ਟਿਕੈਤ ਦੇ ਬਿਆਨ ਨੇ ਹਿਲਾਈ ਮੋਦੀ ਸਰਕਾਰ, ਬਦਲੇ ਮੰਤਰੀਆਂ ਦੇ ਸੁਰ
ਕਿਸਾਨਾਂ ਪ੍ਰਤੀ 'ਅੜੀਅਲ' ਵਤੀਰਾ ਰੱਖਣ ਵਾਲੇ ਮੰਤਰੀ ਵੀ ਹੁਣ ਢਿੱਲੇ ਪੈ ਚੁੱਕੇ ਹਨ ਤੇ ਗੱਲਬਾਤ ਲਈ ਹਾਮੀ ਭਰ ਰਹੇ ਹਨ।
ਨਵੀਂ ਦਿੱਲੀ: ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਸੰਸਦ ਭਵਨ ਘੇਰਨ ਦੇ ਬਿਆਨ ਨੇ ਮੋਦੀ ਸਰਕਾਰ ਵਿੱਚ ਹਿੱਲਜੁਲ ਪੈਦਾ ਕਰ ਦਿੱਤੀ ਹੈ। ਕਿਸਾਨਾਂ ਪ੍ਰਤੀ 'ਅੜੀਅਲ' ਵਤੀਰਾ ਰੱਖਣ ਵਾਲੇ ਮੰਤਰੀ ਵੀ ਹੁਣ ਢਿੱਲੇ ਪੈ ਚੁੱਕੇ ਹਨ ਤੇ ਗੱਲਬਾਤ ਲਈ ਹਾਮੀ ਭਰ ਰਹੇ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ 40 ਲੱਖ ਟ੍ਰੈਕਟਰ ਕਿਸਾਨਨ ਅੰਦੋਲਨ ਨਾਲ ਜੁੜਨਗੇ। ਉਨ੍ਹਾਂ ਦੇ ਇਸ ਬਿਆਨ 'ਤੇ ਕੇਂਦਰੀ ਪਸ਼ੂਧੰਨ ਰਾਜ ਮੰਤਰੀ ਤੇ ਬੀਜਪੀ ਲੀਡਰ ਡਾ.ਸੰਜੀਵ ਬਾਲਿਅਨ ਨੇ ਕਿਹਾ ਕਿ ਅਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਿਕੈਤ ਦਾ ਇਹ ਬਿਆਨ ਉੱਚਿਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਲੀਡਰਾਂ ਨੂੰ ਅਪੀਲ ਕਰਾਂਗਾ ਕਿ 26 ਜਨਵਰੀ ਜਿਹੀ ਘਟਨਾ ਨਾ ਹੋਵੇ। ਹਫੜਾਦਫੜੀ ਨਾ ਮੱਚੇ। ਸਮੱਸਿਆ ਦਾ ਹੱਲ ਗੱਲਬਾਤ ਜ਼ਰੀਏ ਹੋਵੇ। ਰੈਲੀਆਂ 'ਚ ਜਾਣ ਦੀ ਬਜਾਇ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾਵੇ।
ਉਨ੍ਹਾਂ ਕਿਹਾ ਕਿਸਾਨ ਦਿੱਲੀ ਆਇਆ ਹੈ। ਸਨਮਾਨ ਦੇ ਨਾਲ ਕਿਸਾਨ ਵਾਪਸ ਜਾਣ। ਸਰਕਾਰ ਕਿਸਾਨਾਂ ਤੋਂ ਬਣੀ ਹੈ। ਸਰਕਾਰ ਇਕ ਪ੍ਰਸਤਾਵ ਦੇਵੇ। ਸਰਕਾਰ ਗੱਲਬਾਤ ਲਈ ਤਿਆਰ ਹੈ।
ਬਾਲਿਆਨ ਨੇ ਕਿਹਾ ਕਿ ਜੋ ਮੁਜ਼ੱਫਰਨਗਰ 'ਚ ਹੋਇਆ ਉਸ 'ਚ ਕਿਸਾਨ ਲੀਡਰਾਂ ਦਾ ਤੇ ਕਿਸਾਨਾਂ ਦਾ ਕੋਈ ਹੱਥ ਨਹੀਂ ਹੈ। ਆਰਐਲਡੀ ਤੇ ਸਮਾਜਵਾਦੀ ਪਾਰਟੀ ਦੇ ਕਾਰਕੁੰਨ ਉੱਥੇ ਸਨ। ਉੱਥੇ ਹੀ ਕਿਸਾਨਾਂ ਦੇ ਭੇਸ 'ਚ ਸਨ। ਇਹ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾ ਰਹੇ ਸਨ।