ਦੁਸ਼ਹਿਰੇ 'ਤੇ ਭਾਰਤ ਹੋਏਗਾ ਲੜਾਕੂ ਜਹਾਜ਼ ਰਾਫੇਲ ਨਾਲ ਲੈਸ
ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਾਲ ਦੁਸਹਿਰੇ ਦੇ ਮੌਕੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸ਼ਸਤਰ ਪੂਜਾ (ਹਥਿਆਰਾਂ ਦੀ ਪੂਜਾ) ਕਰਨਗੇ। ਇਸ ਸਮੇਂ ਦੌਰਾਨ ਉਹ 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਲਈ ਫਰਾਂਸ ਤੋਂ ਪਹਿਲਾ ਰਾਫੇਲ ਵੀ ਪ੍ਰਾਪਤ ਕਰਨਗੇ। ਰਾਜਨਾਥ ਦੀ ਇਸ ਫੇਰੀ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਹੋਣ ਦੀ ਉਮੀਦ ਹੈ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਸਾਲ ਦੁਸਹਿਰੇ ਦੇ ਮੌਕੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸ਼ਸਤਰ ਪੂਜਾ (ਹਥਿਆਰਾਂ ਦੀ ਪੂਜਾ) ਕਰਨਗੇ। ਇਸ ਸਮੇਂ ਦੌਰਾਨ ਉਹ 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਲਈ ਫਰਾਂਸ ਤੋਂ ਪਹਿਲਾ ਰਾਫੇਲ ਵੀ ਪ੍ਰਾਪਤ ਕਰਨਗੇ। ਰਾਜਨਾਥ ਦੀ ਇਸ ਫੇਰੀ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਹੋਣ ਦੀ ਉਮੀਦ ਹੈ।
ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਹਰ ਸਾਲ ਦੁਸਹਿਰੇ ਦੇ ਮੌਕੇ ਹਥਿਆਰਾਂ ਦੀ ਪੂਜਾ ਕਰਦੇ ਆ ਰਹੇ ਹਨ। ਇਸ ਵਾਰ ਉਹ ਫਰਾਂਸ ਵਿੱਚ ਰਹਿਣਗੇ ਤੇ ਉਹ ਉੱਥੇ ਵੀ ਇਸ ਪਰੰਪਰਾ ਨੂੰ ਜਾਰੀ ਰੱਖਣਗੇ। ਪਹਿਲੇ ਰਾਫੇਲ ਜਹਾਜ਼ ਦੇ ਟ੍ਰਾਇਲ ਨੂੰ ਆਰਬੀ-01 ਨਾਂ ਦਿੱਤਾ ਗਿਆ ਹੈ।
ਭਾਰਤ ਅਤੇ ਫਰਾਂਸ ਸਰਕਾਰ ਦੇ ਵਿੱਚ ਸਤੰਬਰ, 2016 ਵਿੱਚ ਰਾਫੇਲ ਲੜਾਕੂ ਜਹਾਜ਼ ਦਾ ਸੌਦਾ ਹੋਇਆ ਸੀ। ਇਸ 'ਚ ਏਅਰਫੋਰਸ ਨੂੰ 36 ਆਧੁਨਿਕ ਲੜਾਕੂ ਜਹਾਜ਼ ਮਿਲਣਗੇ। ਇਹ ਸੌਦਾ 7.8 ਕਰੋੜ ਯੂਰੋ (ਲਗਪਗ 58,000 ਕਰੋੜ ਰੁਪਏ) ਦਾ ਹੈ।
ਇਸ ਸੌਦੇ ਸਬੰਧੀ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਯੂਪੀਏ ਸਰਕਾਰ ਦੇ ਸਮੇਂ ਰਾਫੇਲ ਲੜਾਕੂ ਜਹਾਜ਼ ਦੀ ਕੀਮਤ 600 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ। ਪਰ ਹੁਣ ਮੋਦੀ ਸਰਕਾਰ ਦੌਰਾਨ ਇੱਕ ਰਾਫੇਲ ਤਕਰੀਬਨ 1600 ਕਰੋੜ ਰੁਪਏ ਵਿੱਚ ਪਏਗਾ।