Raksha Bandhan: ਔਰਤਾਂ ਲਈ ਖੁਸ਼ਖਬਰੀ! ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਦਿੱਤਾ ਇਹ ਤੋਹਫਾ
Haryana News: ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਰੱਖੜੀ ਦੇ ਮੌਕੇ 'ਤੇ ਰਾਜ ਦੀਆਂ ਸਾਰੀਆਂ ਰੋਡਵੇਜ਼ ਬੱਸਾਂ 'ਚ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਮਿਲੇਗੀ। ਰਕਸ਼ਾ ਬੰਧਨ ਦਾ ਤਿਉਹਾਰ 30 ਅਗਸਤ ਨੂੰ ਮਨਾਇਆ ਜਾਵੇਗਾ।
Haryana News: ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਰੱਖੜੀ ਦੇ ਮੌਕੇ 'ਤੇ ਰਾਜ ਦੀਆਂ ਸਾਰੀਆਂ ਰੋਡਵੇਜ਼ ਬੱਸਾਂ 'ਚ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਮਿਲੇਗੀ। ਰਕਸ਼ਾ ਬੰਧਨ ਦਾ ਤਿਉਹਾਰ 30 ਅਗਸਤ ਨੂੰ ਮਨਾਇਆ ਜਾਵੇਗਾ।
ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ (CM manohar lal khattar) ਨੇ ਰੱਖੜੀ ਦੇ ਮੌਕੇ 'ਤੇ ਔਰਤਾਂ ਨੂੰ ਬੱਸ ਵਿੱਚ ਮੁਫ਼ਤ ਸਫਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟਰਾਂਸਪੋਰਟ ਵਿਭਾਗ ਪਿਛਲੇ ਕਈ ਸਾਲਾਂ ਤੋਂ ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।
ਇਹ ਵੀ ਪੜ੍ਹੋ: ICC World Cup 2023: ਆਈਸੀਸੀ ਵਿਸ਼ਵ ਕੱਪ ਲਈ ਆਨਲਾਈਨ ਟਿਕਟਾਂ ਇੰਝ ਕਰੋ ਬੁੱਕ, ਜਾਣੋ ਕਿੱਥੇ ਦੇਖ ਸਕੋਗੇ ਲਾਈਵ ਸਟ੍ਰੀਮ
ਬਿਆਨ ਮੁਤਾਬਕ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਔਰਤਾਂ ਆਪਣੇ 15 ਸਾਲ ਤੱਕ ਦੇ ਬੱਚਿਆਂ ਨਾਲ ਮੁਫਤ ਯਾਤਰਾ ਦੀ ਸਹੂਲਤ ਲੈ ਸਕਦੀਆਂ ਹਨ। ਮੰਤਰੀ ਨੇ ਕਿਹਾ ਕਿ ਔਰਤਾਂ 29 ਅਗਸਤ ਨੂੰ ਦੁਪਹਿਰ 12 ਵਜੇ ਤੋਂ 30 ਅਗਸਤ ਦੀ ਅੱਧੀ ਰਾਤ 12 ਵਜੇ ਤੱਕ ਮੁਫਤ ਯਾਤਰਾ ਦੀ ਸਹੂਲਤ ਦਾ ਲਾਭ ਲੈ ਸਕਦੀਆਂ ਹਨ।
ਹਰਿਆਣਾ ਦੇ ਮੁੱਖ ਮੰਤਰੀ ਦਫਤਰ ਨੇ ਟਵੀਟ ਕੀਤਾ, "ਰੱਖੜੀ 'ਤੇ ਔਰਤਾਂ ਨੂੰ ਮੁੱਖ ਮੰਤਰੀ ਦਾ ਤੋਹਫਾ, ਹਰਿਆਣਾ ਰੋਡਵੇਜ਼ 'ਤੇ ਯਾਤਰਾ ਮੁਫਤ ਰਹੇਗੀ। ਮੁਫਤ ਯਾਤਰਾ 29 ਅਗਸਤ 2023 ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਰੱਖੜੀ ਵਾਲੇ ਦਿਨ 30 ਅਗਸਤ 2023 ਰਾਤ 12 ਵਜੇ ਤੱਕ ਇਹ ਸਹੂਲਤ ਮਿਲੇਗੀ।" ਔਰਤਾਂ ਦੇ ਨਾਲ-ਨਾਲ 15 ਸਾਲ ਤੱਕ ਦੇ ਬੱਚੇ ਲਈ ਵੀ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ।"
ਇਹ ਵੀ ਪੜ੍ਹੋ: Yuvraj Singh: ਯੁਵਰਾਜ ਸਿੰਘ ਦੀ ਪਤਨੀ ਹੇਜਲ ਕੀਚ ਨੇ ਨਿਰਦੇਸ਼ਕ ਸਿੱਦੀਕੀ ਦੇ ਦੇਹਾਂਤ ਤੇ ਜਤਾਇਆ ਸੋਗ, ਬੋਲੀ- ਮੈਂ ਹਮੇਸ਼ਾ ਲਈ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।