪਿੱਛਾ ਕਰਨ ਲੱਗੀ ਪੁਲਿਸ ਤਾਂ ਚਲਾ ਦਿੱਤੀਆਂ ਗੋਲੀਆਂ
ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਪਿੱਛਾ ਕਰਨ ਲੱਗੀ ਪੁਲਿਸ ਤਾਂ ਚਲਾ ਦਿੱਤੀਆਂ ਗੋਲੀਆਂ
Punjab News: 'ਛੁੱਟੀ ਵਾਲੇ ਦਿਨ ਵੀ ਰਹਿਣਾ ਪਏਗਾ ਫੋਨ 'ਤੇ ਹਾਜ਼ਰ', ਸੂਬਾ ਸਰਕਾਰ ਵੱਲੋਂ ਅਫਸਰਾਂ ਨੂੰ ਹੁਕਮ ਜਾਰੀ
Punjab News: 'ਛੁੱਟੀ ਵਾਲੇ ਦਿਨ ਵੀ ਰਹਿਣਾ ਪਏਗਾ ਫੋਨ 'ਤੇ ਹਾਜ਼ਰ', ਸੂਬਾ ਸਰਕਾਰ ਵੱਲੋਂ ਅਫਸਰਾਂ ਨੂੰ ਹੁਕਮ ਜਾਰੀ
Embed widget