ਟਿਕੈਤ ’ਤੇ ਹਮਲਾ ਕਰਨ ਵਾਲਾ ਕਾਂਗਰਸ ਤੇ ਭਾਜਪਾ ਦੋਵਾਂ ਦੇ ਸੰਪਰਕ ’ਚ ਸੀ? ਮੁੱਖ ਮੰਤਰੀ ਦੇ ਉਲਟ ਰਾਜਸਥਾਨ ਪੁਲਿਸ ਦਾ ਵੱਡਾ ਦਾਅਵਾ
ਕਿਸਾਨ ਲੀਡਰ ਰਾਕੇਸ਼ ਟਿਕੈਤ ਉੱਤੇ ਹਮਲੇ ਨੂੰ ਲੈ ਕੇ ਰਾਜਸਥਾਨ ਸਰਕਾਰ ਦੀ ਅਜੀਬ ਸਥਿਤੀ ਬਣ ਗਈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਦਾਅਵੇ ਨੂੰ ਰਾਜ ਦੀ ਪੁਲਿਸ ਨੇ ਹੀ ਗ਼ਲਤ ਕਰਾਰ ਦਿੱਤਾ ਹੈ।
ਜੈਪੁਰ: ਕਿਸਾਨ ਲੀਡਰ ਰਾਕੇਸ਼ ਟਿਕੈਤ ਉੱਤੇ ਹਮਲੇ ਨੂੰ ਲੈ ਕੇ ਰਾਜਸਥਾਨ ਸਰਕਾਰ ਦੀ ਅਜੀਬ ਸਥਿਤੀ ਬਣ ਗਈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਦਾਅਵੇ ਨੂੰ ਰਾਜ ਦੀ ਪੁਲਿਸ ਨੇ ਹੀ ਗ਼ਲਤ ਕਰਾਰ ਦਿੱਤਾ ਹੈ। ਰਾਜਸਥਾਨ ਪੁਲਿਸ ਨੇ ਕਿਹਾ ਕਿ ਹਮਲੇ ’ਚ ਕਿਸੇ ਪਾਰਟੀ ਦਾ ਕੋਈ ਹੱਥ ਨਹੀਂ ਸੀ। ਹਮਲਾਵਰ ਕਾਂਗਰਸ ਤੇ ਭਾਜਪਾ ਦੋਵਾਂ ਦੇ ਸੰਪਰਕ ’ਚ ਸੀ। ਦੱਸ ਦੇਈਏ ਕਿ ਮੁੱਖ ਮੰਤਰੀ ਗਹਿਲੋਤ ਨੇ ਟਿਕੈਤ ਉੱਤੇ ਹਮਲੇ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਸੀ।
ਅਲਵਰ ’ਚਾ ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਨੂੰ ਲੈ ਕੇ ਰਾਜਸਥਾਨ ਪੁਲਿਸ ਨੇ ਦੱਸਿਆ ਕਿ ਹਮਲਾਵਰ ਕੁਲਦੀਪ ਯਾਦਵ ਨੇ ਕਿਸੇ ਵੀ ਪਾਰਟੀ ਦੇ ਆਗੂ ਦੇ ਕਹਿਣ ’ਤੇ ਹਮਲਾ ਨਹੀਂ ਕੀਤਾ ਸੀ। ਉਸ ਨੇ ਸਸਤੀ ਸ਼ੋਹਰਤ ਖੱਟਣ ਲਈ ਆਪਣੇ-ਆਪ ਹੀ ਹਮਲਾ ਕੀਤਾ ਸੀ। ਇਸ ਹਮਲੇ ਪਿੱਛੇ ਕਿਸੇ ਵੀ ਸਿਆਸੀ ਪਾਰਟੀ ਦਾ ਹੱਥ ਨਹੀਂ। ਕੁਲਦੀਪ ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਦੇ ਆਗੂਆਂ ਦੇ ਸੰਪਰਕ ’ਚ ਸੀ।
ਇਸ ਮਾਮਲੇ ’ਚ ਅਲਵਰ ਦੇ ਐਡੀਸ਼ਨਲ ਐਸਪੀ ਗੁਰਸ਼ਰਨ ਰਾਓ ਨੇ ਕਿਹਾ ਕਿ ਮੁਲਜ਼ਮ ਕੁਲਦੀਪ ਯਾਦਵ ਨੇ ਇਸ ਹਮਲੇ ਦੀ ਸਾਜ਼ਿਸ਼ ਖ਼ੁਦ ਘੜੀ ਸੀ। ਰਾਜਸਥਾਨ ਪੁਲਿਸ ਨੇ ਇਸ ਮਾਮਲੇ ’ਚ ਹੁਣ ਤੱਕ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਸੀ ਕਿ ਭਾਜਪਾ ਆਗੂਆਂ ਨੇ ਰਾਕੇਸ਼ ਟਿਕੈਤ ਉੱਤੇ ਹਮਲਾ ਕਰਵਾਇਆ ਹੈ। ਉੱਧਰ ਭਾਜਪਾ ਨੇ ਪੁਲਿਸ ਦੀ ਮੌਜੂਦਗੀ ’ਚ ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਤੇ ਸਰਕਾਰ ਨੂੰ ਘੇਰਿਆ ਸੀ।
ਕਾਂਗਰਸ ਦੇ ਆਗੂਆਂ ਨੇ ਮੁਲਜ਼ਮ ਨਾਲ ਭਾਜਪਾ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੇ ਫ਼ੋਟੋ ਜਾਰੀ ਕੀਤੇ ਸਨ, ਤਾਂ ਉਸ ਦੇ ਜਵਾਬ ਵਿੱਚ ਭਾਜਪਾ ਆਗੂਆਂ ਨੇ ਮੁਲਜ਼ਮ ਨਾਲ ਕਾਂਗਰਸੀ ਆਗੂਆਂ ਦੀ ਵੀ ਤਸਵੀਰਾਂ ਜਾਰੀ ਕੀਤੀਆਂ ਸਨ। ਇਸੇ ਲਈ ਪੁਲਿਸ ਨੇ ਹੁਣ ਕਿਹਾ ਹੈ ਕਿ ਟਿਕੈਤ ਉੱਤੇ ਹਮਲੇ ਪਿੱਛੇ ਕਿਸੇ ਪਾਰਟੀ ਦਾ ਹੱਥ ਨਹੀਂ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :