ਕੇਂਦਰ ਸਰਕਾਰ ਨਾਲ ਗੱਲਬਾਤ ਲਈ ਰਾਕੇਸ਼ ਟਿਕੈਤ ਨੇ ਰੱਖੀ ਇਹ ਸ਼ਰਤ
ਐਤਵਾਰ ਰਾਕੇਸ਼ ਟਿਕੈਤ ਸਿੰਘੂ ਬਾਰਡਰ 'ਤੇ ਸਰਵਖਾਪ ਪੰਚਾਇਤ 'ਚ ਹਿੱਸਾ ਲੈਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ.ਅੰਬੇਦਕਰ ਦੇ ਜਨਮ ਦਿਨ 'ਤੇ ਕਿਸਾਨਾਂ ਦਾ ਮੋਰਚਾ ਸੰਵਿਧਾਨ ਬਚਾਓ ਦਿਵਸ ਮਨਾਵੇਗਾ।
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਜੇਕਰ ਸੰਯੁਕਤ ਕਿਸਾਨ ਮੋਰਚਾ ਨੂੰ ਵਾਰਤਾ ਦਾ ਨਿਓਤਾ ਭੇਜੇਗੀ ਤਾਂ ਮੋਰਚਾ ਉਸ 'ਤੇ ਵਿਚਾਰ ਜ਼ਰੂਰ ਕਰੇਗਾ। ਸਰਕਾਰ ਨਾਲ ਵਾਰਤਾ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੋਂ 22 ਜਨਵਰੀ ਨੂੰ ਰੁਕੀ ਸੀ। ਤਿੰਨਾਂ ਖੇਤੀ ਕਾਨੂੰਨਾਂ ਦੀ ਵਾਪਸੀ, ਐਮਐਸਪੀ ਲਈ ਕਾਨੂੰਨ 'ਤੇ ਗੱਲ ਹੋਵੇਗੀ ਤੇ ਕਿਸਾਨਾਂ ਦੇ ਮੁੱਦੇ ਉਹੀ ਰਹਿਣਗੇ। ਇਹ ਗੱਲਾਂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਦੇ ਖੇਤੀ ਮੰਤਰੀ ਵੱਲੋਂ ਆਏ ਬਿਆਨ ਦੇ ਜਵਾਬ 'ਚ ਕਹੀਆਂ।
ਐਤਵਾਰ ਰਾਕੇਸ਼ ਟਿਕੈਤ ਸਿੰਘੂ ਬਾਰਡਰ 'ਤੇ ਸਰਵਖਾਪ ਪੰਚਾਇਤ 'ਚ ਹਿੱਸਾ ਲੈਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ.ਅੰਬੇਦਕਰ ਦੇ ਜਨਮ ਦਿਨ 'ਤੇ ਕਿਸਾਨਾਂ ਦਾ ਮੋਰਚਾ ਸੰਵਿਧਾਨ ਬਚਾਓ ਦਿਵਸ ਮਨਾਵੇਗਾ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਅੰਦੋਲਨ ਦੇ ਸਾਰੇ ਮੋਰਚਿਆਂ 'ਤੇ ਖਾਲਸਾ ਪੰਥ ਸਥਾਪਨਾ ਦਿਵਸ ਮਨਾਇਆ ਜਾਵੇਗਾ ਤੇ ਜਲਿਆਂਵਾਲਾ ਬਾਗ ਕਾਂਡ ਦੀ ਬਰਸੀ 'ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ।
ਖੇਤੀ ਮੰਤਰੀ ਦੇ ਬਿਆਨ ਦੇ ਸਵਾਲ 'ਤੇ ਚੌਧਰੀ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਜਿਵੇਂ 22 ਜਨਵਰੀ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੂੰ ਵਾਰਤਾ ਦਾ ਨਿਓਤਾ ਭੇਜ ਰਹੀ ਹੈ। ਉਸੇ ਤਰ੍ਹਾਂ ਸੱਦਾ ਭੇਜੇਗੀ ਤਾਂ ਮੋਰਚਾ ਉਸ 'ਤੇ ਵਿਚਾਰ ਜ਼ਰੂਰ ਕਰੇਗਾ। ਵਾਰਤਾ ਦੇ ਮੁੱਦਿਆਂ ਦੇ ਸਵਾਲ 'ਤੇ ਟਿਕੈਤ ਨੇ ਦੋ ਟੁੱਕ ਸੁਣਾਈ ਕਿ ਚਰਚਾ ਦੇ ਮੁੱਦੇ ਪਹਿਲਾਂ ਵਾਲੇ ਹੀ ਰਹਿਣਗੇ।
ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਦਰਮਿਆਨ ਸਰਕਾਰ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਬੈਠੇ ਕਿਸਾਨਾਂ ਤੋਂ ਵੀ ਫਿਕਰਮੰਦ ਹੈ। ਹੁਣ ਸਰਕਾਰ ਸੋਚ ਰਹੀ ਹੈ ਕਿ ਆਖਰ ਕਿਵੇਂ ਇਹ ਮੋਰਚਾ ਚੁੱਕਿਆ ਜਾਵੇ। ਅਜਿਹੇ 'ਚ ਕਿਆਸਰਾਈਆਂ ਹਨ ਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਜਲਦ ਹੀ ਗੱਲਬਾਤ ਹੋ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :