ਅਲਵਰ ਗੈਂਗਰੇਪ: ਹੁਣ ਤਕ 6 ਲੋਕਾਂ ਦੀ ਗ੍ਰਿਫ਼ਤਾਰੀ, ਪੁਲਿਸ ਅਧਿਕਾਰੀਆਂ ‘ਤੇ ਡਿੱਗੀ ਗਾਜ
ਰਾਜਸਥਾਨ ਦੇ ਅਲਵਰ ‘ਚ ਕੁਝ ਦਿਨ ਪਹਿਲਾਂ ਇੱਕ ਮਹਿਲਾਂ ਨਾਲ ਗੈਂਗਰੇਪ ਦੀ ਖ਼ਬਰ ਆਈ ਸੀ। ਮਾਮਲੇ 'ਚ ਪੁਲਿਸ ਨੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰਾਜਸਥਾਨ: ਇੱਥੇ ਦੇ ਅਲਵਰ ‘ਚ ਕੁਝ ਦਿਨ ਪਹਿਲਾਂ ਇੱਕ ਮਹਿਲਾਂ ਨਾਲ ਗੈਂਗਰੇਪ ਦੀ ਖ਼ਬਰ ਆਈ ਸੀ। ਮਾਮਲੇ 'ਚ ਪੁਲਿਸ ਨੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਪੁਲਿਸ ਅਧਿਕਾਰੀ ਗੋਵਿੰਦ ਗੁਪਤਾ ਨੇ ਦੱਸਿਆ ਕਿ ਘਟਨਾ ਨਾਲ ਜੁੜੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ 14 ਟੀਮਾਂ ਦਾ ਗਠਨ ਕੀਤਾ ਗਿਆ ਸੀ।
ਇਸ ਘਟਨਾ ‘ਚ ਪੰਜ ਲੋਕਾਂ ਨੇ ਇੱਕ ਮਹਿਲਾ ਨੂੰ ਉਸਦੇ ਪਤੀ ਸਾਹਮਣੇ ਗੈਂਗਰੇਪ ਕੀਤਾ ਸੀ ਅਤੇ ਇਸ ਦਾ ਵੀਡੀਓ ਵੀ ਬਣਾਇਆ ਸੀ। ਸਿਰਫ ਇਹੀ ਨਹੀ ਪੀੜਤਾ ਅਤੇ ਉਸ ਦੇ ਪਤੀ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਪੀੜਤਾ ਮੁਤਾਬਕ ਮੁਲਜ਼ਮਾਂ ਨੇ ਗੈਂਗਰੇਪ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਸੀ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਨੇ ਵੀਡੀਓ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਪੀੜਤਾ ਨੇ ਇਸ ਦੀ ਸ਼ਿਕਾਇਤ ਕੀਤੀ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਐਸਪੀ ਸਮੇਤ ਦੋ ਅਫਸਰਾਂ ‘ਤੇ ਗਾਜ ਸੁੱਟੀ ਗਈ। ਇਸ ਮਾਮਲੇ ‘ਚ ਥਾਣਾਗਾਜੀ ਖੇਤਰ ਦੇ ਥਾਣਾ ਪ੍ਰਭਾਰੀ ਨੂੰ ਪਹਿਲਾਂ ਹੀ ਬਰਖਾਸਤ ਕੀਤਾ ਜਾ ਚੁੱਕੀਆ ਹੈ। ਉਧਰ ਸਰਕਾਰ ਵੱਲੋਂ ਪੀੜਤਾ ਨੂੰ ਚਾਰ ਲੱਖ ਰੁਪਏ ਦੀ ਮਦਦ ਕੀਤੀ ਗਈ ਹੈ।