
ਬਿਜਲੀ ਦੀ ਤਾਰ ਨਾਲ ਲੱਗਣ 'ਤੇ ਬੱਸ 'ਚ ਲੱਗੀ ਅੱਗ, ਛੇ ਲੋਕਾਂ ਦੀ ਮੌਤ, 17 ਜ਼ਖ਼ਮੀ
ਵਾਪਸੀ ਸਮੇਂ ਬੱਸ ਰਾਹ ਭਟਕ ਗਈ। ਰਾਹ ਭਟਕ ਕੇ ਬੱਸ ਮਹੇਸ਼ਪੁਰਾ ਪਿੰਡ ਪਹੁੰਚੀ। ਜਿੱਥੇ ਗਲੀਆਂ ਤੋਂ ਨਿੱਕਲਣ ਦੌਰਾਨ ਬੱਸ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਈ ਤੇ ਬੱਸ 'ਚ ਅੱਗ ਲੱਗ ਗਈ।

ਰਾਜਸਥਾਨ 'ਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਜਾਲੌਰ ਜ਼ਿਲ੍ਹੇ ਦੇ ਮਹੇਸ਼ਪੁਰ 'ਚ ਸ਼ਨੀਵਾਰ ਦੇਰ ਰਾਤ ਇਕ ਬੱਸ ਬਿਜਲੀ ਦੇ ਤਾਰ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ 6 ਯਾਤਰੀਆਂ ਦੀ ਮੌਤ ਹੋ ਗਈ। ਜਦਕਿ 17 ਲੋਕ ਬੁਰੀ ਤਰ੍ਹਾਂ ਝੁਲਸ ਗਏ। ਦੱਸਿਆ ਜਾ ਰਿਹਾ ਕਿ ਮੰਡੋਲੀ ਤੋਂ ਬਿਆਵਰ ਜਾ ਰਹੀ ਇਹ ਬੱਸ ਰਾਹ ਭਟਕ ਗਈ ਸੀ, ਇਸ ਦੌਰਾਨ ਇਹ ਹਾਦਸਾ ਹੋਇਆ।
ਵਧੀਕ ਜ਼ਿਲ੍ਹਾ ਕਲੈਕਟਰ ਛਗਨਲਾਲ ਗੋਇਲ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਰਾਤ ਸਾਢੇ 10 ਵਜੇ ਹੋਈ। ਬੱਸ ਦੇ ਡ੍ਰਾਇਵਰ ਤੇ ਕੰਡਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਚਾਰ ਲੋਕਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਰਾਹ ਭਟਕਣ 'ਤੇ ਮਹੇਸ਼ਪੁਰ ਪਹੁੰਚੀ ਬੱਸ
ਮਹੇਸ਼ਪੁਰ ਪਿੰਡ 'ਚ ਹਾਦਸੇ ਦੀ ਲਪੇਟ 'ਚ ਆਈ ਬੱਸ 'ਚ ਸਵਾਰ ਸਾਰੇ ਲੋਕ ਅਜਮੇਰ ਤੇ ਬਿਆਵਰ ਦੇ ਦੱਸੇ ਜਾ ਰਹੇ ਹਨ। ਇਹ ਲੋਕ ਸ਼ੁੱਕਰਵਾਰ ਦੀ ਰਾਤ ਬਿਆਵਰ ਤੋਂ ਜਾਲੌਰ ਲਈ ਰਵਾਨਾ ਹੋਏ ਸਨ। ਉੱਥੋਂ ਮੰਡੋਲੀ 'ਚ ਜੈਨ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਵਾਪਸੀ ਸਮੇਂ ਬੱਸ ਰਾਹ ਭਟਕ ਗਈ। ਰਾਹ ਭਟਕ ਕੇ ਬੱਸ ਮਹੇਸ਼ਪੁਰਾ ਪਿੰਡ ਪਹੁੰਚੀ। ਜਿੱਥੇ ਗਲੀਆਂ ਤੋਂ ਨਿੱਕਲਣ ਦੌਰਾਨ ਬੱਸ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਈ ਤੇ ਬੱਸ 'ਚ ਅੱਗ ਲੱਗ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
