ਪੜਚੋਲ ਕਰੋ

Weather Update: ਪੰਜਾਬ ਸਣੇ 14 ਸੂਬਿਆਂ 'ਚ ਮੀਂਹ ਦਾ ਅਲਰਟ, 3 'ਚ ਬਰਫਬਾਰੀ; ਜਾਣੋ ਆਉਣ ਵਾਲੇ ਦਿਨਾਂ 'ਚ ਕੀ ਰਹੇਗੀ ਮੌਸਮ ਦੀ ਸਥਿਤੀ

IMD Weather Update: : ਝਾਰਖੰਡ ਦੇ ਉੱਤਰੀ ਹਿੱਸੇ ਵਿੱਚ ਇੱਕ ਚੱਕਰਵਾਤੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਮਨੀਪੁਰ ਤੱਕ ਗੜਬੜੀ ਪੈਦਾ ਹੋ ਗਈ ਹੈ। ਇਸ ਤਰ੍ਹਾਂ ਦੇ ਹਾਲਾਤ  ਉੱਤਰ-ਪੂਰਬੀ ਝਾਰਖੰਡ ਦੇ ਬਣੇ ਹੋਏ ਹਨ। ਜਿਸ ਕਾਰਨ ਦੇਸ਼ ਦੇ ਕਈ ਸੂਬਿਆ

IMD Weather Update: : ਝਾਰਖੰਡ ਦੇ ਉੱਤਰੀ ਹਿੱਸੇ ਵਿੱਚ ਇੱਕ ਚੱਕਰਵਾਤੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਮਨੀਪੁਰ ਤੱਕ ਗੜਬੜੀ ਪੈਦਾ ਹੋ ਗਈ ਹੈ। ਇਸ ਤਰ੍ਹਾਂ ਦੇ ਹਾਲਾਤ  ਉੱਤਰ-ਪੂਰਬੀ ਝਾਰਖੰਡ ਦੇ ਬਣੇ ਹੋਏ ਹਨ। ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ 'ਚ ਹਲਕੀ ਤੋਂ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਦੀ ਇਹ ਸਥਿਤੀ 26 ਮਾਰਚ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਤਾਪਮਾਨ ਵਧਣ ਦੀ ਸੰਭਾਵਨਾ ਜਤਾਈ ਗਈ ਹੈ।

ਭਾਰਤ ਮੌਸਮ ਵਿਭਾਗ (IMD) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ 22-26 ਮਾਰਚ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਨਾਲ-ਨਾਲ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਵੱਖ-ਵੱਖ ਥਾਵਾਂ 'ਤੇਗਰਜ਼, ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈਐਮਡੀ ਨੇ ਇਹ ਵੀ ਕਿਹਾ ਹੈ ਕਿ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਨਾਲ-ਨਾਲ ਕੇਰਲ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

ਆਈਐਮਡੀ ਨੇ ਇਹ ਵੀ ਕਿਹਾ ਹੈ ਕਿ ਇੱਕ ਤਾਜ਼ਾ ਪੱਛਮੀ ਗੜਬੜ ਹਿਮਾਲੀਅਨ ਖੇਤਰ ਨੂੰ ਪ੍ਰਭਾਵਤ ਕਰਨ ਜਾ ਰਹੀ ਹੈ। ਇਸ ਕਾਰਨ 22 ਤੋਂ 24 ਮਾਰਚ ਤੱਕ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ 'ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਦੌਰਾਨ ਉੱਤਰਾਖੰਡ, ਪੰਜਾਬ ਅਤੇ ਹਰਿਆਣਾ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ। 22 ਮਾਰਚ ਨੂੰ ਹਿਮਾਚਲ ਪ੍ਰਦੇਸ਼ ਵਿੱਚ ਵੀ ਗੜੇ ਪੈਣ ਦੀ ਸੰਭਾਵਨਾ ਹੈ।

