Rajouri Encounter : ਰਾਜੌਰੀ ਤੋਂ ਬਾਅਦ ਬਾਰਾਮੂਲਾ 'ਚ ਵੀ ਮੁੱਠਭੇੜ , ਇਕ ਅੱਤਵਾਦੀ ਢੇਰ, ਕੱਲ੍ਹ ਬਲਾਸਟ 'ਚ ਸ਼ਹੀਦ ਹੋਏ ਸੀ ਪੰਜ ਜਵਾਨ
Rajouri Encounter : ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਕੰਢੀ ਜੰਗਲ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਅਜੇ ਵੀ ਜਾਰੀ ਹੈ। ਸ਼ੁੱਕਰਵਾਰ (4 ਮਈ) ਨੂੰ ਹੋਏ ਅੱਤਵਾਦੀ ਹਮਲੇ 'ਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਦੂਜੇ ਪਾਸੇ ਬਾਰਾਮੂਲਾ
Rajouri Encounter : ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਕੰਢੀ ਜੰਗਲ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਅਜੇ ਵੀ ਜਾਰੀ ਹੈ। ਸ਼ੁੱਕਰਵਾਰ (4 ਮਈ) ਨੂੰ ਹੋਏ ਅੱਤਵਾਦੀ ਹਮਲੇ 'ਚ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਦੂਜੇ ਪਾਸੇ ਬਾਰਾਮੂਲਾ ਦੇ ਕਰਹਾਮਾ ਕੁੰਜਰ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਹੋਰ ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।
ਦਰਅਸਲ ਰਾਜੌਰੀ ਇਲਾਕੇ 'ਚ 3 ਮਈ ਤੋਂ ਤਲਾਸ਼ੀ ਮੁਹਿੰਮ ਚੱਲ ਰਹੀ ਹੈ, ਜਿਸ ਤੋਂ ਬਾਅਦ ਕੱਲ੍ਹ (4 ਮਈ) ਨੂੰ ਅੱਤਵਾਦੀਆਂ ਨੇ ਘਾਤ ਲਗਾ ਕੇ ਧਮਾਕਾ ਕਰ ਦਿੱਤਾ ਸੀ, ਜਿਸ 'ਚ 5 ਜਵਾਨ ਸ਼ਹੀਦ ਹੋ ਗਏ ਸਨ। ਫਿਲਹਾਲ ਇਸ ਇਲਾਕੇ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਪਾਕਿਸਤਾਨ, ਚੀਨ ਸਮੇਤ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀ ਐਸਸੀਓ ਦੀ ਬੈਠਕ ਲਈ ਭਾਰਤ 'ਚ ਮੌਜੂਦ ਸਨ। ਇਸ ਲਈ ਇਸ ਨੂੰ ਪਾਕਿਸਤਾਨ ਦੀ ਵੱਡੀ ਸਾਜ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਸੁਰੱਖਿਆ ਬਲਾਂ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਇਹ ਅੱਤਵਾਦੀ ਪੁੰਛ 'ਚ ਫੌਜ ਦੇ ਟਰੱਕ 'ਤੇ ਹੋਏ ਹਮਲੇ 'ਚ ਸ਼ਾਮਲ ਸਨ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਇਨ੍ਹਾਂ ਅੱਤਵਾਦੀਆਂ ਦੇ ਧਮਾਕੇ 'ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ।
#BaramullaEncounterUpdate: 01 #terrorist killed. Search #operation going on. Further details shall follow.@JmuKmrPolice https://t.co/55USCD2KVP
— Kashmir Zone Police (@KashmirPolice) May 6, 2023
ਸ਼ੁੱਕਰਵਾਰ ਨੂੰ ਸ਼ਹੀਦ ਹੋਏ 5 ਜਵਾਨਾਂ 'ਚ...
ਲਾਂਸ ਨਾਇਕ ਰੁਚਿਨ ਸਿੰਘ ਰਾਵਤ ਪੁੱਤਰ ਰਾਜਿੰਦਰ ਸਿੰਘ, ਪਿੰਡ-ਕੁਨੀਗੜ੍ਹ, ਤਹਿਸੀਲ ਗੈਰਸੈਨ, ਉੱਤਰਾਖੰਡ।
ਪੈਰਾਟਰੂਪਰ ਸਿਧਾਂਤ ਛੇਤਰੀ ...ਸ/ਓ ਖੜਕ ਬਹਾਦੁਰ, ਥਾਣਾ ਪੁਲਬਾਜ਼ਾਰ, ਜ਼ਿਲ੍ਹਾ-ਦਾਰਜੀਲਿੰਗ (ਪੱਛਮੀ ਬੰਗਾਲ)
ਨਾਇਕ ਅਰਵਿੰਦ ਕੁਮਾਰ ਪੁੱਤਰ ਉੱਜਵਲ ਸਿੰਘ, ਪਿੰਡ- ਸੂਰੀ (ਚਟਿਆਲਾ), ਥਾਣਾ ਮਰਹੂਨ, ਤਹਿਸੀਲ- ਪਾਲਮਪੁਰ, ਜ਼ਿਲ੍ਹਾ- ਕਾਂਗੜਾ (ਹਿਮਾਚਲ ਪ੍ਰਦੇਸ਼)
ਹੌਲਦਾਰ ਨੀਲਮ ਸਿੰਘ ਪੁੱਤਰ ਗੁਰਦੇਵ ਸਿੰਘ, ਪਿੰਡ- ਦਲਪਤ, PS- ਜੌੜੀਆਂ, ਅਖਨੂਰ ਜ਼ਿਲ੍ਹਾ-ਜੰਮੂ (ਜੰਮੂ ਅਤੇ ਕਸ਼ਮੀਰ)
ਪੈਰਾਟਰੂਪਰ ਪ੍ਰਮੋਦ ਨੇਗੀ ਪੁੱਤਰ ਦਵਿੰਦਰ ਸਿੰਘ ਨੇਗੀ, ਪਿੰਡ - ਸ਼ਿਲਾਈ, ਜ਼ਿਲ੍ਹਾ - ਸਿਰਮੌਰ (ਹਿਮਾਚਲ ਪ੍ਰਦੇਸ਼)
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।