ਚੱਕਾ ਜਾਮ ਸਫ਼ਲ ਰਹਿਣ ਮਗਰੋਂ 'ਟ੍ਰੈਕਟਰ ਕ੍ਰਾਂਤੀ' ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕਿਹਾ, 'ਜੋ ਟ੍ਰੈਕਟਰ ਖੇਤਾਂ 'ਚ ਚੱਲਦੇ ਹਨ, ਉਹ ਹੁਣ ਦਿੱਲੀ 'ਚ ਐਨਜੀਟੀ ਦੇ ਦਫ਼ਤਰ 'ਚ ਵੀ ਚੱਲਣਗੇ। ਹੁਣ ਤਕ ਉਹ ਨਹੀਂ ਪੁੱਛਦੇ ਸਨ ਕਿਹੜਾ ਵਾਹਨ 10 ਸਾਲ ਪੁਰਾਣਾ ਹੈ।
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਚੱਕਾ ਜਾਮ ਤੋਂ ਬਾਅਦ ਹੁਣ ਦੇਸ਼ ਭਰ ਦੇ ਕਿਸਾਨਾਂ ਨਾਲ ਟ੍ਰੈਕਟਰ ਕ੍ਰਾਂਤੀ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਗਾਜ਼ੀਪੁਰ ਪ੍ਰਦਰਸ਼ਨ ਸਥਾਨ 'ਤੇ ਟਿਕੈਤ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਦੌਰਾਨ ਕਿਸਾਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ 'ਚ ਜ਼ਿਆਦਾਤਰ ਖਾਸਕਰ ਦਿੱਲੀ-ਐਨਸੀਆਰ ਦੇ ਕਿਸਾਨ 10 ਸਾਲ ਤੋਂ ਜ਼ਿਆਦਾ ਪੁਰਾਣੇ ਟ੍ਰੈਕਟਰਾਂ ਸਮੇਤ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਪਾਬੰਦੀ ਦੇ ਐਨਜੀਟੀ ਦੇ ਫੈਸਲੇ ਤੋਂ ਖਫਾ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕਿਹਾ, 'ਜੋ ਟ੍ਰੈਕਟਰ ਖੇਤਾਂ 'ਚ ਚੱਲਦੇ ਹਨ, ਉਹ ਹੁਣ ਦਿੱਲੀ 'ਚ ਐਨਜੀਟੀ ਦੇ ਦਫ਼ਤਰ 'ਚ ਵੀ ਚੱਲਣਗੇ। ਹੁਣ ਤਕ ਉਹ ਨਹੀਂ ਪੁੱਛਦੇ ਸਨ ਕਿਹੜਾ ਵਾਹਨ 10 ਸਾਲ ਪੁਰਾਣਾ ਹੈ। ਉਨ੍ਹਾਂ ਦੀ ਆਖਰ ਯੋਜਨਾ ਕੀ ਹੈ? 10 ਸਾਲ ਤੋਂ ਜ਼ਿਆਦਾ ਪੁਰਾਣੇ ਟ੍ਰੈਕਟਰਾਂ ਨੂੰ ਹਟਾਉਣ 'ਤੇ ਕਾਰਪੋਰੇਟ ਦੀ ਮਦਦ ਕਰਨਾ? ਪਰ 10 ਸਾਲ ਤੋਂ ਜ਼ਿਆਦਾ ਪੁਰਾਣੇ ਟ੍ਰੈਕਟਰ ਚੱਲਣਗੇ ਤੇ ਅੰਦੋਲਨ ਵੀ ਮਜਬੂਤ ਕਰਨਗੇ।
ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ 'ਚ ਦੇਸ਼ ਭਰ ਦੇ ਵੱਧ ਤੋਂ ਵੱਧ ਕਿਸਾਨ ਹਿੱਸਾ ਲੈਣਗੇ। ਹਾਲ ਹੀ 'ਚ ਦਿੱਲੀ 'ਚ 20,000 ਟ੍ਰੈਕਟਰ ਸਨ, ਅਗਲਾ ਟੀਚਾ ਇਸ ਸੰਖਿਆ ਨੂੰ 40 ਲੱਖ ਕਰਨਾ ਹੈ। ਉਨ੍ਹਾਂ ਟ੍ਰੈਕਟਰ ਮਾਲਕਾਂ ਨੂੰ ਆਪਣੇ ਵਾਹਨਾਂ ਨੂੰ ਟ੍ਰੈਕਟਰ ਕ੍ਰਾਂਤੀ ਨਾਲ ਜੋੜਨ ਦੀ ਅਪੀਲ ਕੀਤੀ। ਟਿਕੈਤ ਨੇ ਕਿਹਾ, 'ਆਪਣੇ ਟ੍ਰੈਕਟਰ ਤੇ ਟ੍ਰੈਕਟਰ ਕ੍ਰਾਂਤੀ 2021, 26 ਜਨਵਰੀ ਲਿਖੋ। ਤੁਸੀਂ ਜਿੱਥੇ ਵੀ ਜਾਓਗੇ, ਤੁਹਾਡਾ ਸਨਮਾਨ ਕੀਤਾ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