ਆਈਐਮਡੀ ਨੇ ਕਿਹਾ ਕਿ ਵੀਰਵਾਰ ਨੂੰ ਓਡੀਸ਼ਾ, ਪੱਛਮੀ ਬੰਗਾਲ ਅਤੇ ਸਿੱਕਮ ਦੇ ਨਾਲ-ਨਾਲ ਬਿਹਾਰ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 9-12 ਡਿਗਰੀ ਸੈਲਸੀਅਸ ਘੱਟ ਸੀ। ਜਦਕਿ ਝਾਰਖੰਡ, ਛੱਤੀਸਗੜ੍ਹ ਅਤੇ ਪੱਛਮੀ ਅਸਾਮ ਵਿੱਚ ਇਹ 7-9 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਆਈਐਮਡੀ ਦੀ ਰਿਪੋਰਟ ਅਨੁਸਾਰ ਪੂਰਬੀ ਮੱਧ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਵਿਦਰਭ, ਤੇਲੰਗਾਨਾ, ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਇਹ 2-4 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ।

ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6-8 ਡਿਗਰੀ ਸੈਲਸੀਅਸ ਵੱਧ ਸੀ। ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰੀ ਹਰਿਆਣਾ, ਗੁਜਰਾਤ ਵਿੱਚ ਇਹ 2-4 ਡਿਗਰੀ ਸੈਲਸੀਅਸ ਵੱਧ ਰਿਹਾ। ਦੇਸ਼ ਦਾ ਬਾਕੀ ਹਿੱਸਾ ਆਮ ਦੇ ਨੇੜ੍ਹੇ ਰਿਹਾ।

ਆਈਐਮਡੀ ਨੇ ਕਿਹਾ ਹੈ ਕਿ ਅਗਲੇ 5 ਦਿਨਾਂ ਦੌਰਾਨ ਰਾਇਲਸੀਮਾ, ਕੇਰਲ, ਮਾਹੇ, ਸੌਰਾਸ਼ਟਰ ਅਤੇ ਕੱਛ ਵਿੱਚ ਅਤੇ ਅਗਲੇ 2 ਦਿਨਾਂ ਦੌਰਾਨ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?
India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?
Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ
Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ
Punjab News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ

ਵੀਡੀਓਜ਼

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ
ਨੌਕਰੀ, ਬਿਜਲੀ, ਪਾਣੀ ਸਭ ‘ਚ ਵੱਡੇ ਫੈਸਲੇ , CM ਮਾਨ ਦਾ ਪਾਵਰ ਪੈਕ ਬਿਆਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਾਂਝ ਨਹੀਂ ਤੋੜ ਸਕਦੇ , CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ
ਪੰਜਾਬ ਨਾਲ ਹਮੇਸ਼ਾ ਹੁੰਦੀ ਧੱਕੇਸ਼ਾਹੀ! CM ਮਾਨ ਦਾ ਕੇਂਦਰ ‘ਤੇ ਵੱਡਾ ਹਮਲਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?
India EU Deal: ਭਾਰਤ ਅਤੇ ਯੂਰਪੀ ਯੂਨੀਅਨ 'ਚ ਵਪਾਰ ਸਮਝੌਤਾ ਪੱਕਾ! ਜਾਣੋ ਕਿਹੜੀਆਂ ਕਾਰਾਂ ਸਸਤੀ ਹੋਣਗੀਆਂ ਤੇ ਕੀ-ਕੀ ਫਾਇਦੇ ਮਿਲਣਗੇ?
Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ
Iran Mural Warns to US: ਸਮੁੰਦਰ 'ਚ ਖੂਨ ਹੀ ਖੂਨ, ਅਮਰੀਕਾ ਦੇ ਵਾਰਸ਼ਿਪ 'ਤੇ ਬੰਬ ਧਮਾਕੇ, ਇਰਾਨ ਨੇ ਪੋਸਟਰ ਜਾਰੀ ਕਰ ਮਚਾਇਆ ਬਵਾਲ
Punjab News: ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਕੈਨੇਡਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਪਹੁੰਚੀ ਲਾਸ਼, ਪੈ ਗਿਆ ਚੀਕ-ਚਿਹਾੜਾ; ਸੋਗ 'ਚ ਡੁੱਬਿਆ ਪੂਰਾ ਪਿੰਡ...
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ
ਜ਼ੀਰਕਪੁਰ ’ਚ ਸੁਰੱਖਿਆ ਗਾਰਡ ’ਤੇ ਹਮਲਾ ਕਰ ਕੇ ਗੰਨ ਲੁੱਟੀ, ਸਿਰ ’ਤੇ ਸੱਟ ਲੱਗਣ ਨਾਲ ਹਾਲਤ ਗੰਭੀਰ; ਹਮਲਾਵਰਾਂ ਦੀ ਤਲਾਸ਼ ਜਾਰੀ
AI ਨਾਲ ਹੁਣ ਪੇਟ ਦਾ CT ਸਕੈਨ! ਪੰਜਾਬੀ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੀ ਵੱਡੀ ਖੋਜ, ਮੈਡੀਕਲ ਦੇ ਖੇਤਰ ਇਮੇਜਿੰਗ 'ਚ ਕ੍ਰਾਂਤੀ, ਜਾਨ ਬਚਾਉਣ 'ਚ ਮਦਦਗਾਰ!
AI ਨਾਲ ਹੁਣ ਪੇਟ ਦਾ CT ਸਕੈਨ! ਪੰਜਾਬੀ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਦੀ ਵੱਡੀ ਖੋਜ, ਮੈਡੀਕਲ ਦੇ ਖੇਤਰ ਇਮੇਜਿੰਗ 'ਚ ਕ੍ਰਾਂਤੀ, ਜਾਨ ਬਚਾਉਣ 'ਚ ਮਦਦਗਾਰ!
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਤਰਥੱਲੀ, 30 ਲੱਖ ਦੀ ਰਿਸ਼ਵਤ ਕਾਂਡ 'ਚ ਘਿਰੇ AAP ਵਿਧਾਇਕ; ਹੁਣ ED ਕੋਲ ਪਹੁੰਚੀ ਸ਼ਿਕਾਇਤ...
ਪੰਜਾਬ ਦੀ ਸਿਆਸਤ 'ਚ ਮੱਚੀ ਤਰਥੱਲੀ, 30 ਲੱਖ ਦੀ ਰਿਸ਼ਵਤ ਕਾਂਡ 'ਚ ਘਿਰੇ AAP ਵਿਧਾਇਕ; ਹੁਣ ED ਕੋਲ ਪਹੁੰਚੀ ਸ਼ਿਕਾਇਤ...
Rain Alert: ਕੜਾਕੇ ਦੀ ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ: ਚੰਡੀਗੜ੍ਹ-ਪੰਜਾਬ 'ਚ ਮੌਸਮ ਮੁੜ ਤੋਂ ਹੋਵੇਗਾ ਖਰਾਬ, ਤੇਜ਼ ਹਵਾ ਅਤੇ ਮੀਂਹ ਦਾ ਅਲਰਟ
Rain Alert: ਕੜਾਕੇ ਦੀ ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ: ਚੰਡੀਗੜ੍ਹ-ਪੰਜਾਬ 'ਚ ਮੌਸਮ ਮੁੜ ਤੋਂ ਹੋਵੇਗਾ ਖਰਾਬ, ਤੇਜ਼ ਹਵਾ ਅਤੇ ਮੀਂਹ ਦਾ ਅਲਰਟ
Accident: ਫਗਵਾੜਾ-ਹੁਸ਼ਿਆਰਪੁਰ ਹਾਈਵੇ 'ਤੇ ਦਰਦਨਾਕ ਹਾਦਸਾ, ਯੂਨੀਵਰਸਿਟੀ ਦੇ ਕਰਮਚਾਰੀ ਦੀ ਮੌਤ, ਇੰਝ ਸਿਰ ਤੋਂ ਲੰਘਿਆ ਬੱਸ ਦਾ ਟਾਇਰ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
Accident: ਫਗਵਾੜਾ-ਹੁਸ਼ਿਆਰਪੁਰ ਹਾਈਵੇ 'ਤੇ ਦਰਦਨਾਕ ਹਾਦਸਾ, ਯੂਨੀਵਰਸਿਟੀ ਦੇ ਕਰਮਚਾਰੀ ਦੀ ਮੌਤ, ਇੰਝ ਸਿਰ ਤੋਂ ਲੰਘਿਆ ਬੱਸ ਦਾ ਟਾਇਰ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
Embed widget